BREAKING NEWS
Search

ਗੋਡਿਆਂ ਭਾਰ ਬੈਠ ਕੇ ਕੁੜੀ ਨੂੰ ਕੀਤਾ ਪਰਪੋਜ਼ ਕੁੜੀ ਨੇ ਦਿੱਤਾ ਕਰਾਰਾ ਜਵਾਬ(Video)

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪ੍ਰਪੋਜ਼ ਡੇ ਹਾਂ ਮਤਲਬ ਪਿਆਰ ਦੇ ਇਜ਼ਹਾਰ ਦੇ ਦਿਨ ਦੀ। ਹਾਲਾਂਕਿ ਇਹ ਸਭ ਕੁਝ ਮਸਤੀ ਦੀ ਗੱਲ ਵੀ ਹੈ ਪਿਆਰ ਦਾ ਇਜ਼ਹਾਰ ਕਰਨ ਲਈ ਕੋਈ ਵੀ ਕਿਸੇ ਦਿਨ ਦਾ ਮੁਹਤਾਜ ਨਹੀਂ ਹੈ। ਗੱਲ ਅਜਿਹੀ ਹੈ ਕਿ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰਪੋਜ਼ ਡੇ ਦਾ ਇਸ ਥੀਮ ਦੇ ਉਪਰ ਅਧਾਰਿਤ ਹੈ। ਪਰ ਅਫਸੋਸ ਪੜਤਾਲ ਦੇ ਬਾਅਦ ਇਹ ਪਤਾ ਲੱਗਾ ਕਿ ਅਸਲ ਵਿਚ ਇਹ ਵਾਇਰਲ ਵੀਡੀਓ 2013 ਦਾ ਹੈ ਪਰ ਇਹ ਵੀਡੀਓ ਦਾ ਮੁੱਦਾ ਹੁਣ ਵੀ ਇੰਟਰਨੇਟ ਦੇ ਉਸ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਅਤੇ ਹਮੇਸ਼ਾ ਹੀ ਰੇਹਗਾ। ਇਹੀ ਕਾਰਨ ਹੈ ਕਿ ਇਹ ਫਿਰ ਤੋਂ ਵਾਇਰਲ ਹੋ ਰਿਹਾ ਹੈ। ਅਖੀਰ ਅਜਿਹਾ ਕੀ ਹੈ ਇਸ ਵੀਡੀਓ ਦੇ ਵਿਚ

ਫਿਲਮ /ਹਕੀਕਤ :- ਫ਼ਿਲਮਾਂ ਵਿਚ ਹੁੰਦਾ ਹੈ ਨਾ ਕਿ ਪ੍ਰਪੋਜ਼ ਕਰਦੇ ਹੋਏ ਸੰਗੀਤ ਵਜਦਾ ਹੈ ਹੀਰੋ ਗੋਡਿਆਂ ਤੇ ਬੈਠ ਕੇ ਦਿਲ ਦੀ ਗੱਲ ਕਹਿੰਦਾ ਹੈ ਅਤੇ ਕੁੜੀ ਹਾਂ ਕਹਿ ਦਿੰਦੀ ਹੈ ਪਰ ਇਹ ਹਕੀਕਤ ਹੈ ਤਾ ਹੋਇਆ ਇਹ ਕਿ ਮੁੰਡਾ ਆਪਣੇ ਦਿਲ ਦੀ ਗੱਲ ਪੂਰੇ ਮਾਲ ਦੇ ਸਾਹਮਣੇ ਕਹਿੰਦਾ ਹੈ। ਕੁੜੀ ਚੁਪਚਾਪ ਸੁਣਦੀ ਹੈ। ਮੁੰਡਾ ਭਾਵਨਾ ਵਿਚ ਵਹਿ ਜਾਂਦਾ ਹੈ ਅਤੇ ਰੁਮਾਂਟਿਕ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗੋਡਿਆਂ ਤੇ ਬੈਠ ਜਾਂਦਾ ਹੈ।

ਜਦ ਮਾਹੌਲ ਵਿਚ ਹੋ ਜਾਂਦੀ ਹੈ ਸ਼ਾਂਤੀ :- ਪਰ ਕੁੜੀ ਨੂੰ ਉਸਦਾ ਗੋਡਿਆਂ ਤੇ ਬੈਠਣਾ ਅਜੀਬ ਲੱਗਦਾ ਹੈ ਤਾ ਉਹ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੌਰਾਨ ਮਾਲ ਦੀ ਹਵਾ ਵਿਚ ਸੰਗੀਤ ਦੀਆ ਧੁੰਨਾ ਹੁੰਦੀਆਂ ਹਨ ਜਿਸਨੂੰ ਕੁੜੀ ਦੇ ਪਿੱਛੇ ਬੈਠ ਵਾਦਕ ਵਜਾ ਰਹੇ ਰਹੇ ਹੁੰਦੇ ਹਨ। ਕਿਸੇ ਦੇ ਹੱਥ ਵਿਚ ਵਾਇਲਨ ਹੈ ਤਾ ਕਿਸੇ ਦੇ ਹੱਥ ਵਿਚ ਗਿਟਾਰ। ਕੁੜੀ ਦੇ ਮਨਾ ਕਰਨ ਦੇ ਬਾਅਦ ਵੀ ਮੁੰਡਾ ਗੋਡਿਆਂ ਤੇ ਬੈਠ ਕੇ ਦਿਲ ਦੀ ਗੱਲ ਕਹਿਣ ਜਾ ਰਿਹਾ ਹੁੰਦਾ ਹੈ। ਫਿਰ ਅਚਾਨਕ ਕੁੜੀ ਪਿੱਛੇ ਖੜੇ ਵਿਅਕਤੀ ਤੋਂ ਜੋ ਵਾਇਲਨ ਵਜਾ ਰਿਹਾ ਹੁੰਦਾ ਹੈ ਉਸਤੋਂ ਵਾਇਲਨ ਫੜ ਲੈਂਦੀ ਹੈ ਅਤੇ ਉਸਦੇ ਸਿਰ ਤੇ ਦੇ ਮਾਰ੍ਦੀ ਹੈ। ਕੁੜੀ ਉਥੋ ਚਲੀ ਜਾਂਦੀ ਹੈ। ਮੁੰਡਾ ਫਰਸ਼ ਤੇ ਢੇਰ ਹੋ ਕੇ ਡਿੱਗ ਕੇ ਕੁਝ ਦੇਰ ਪਿਆ ਰਹਿੰਦਾ ਹੈ। ਸਾਰੇ ਲੋਕ ਸੁੰਨ ਹੋ ਕੇ ਦੇਖਦੇ ਅਤੇ ਸੋਚਦੇ ਹਨ ਕਿ ਇਹ ਕੀ ਹੋ ਰਿਹਾ ਹੈ। ਹਾਲਾਂਕਿ ਕੁਝ ਲੋਕਾਂ ਨੇ ਇਸ ਵੀਡੀਓ ਨੂੰ ਪਲਾਨ ਵੀ ਦੱਸਿਆ ਹੈ। ਦੇਖੋ ਵੀਡੀਓ



error: Content is protected !!