BREAKING NEWS
Search

ਗੋਰੀ ਨਾਲ ਮੁੰਡੇ ਨੇ ਲਾ ਲਈ ਬਾਹਰ ਜਾਣ ਦੀ ਇਹ ਸਕੀਮ ਪਰ ਹੋ ਗਿਆ ਅਜਿਹਾ ਕੇ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜਕਲ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਦੇਸ਼ ਜਾਣ ਦੇ ਚੱਕਰ ਵਿੱਚ ਕਈ ਤਰ੍ਹਾਂ ਦੇ ਰਸਤੇ ਅਪਣਾਏ ਜਾ ਰਹੇ ਹਨ। ਜਿੱਥੇ ਅੱਜ ਸੋਸ਼ਲ ਮੀਡੀਆ ਉਪਰ ਕਈ ਅਜਿਹੇ ਕੇਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨ ਪੜਾਈ ਦੇ ਤੌਰ ਤੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉਥੇ ਹੀ ਵਿਆਹ ਤੋਂ ਬਾਅਦ ਕੁੜੀਆਂ ਵੱਲੋਂ ਆਪਣੇ ਜੀਵਨ-ਸਾਥੀ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਿੱਥੇ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਅਣਗਿਣਤ ਕੇਸ ਸਾਹਮਣੇ ਆ ਚੁੱਕੇ ਹਨ।

ਹੁਣ ਗੋਰੀ ਨਾਲ ਮੁੰਡੇ ਵੱਲੋਂ ਬਾਹਰ ਜਾਣ ਲਈ ਸਕੀਮ ਲਗਾਈ ਗਈ ਸੀ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲੜਕੀ ਵੱਲੋਂ ਵਿਦੇਸ਼ ਜਾ ਕੇ ਰਹਿਣ ਵਾਸਤੇ ਇੱਕ ਗੋਰੀ ਨਾਲ ਕੰਟਰੈਕਟ ਮੈਰਿਜ ਕਰਵਾਈ ਗਈ ਸੀ। ਜਿਸ ਨੇ ਉਸ ਪਰਿਵਾਰ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੇ ਵਿਕਰਾਂਤ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਉਸਦਾ ਜਰਮਨ ਰਿਸ਼ਤਾ ਕਰਵਾਏ ਜਾਣ ਦੀ ਗੱਲ ਆਖੀ ਗਈ ਸੀ। ਤਾਂ ਜੋ ਉਹ ਵਿਦੇਸ਼ ਵਿੱਚ ਆ ਕੇ ਰਹਿ ਸਕੇ।

ਜਿਸ ਲਈ ਇਕ ਗੋਰੀ ਨਾਲ ਵਿਆਹ ਕਰਵਾਉਣ ਬਦਲੇ 22 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਸਮਝੌਤੇ ਦੇ ਤਹਿਤ ਹੀ 11 ਲੱਖ ਰੁਪਏ ਵਿਕਰਾਂਤ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤੇ ਗਏ ਅਤੇ 11 ਲੱਖ ਰੁਪਏ ਜਰਮਨ ਜਾ ਕੇ ਦੇਣ ਦਾ ਇਕਰਾਰ ਕੀਤਾ ਗਿਆ ਸੀ। ਜਿੱਥੇ ਵਿਕਰਾਂਤ ਵੱਲੋਂ ਇਸ ਰਿਸ਼ਤੇ ਲਈ ਆਪਣੇ ਰਿਸ਼ਤੇਦਾਰਾਂ ਨੂੰ ਪਹਿਲਾਂ 12 ਲੱਖ ਰੁਪਏ ਦਿੱਤੇ ਗਏ ਉਥੇ ਹੀ ਤਿੰਨ ਵਾਰ ਗੋਰੀ ਦੇ ਭਾਰਤ ਆਉਣ ਜਾਣ ਦਾ ਸਾਰਾ ਖਰਚਾ ਵੱਲੋਂ ਕੀਤਾ ਗਿਆ। ਜਿੱਥੇ ਉਸ ਵੱਲੋਂ ਇਸ ਗੋਰੀ ਨਾਲ ਵਿਆਹ ਕਰਵਾਇਆ ਗਿਆ ਉਥੇ ਹੀ ਸਾਰੇ ਸਬੂਤ ਵੀ ਉਸ ਕੋਲ ਮੌਜੂਦ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਕਰਾਂਤ ਨੇ ਦੱਸਿਆ ਕਿ ਅੰਬੈਸੀ ਵੱਲੋਂ ਗੋਰੀ ਨੂੰ ਤਿੰਨ ਵਾਰ ਭਾਰਤ ਬੁਲਾਇਆ ਗਿਆ , ਦੋ ਵਾਰ ਨਹੀਂ ਆਈ ਅਤੇ ਤੀਸਰੀ ਬਾਰ ਆਉਣ ਤੇ ਉਸ ਵੱਲੋਂ ਇਸ ਵਿਆਹ ਨੂੰ ਸ਼ੱਕੀ ਕਰਾਰ ਦੇਣ ਕਾਰਨ ਵੀ ਰੱਦ ਕਰ ਦਿੱਤਾ ਗਿਆ। ਵਿਕਰਾਂਤ ਵੱਲੋਂ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਗੁਰਦਾਸਪੁਰ ਵਿੱਚ ਕੀਤੀ ਗਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਤੱਕ ਵਿਕਰਾਂਤ ਵੱਲੋਂ 18 ਲੱਖ ਰੁਪਏ ਦਾ ਖਰਚਾ ਕੀਤਾ ਜਾ ਚੁੱਕਾ ਹੈ, ਉਸਨੇ ਇਹ ਰਕਮ ਗੋਰੀ ਅਤੇ ਆਪਣੇ ਰਿਸ਼ਤੇਦਾਰਾਂ ਪਾਸੋਂ ਮੰਗੀ ਹੈ ਅਤੇ ਜਿਸ ਕਾਰਨ ਫੋਨ ਅਤੇ ਸੋਸ਼ਲ ਮੀਡੀਆ ਤੋਂ ਉਸ ਨੂੰ ਬਲਾਕ ਕਰ ਦਿੱਤਾ ਗਿਆ ਹੈ।error: Content is protected !!