BREAKING NEWS
Search

ਗੰਦੀ ਕੁੜੀ ਦੀ ਆਹ ਗੰਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ

ਪੁਲਿਸ ਭਾਵੇਂ ਕਿੰਨੀ ਹੀ ਤੇਜ਼ ਹੋਈ ਜਾਵੇ, ਠੱਗੀ ਮਾਰਨ ਵਾਲੇ ਵੀ ਓਨੇ ਹੀ ਤੇਜ਼ ਹੋਈ ਜਾਂਦੇ ਹਨ। ਠੱਗਾਂ ਨੇ ਠੱਗੀ ਮਾਰਨ ਦੇ ਨਵੇਂ ਤੋਂ ਨਵੇਂ ਤਰੀਕੇ ਲੱਭ ਲਏ ਹਨ। ਤੁਸੀਂ ‘ਡਾਲੀ ਕੀ ਡੋਲੀ’ ਫਿਲਮ ਤਾਂ ਦੇਖੀ ਹੀ ਹੋਵੇਗੀ,

ਜਿਸ ਵਿਚ ਸੋਨਮ ਕਪੂਰ ਵੱਖ-ਵੱਖ ਲੋਕਾਂ ਨਾਲ ਵਿਆਹ ਕਰਕੇ ਲੋਕਾਂ ਨੂੰ ਠੱਗਣ ਦਾ ਕੰਮ ਕਰਦੀ ਹੋਈ ਨਜ਼ਰ ਆਈ ਸੀ ਪਰ ਅੱਜ ਅਸਲ ਵਿਚ ਇੱਕ ਅਜਿਹੀ ਹੀ ਠੱਗ ਲੜਕੀ ਬਾਰੇ ਪਤਾ ਲੱਗਿਆ ਹੈ ਜੋ ਫਿਲਮ ਵਾਂਗ ਹੀ ਲੋਕਾਂ ਨੂੰ ਵਿਆਹ ਕਰਕੇ ਠੱਗੀ ਮਾਰਦੀ ਸੀ। ਪੁਲਿਸ ਨੇ ਦਿੱਲੀ ਨਾਲ ਲਗਦੇ ਨੋਇਡਾ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੀ ਗਈ ਲੜਕੀ ਵਿਆਹ ਕਰਕੇ ਲੋਕਾਂ ਨਾਲ ਠੱਗੀ ਮਾਰਨ ਦਾ ਕੰਮ ਕਰਦੀ ਸੀ। ਇਸ ਲੜਕੀ ਨੇ ਇੱਕ ਜਾਂ ਦੋ ਨਹੀਂ ਬਲਕਿ 11 ਵਿਆਹ ਕੀਤੇ, ਜਿਸ ਵਿਚੋਂ ਜ਼ਿਆਦਾਤਰ ਅਪਾਹਿਜ ਅਤੇ ਤਲਾਕਸ਼ੁਦਾ ਲੜਕਿਆਂ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਕੁਝ ਦਿਨ ਬਾਅਦ ਹੀ ਇਹ ਲੜਕੀ ਘਰ ਦੇ ਸਾਹਰੇ ਗਹਿਣੇ ਅਤੇ ਰੁਪਏ ਲੈ ਕੇ ਫ਼ਰਾਰ ਹੋ ਜਾਂਦੀ ਸੀ। ਜ਼ਿਆਦਾ ਤੋਂ ਜ਼ਿਆਦਾ ਪੈਸੇ ਅਤੇ ਗਹਿਣੇ ਇਕੱਠੇ ਕਰਕੇ ਉਸ ਦੀ ਇੱਛਾ ਅਮੀਰ ਬਣਨ ਦੀ ਸੀ।

ਗ੍ਰਿਫ਼ਤਾਰ ਕੀਤੀ ਗਈ ਇਹ ਲੜਕੀ ਦਾ ਕੱਦ ਪੰਜ ਫੁੱਟ ਦੋ ਇੰਚ ਹੈ ਅਤੇ ਐੱਮਬੀਏ ਪਾਸ ਹੈ। ਅਜਿਹਾ ਨਹੀਂ ਹੈ ਕਿ ਇਹ ਲੜਕੀ ਕੋਈ ਸੁੰਦਰ ਨਹੀਂ ਬਲਕਿ ਇਹ ਲੜਕੀ ਕਾਫ਼ੀ ਸੁੰਦਰ ਵੀ ਹੈ ਅਤੇ ਇਸ ਦਾ ਰੰਗ ਗੋਰਾ ਹੈ ਅਤੇ ਇਹ ਪੜ੍ਹੇ ਲਿਖੇ ਪਰਿਵਾਰ ਵਿਚੋਂ ਹੈ। ਕਿਸੇ ਅਪਾਹਿਜ ਅਤੇ ਤਲਾਕਸ਼ੁਦਾ ਲੜਕੇ ਨੂੰ ਜੇਕਰ ਅਜਿਹੀ ਲੜਕੀ ਮਿਲ ਜਾਵੇ ਤਾਂ ਉਸ ਦੀ ਤਾਂ ਲਾਟਰੀ ਹੀ ਲੱਗ ਜਾਵੇ। ਅਜਿਹਾ ਸਮਝ ਕੇ ਲੜਕੇ ਉਸ ਨਾਲ ਵਿਆਹ ਕਰਵਾ ਲੈਂਦੇ ਸਨ ਪਰ ਬਾਅਦ ਵਿਚ ਪਛਤਾਉਂਦੇ ਸਨ।

ਇਸ ਲੜਕੀ ਦਾ ਨਾਮ ਮੇਘਾ ਭਾਰਗਵ ਹੈ ਅਤੇ ਇਸ ਦੀ ਉਮਰ 26 ਸਾਲ ਹੈ। ਪੁਲਿਸ ਅਨੁਸਾਰ 11 ਵਿਆਹ ਕਰਨ ਦਾ ਉਸ ਦਾ ਮਕਸਦ ਪੈਸਾ ਕਮਾਉਣਾ ਸੀ। ਵਿਆਹ ਤੋਂ ਬਾਅਦ ਉਹ ਲਾੜੇ ਅਤੇ ਉਸ ਦੇ ਘਰ ਵਾਲਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਪੈਸੇ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਜਾਂਦੀ ਸੀ। ਇਹੀ ਨਹੀਂ ਉਸ ਦੀ ਵੱਡੀ ਭੈਣ ਅਤੇ ਜੀਜਾ ਉਸ ਦੇ ਇਸ ਕੰਮ ਵਿਚ ਉਸ ਦੀ ਮਦਦ ਕਰਦੇ ਸਨ। ਇਹ ਲੜਕੀ ਅਲੱਗ-ਅਲੱਗ ਰਜਾਂ ਵਿਚ 11 ਲਾੜਿਆਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ।

ਨੋਇਡਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮੇਘਾ ਭਾਰਗਵ ਮੂਲ ਰੂਪ ਨਾਲ ਗਵਾਲੀਅਰ ਦੀ ਰਹਿਣ ਵਾਲੀ ਹੈ ਅਤੇ ਠੱਗੀ ਦੇ ਮਾਮਲੇ ਵਿਚ ਕੇਰਲ ਪੁਲਿਸ ਨੂੰ ਵੀ ਇਸ ਲੜਕੀ ਦੀ ਭਾਲ ਹੈ। ਮੇਘਾ ਨੇ ਹਾਲ ਹੀ ਵਿਚ ਕੇਰਲ ਸੂਬੇ ਦੇ ਕੋਚੀ ਵਿਚ ਲਾਰੇਲ ਨਾਂਅ ਦੇ ਇੱਕ ਲੜਕੇ ਨਾਲ ਵਿਆਹ ਕੀਤਾ ਸੀ ਅਤੇ ਉਸ ਤੋਂ ਬਾਅਦ ਉਸ ਦੇ ਘਰ ਤੋਂ 15 ਲੱਖ ਰੁਪਏ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ ਸੀ।

ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਵਾਲਿਆਂ ਨੇ ਇਸ ਤੋਂ ਬਾਅਦ ਉਸ ਦੇ ਖਿ਼ਲਾਫ਼ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਕੇਰਲ ਵਿਚ ਹੀ ਉਸ ਨੇ ਕਈ ਵਿਆਹ ਕੀਤੇ ਹੋਏ ਹਨ। ਇਸ ਤੋਂ ਇਲਾਵਾ ਮੇਘਾ ਨੇ ਮੁੰਬਈ, ਪੁਣੇ ਅਤੇ ਰਾਜਸਥਾਨ ‘ਚ ਵੀ 6 ਵਿਆਹ ਕਰਕੇ ਇਨ੍ਹਾਂ ਪਰਿਵਾਰਾਂ ਨੂੰ ਲੁੱਟਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!