ਰੂਹਾਨੀਅਤ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ੳੱਤੇ ਲਗਾਈ ਪਾਬੰਦੀ ਦੇ ਬਾਵਜੂਦ ਵੀ ਲੋਕ Tik Tok ਲਈ ਵੀਡੀਓ ਬਨਾਓਣ ਤੋਂ ਬਾਜ ਨਹੀਂਂ ਆ ਰਹੇ , ਹਾਲ ਹੀ ਵਿੱਚ ਸਰਵਜੀਤ ਸਿੰਘ ਨਾਮੀ ਇੱਕ ਨੌਜਵਾਨ ਵੱਲੌਂ ਅਖੌਤੀ ਪੰਜਾਬੀ ਗੀਤਾਂ ਨਾਲ ਜੋੜ੍ਹ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵਿਡੀਓ ਬਣਾਇਆ ਗਿਆ
, ਜਿਸਦਾ ਸ਼ੋਸ਼ਲ ਮੀਡੀਆ ਤੇ ਸੰਗਤ ਵਿਰੋਧ ਵੀ ਕਰ ਰਹੀ ਹੈ, ਇਹ ਕੋਈ ਪਹਿਲਾ ਮਾਮਲਾ ਨਹੀਂ ਹੀ ਪਹਿਲਾਂ ਵੀ ਕਈ ਨੋਜਵਾਨ ਮੁੰਡੇ ਕੁੜ੍ਹੀਆਂ ੳਜਿਹੀ ਹਰਕਤ ਕਰ ਚੁੱਕੇ ਹਨ ਤੇ ਵੀਡੀਓ ਦਾ ਸੰਗਤ ਵੱਲੋਂ ਵਿਰੋਧ ਕਰਨ ਤੋਂ ਬਾਅਦ ਕਈ ਮੁਆਫੀ ਵੀ ਮੰਗ ਚੁੱਕੇ ਹਨ, ਭਾਵੇਂ ਕਿ ਦਰਬਾਰ ਸਾਹਿਬ ਦੀ ਪਰਿਕਰਮਾਂ ਵਿੱਚ ਲੱਗੇ ਪਾਬੰਦੀ ਵਾਲਾ ਬੋਰਡ ਤੋਂ ਸਭ ਨੂੰ ਸਾਫ ਸਾਫ ਦਿਸਦਾ ਹੈ ਕਿ ਕਿ ਰੁਹਾਨੀਅਤ ਦੇ ਕੇਂਦਰ,Image result for golden temple droneਸਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫੋਟੋੋਗ੍ਰਾਫੀ ਅਤੇ ਵੀਡੀਓਗ੍ਰਾਫੀ ਮਨਾ ਹੈ ਪਰ ਫਿਰ ਵੀ ਪਤਾ ਨਹੀਂ ੳਜਿਹੇ ਲੋਕ
ਇਸ ਹੁਕਮ ਦੀ ਉਲੰਘਣਾ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ ਜਾਂ ਫਿਰ ਕਿਸੇ ਸਾਜਿਸ਼ ਤਹਿਤ ਦਰਬਾਰ ਸਾਹਿਬ ਦੀ ਹਦੂਦ ਵਿੱਚ ਅਜਿਹੀਆਂਂ Videoਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਲਰ ਕਰਦੇ ਹਨ, ਸ਼੍ਰੌਮਣੀ ਗੁ. ਪ੍ਰ. ਕਮੇਟੀ ( SGPC) ਨੂੰ ਵੀ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਲਈ ਬਣੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂਂ ਨੂੰ ਸਖਤ ਸਜਾ ਦੇਣੀ ਚਾਹਿਦੀ ਹੈ.Image result for golden temple drone ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ੳੱਤੇ ਲਗਾਈ ਪਾਬੰਦੀ ਬਾਰੇ ਆਪ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹੀ ਦੁਬਿਧਾ ਵਿੱਚ ਹਨ।
ਇਹ ਬਹੁਤ ਹੱਦ ਤੀਕ ਅੱਜ ਹੀ ਸਪਸ਼ਟ ਹੋ ਗਿਆ ਹੈ।ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ’ਤੇ ਲਗਾਈ ਪਾਬੰਦੀ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਸਕੱਤਰ ਨੇ ਜਾਰੀ ਪ੍ਰੈਸ ਰਲੀਜ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਪਾਬੰਦੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਹੀ ਲਗਾਈ ਗਈ ਹੈ।ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੇ ਵਿਸ਼ਵ ਦੀ ਸੰਗਤ ਲਈ ਅਧਿਆਤਮਕ ਸੋਮਾ ਹੋਣ ਦੇ ਨਾਲ-ਨਾਲ ਸਿੱਖਾਂ ਲਈ ਧਾਰਮਿਕ ਕੇਂਦਰੀ ਅਸਥਾਨ ਹੈ ਅਤੇ ਇਹ ਕੋਈ ਸੈਰ-ਸਪਾਟੇ ਦੀ ਜਗ੍ਹਾ ਨਹੀਂ ਹੈ।

ਵਾਇਰਲ