BREAKING NEWS
Search

ਚਲਦੇ ਵਿਆਹ ਚ ਪੁਲਿਸ ਨੇ ਮਾਰੀ ਰੇਡ, ਵਿਆਹ ਦਾ ਕਾਰਨ ਜਾਣ ਪੁਲਿਸ ਵੀ ਹੈਰਾਨ, ਦੇਖੋ ਵੀਡੀਓ

ਬਠਿੰਡਾ ਵਿੱਚ ਇੱਕ ਨਾਬਾਲਗ ਲੜਕੀ ਦੇ ਵਿਆਹ ਕੀਤੇ ਜਾਣ ਦੀ ਪੁਲਿਸ ਨੂੰ ਸੂਹ ਲੱਗ ਗਈ। ਜਦੋਂ ਪੁਲਿਸ ਵਿਆਹ ਵਾਲੇ ਸਥਾਨ ਤੇ ਪਹੁੰਚੀ ਤਾਂ ਲੜਕੀ ਦਾ ਵਿਆਹ ਹੋ ਚੁੱਕਾ ਸੀ। ਆਨੰਦ ਕਾਰਜ ਦੀਆਂ ਰਸਮਾਂ ਸੰਪੂਰਨ ਹੋ ਚੁੱਕੀਆਂ ਸਨ। ਪੁਲਿਸ ਨੂੰ ਦੋਵੇਂ ਪਰਿਵਾਰਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਨ੍ਹਾਂ ਨੇ ਵਿਆਹ ਹੀ ਕੀਤਾ ਹੈ। ਲੜਕੀ ਨੂੰ ਵਿਦਾ ਨਹੀਂ ਕੀਤਾ ਜਾਵੇਗਾ। ਲੜਕੀ ਦੇ ਨਾਬਾਲਗ ਹੋਣ ਦੇ ਬਾਵਜੂਦ ਵੀ ਵਿਆਹ ਕਰਨ ਦਾ ਮੁੱਖ ਕਾਰਨ ਲੜਕੀ ਦੀ ਮਾਂ ਦਾ ਬੀਮਾਰ ਰਹਿਣਾ ਹੈ। ਇਸ ਲਈ ਪਰਿਵਾਰ ਨੇ ਲੜਕੀ ਦਾ ਵਿਆਹ ਕਰ ਦਿੱਤਾ ਹੈ ਪਰ ਲੜਕੀ ਨੂੰ ਤੋੜਿਆ ਨਹੀਂ ਜਾਵੇਗਾ। ਸਾਡੇ ਮੁਲਕ ਵਿੱਚ ਬਾਲ ਵਿਆਹ ਤੇ ਪਾਬੰਦੀ ਲਗਾਈ ਗਈ ਹੈ।

ਬਾਲ ਵਿਆਹ ਕਰਨ ਤੇ ਮਾਤਾ ਪਿਤਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਬਾਲ ਵਿਆਹ ਕਰਨਾ ਬੱਚਿਆਂ ਨਾਲ ਬੇਇਨਸਾਫ਼ੀ ਮੰਨਿਆ ਜਾਂਦਾ ਹੈ। ਜਿਹੜਾ ਸਮਾਂ ਬੱਚਿਆਂ ਦਾ ਪੜ੍ਹਨ ਲਿਖਣ ਦਾ ਜਾਂ ਆਪਣੇ ਪੈਰਾਂ ਤੇ ਖਲੋ ਕੇ ਆਪਣੇ ਭਵਿੱਖ ਪ੍ਰਤੀ ਕੋਈ ਫੈਸਲਾ ਲੈਣ ਦਾ ਹੁੰਦਾ ਹੈ। ਉਸ ਸਮੇਂ ਵਿੱਚ ਜੇਕਰ ਉਨ੍ਹਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਫਸਾ ਦਿੱਤਾ ਜਾਵੇ ਤਾਂ ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੀ ਕਹੀ ਜਾ ਸਕਦੀ ਹੈ। ਇਸ ਲਈ ਸਾਡੇ ਸਮਾਜ ਵਿੱਚ ਹੁਣ ਲੱਗਭਗ ਬਾਲ ਵਿਆਹ ਹੋਣੇ ਬੰਦ ਹਨ। ਪੜ੍ਹ ਲਿਖ ਜਾਣ ਕਰਕੇ ਹੁਣ ਵੈਸੇ ਵੀ ਲੋਕ ਜਾਗਰੂਕ ਹੋ ਚੁੱਕੇ ਹਨ। ਜਿਸ ਕਰਕੇ ਹੁਣ ਬਾਲ ਵਿਆਹ ਦੇ ਮਾਮਲੇ ਦੇਖਣ ਨੂੰ ਨਹੀਂ ਮਿਲਦੇ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮੈਸੇਜ ਮਿਲਿਆ ਸੀ ਕਿ ਨਾਬਾਲਗ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਹੈ। ਇਸ ਲਈ ਉਹ ਵਿਆਹ ਵਾਲੇ ਸਥਾਨ ਤੇ ਪੈਲੇਸ ਵਿੱਚ ਪਹੁੰਚੇ। ਇਸ ਸਬੰਧ ਵਿੱਚ ਸੀਡੀਪੀਓ ਮੈਡਮ ਵੀ ਪਹੁੰਚ ਗਏ। ਸੀਡੀਪੀਓ ਮੈਡਮ ਵੱਲੋਂ ਦੋਵੇਂ ਪਰਿਵਾਰਾਂ ਤੋਂ ਪੁੱਛ ਪਡ਼ਤਾਲ ਕੀਤੀ ਗਈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਜਾਣਕਾਰੀ ਦਿੱਤੀ ਕਿ ਲੜਕੀ ਦੀ ਮਾਂ ਬੀਮਾਰ ਰਹਿੰਦੀ ਹੈ। ਇਸ ਕਰਕੇ ਉਨ੍ਹਾਂ ਨੇ ਵਿਆਹ ਕਰ ਦਿੱਤਾ ਪਰ ਲੜਕੀ ਅਜੇ ਨਹੀਂ ਤੋੜਨੀ। ਸੀਡੀਪੀਓ ਮੈਡਮ ਨੇ ਆਪਣੇ ਵੱਲੋਂ ਮੁਕੰਮਲ ਕਾਰਵਾਈ ਕੀਤੀ ਹੈ। ਉਨ੍ਹਾਂ ਵੱਲੋਂ ਸਟੇਟਮੈਂਟ ਲਿਖ ਲਈ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!