ਹੁਸ਼ਿਆਰਪੁਰ ਤੋਂ ਰੁਪੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਪੱਤਰਕਾਰਾਂ ਸਾਹਮਣੇ ਆਪਣੀ ਪਤਨੀ ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਠੇਕੇਦਾਰਾਂ ਨੂੰ ਗਾਲ੍ਹਾਂ ਕੱਢਦੀ ਹੈ। ਉਹ ਆਪਣੇ ਮੋਬਾਈਲ ਘਰ ਰੱਖ ਜਾਂਦੀ ਹੈ। ਠੇਕੇਦਾਰਾਂ ਨੇ ਪੁਲੀਸ ਕੋਲ ਇਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਪਰ ਉਹ ਆਖ ਦਿੰਦੀ ਹੈ ਕਿ ਉਸ ਦੇ ਮੋਬਾਈਲ ਦੀ ਲੋਕੇਸ਼ਨ ਦੇਖੋ ਮੈਂ ਤਾਂ ਉਸ ਸਮੇਂ ਘਰ ਸੀ। ਇਸ ਨੇ ਆਪਣੇ ਪਤੀ ਨੂੰ ਇਹ ਆਖ ਕੇ ਤਲਾਕ ਲੈ ਲਿਆ ਹੈ
ਕਿ ਉਸ ਤੇ ਪਰਚੇ ਦਰਜ ਹੋਣ ਵਾਲੇ ਹਨ ਤਲਾਕ ਹੋਣ ਦੀ ਸੂਰਤ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਆਖ ਸਕਦੀ ਹੈ ਕਿ ਉਸ ਦਾ ਤਾਂ ਤਲਾਕ ਹੋ ਚੁੱਕਾ ਹੈ। ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾ ਰਹੇ ਹਨ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਉਸ ਨੂੰ ਕਹਿਣ ਲੱਗੀ ਕਿ ਉਹ ਇੰਗਲੈਂਡ ਜਾਣਾ ਚਾਹੁੰਦੀ ਹੈ। ਉਸ ਨੂੰ ਵੀਜ਼ਾ ਨਹੀਂ ਮਿਲਣਾ। ਕਿਉਂਕਿ ਤੁਹਾਡਾ ਪਤੀ ਦਾ ਰਿਕਾਰਡ ਅਪਰਾਧਿਕ ਹੈ। ਜੇਕਰ ਤੁਸੀਂ ਮੈਨੂੰ ਤਲਾਕ ਦੇ ਦਿਓਗੇ ਤਾਂ ਉਸ ਨੂੰ ਸੌਖਾ ਵੀਜ਼ਾ ਲੱਗ ਜਾਵੇਗਾ। ਇਸ ਤਰ੍ਹਾਂ ਉਸ ਨੇ ਝੂਠ ਬੋਲ ਕੇ ਆਪਣੇ ਪਤੀ ਤੋਂ ਤਲਾਕ ਲੈ ਲਿਆ।
ਰੁਪੇਸ਼ ਕੁਮਾਰ ਅਨੁਸਾਰ ਉਸ ਨੇ ਨਵੀਆਂ ਚਾਰ ਗੱਡੀਆਂ ਕਢਾਈਆਂ। ਜਿਨ੍ਹਾਂ ਦੇ ਪੈਸੇ ਉਸ ਨੇ ਖੁਦ ਦਿੱਤੇ ਹਨ। ਪਰ ਪਤਨੀ ਨੇ ਮੀਡੀਆ ਕੋਲ ਇਨ੍ਹਾਂ ਸਭ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਨੇ ਕਾਨੂੰਨੀ ਤੌਰ ਤੇ ਤਲਾਕ ਲਿਆ ਹੈ। ਉਸ ਦਾ ਪਤੀ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਮਰਵਾਉਣਾ ਚਾਹੁੰਦਾ ਹੈ।
ਉਸ ਦੇ ਖ਼ਿਲਾਫ਼ ਉਨ੍ਹਾਂ ਵੱਲੋਂ ਐਸਐਸਪੀ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ। ਪਰ ਪੁਲਿਸ ਆਉਣ ਤੇ ਉਸ ਦਾ ਪਤੀ ਭੱਜ ਗਿਆ ਸੀ। ਹੁਣ ਉਹ ਫੇਰ ਦੁਬਾਰਾ ਐਸਐਸਪੀ ਸਾਹਿਬ ਨੂੰ ਮਿਲੇਗੀ। ਜਦੋਂ ਮੀਡੀਆ ਨੇ ਉਸ ਦੀਆਂ ਇੱਕ ਪੁਲਿਸ ਉੱਚ ਅਧਿਕਾਰੀ ਨਾਲ ਫੋਟੋ ਦਾ ਜ਼ਿਕਰ ਕੀਤਾ ਤਾਂ ਉਸ ਦਾ ਕਹਿਣਾ ਸੀ ਕਿ ਇਹ ਫੋਟੋਆਂ ਉਸ ਨੂੰ ਬਦਨਾਮ ਕਰਨ ਲਈ ਜੋੜ ਕੇ ਬਣਾਈਆਂ ਗਈਆਂ ਹਨ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ