BREAKING NEWS
Search

ਗੂਗਲ ਤੋਂ ਇਹ ਭਿਆਨਕ ਤਰੀਕਾ ਲੱਭ ਕੇ ਮਾਰਿਆ ਆਪਣਾ ਹੀ ਬਚਾ ਕਲਯੁਗੀ ਮਾਂ ਨੇ

ਤੁਸੀਂ ਸੁਪਨੇ ਚ ਵੀ ਨਹੀ ਸੋਚ ਸਕਦੇ ਜੋ ਇਸ ਖਬਰ ਵਿਚ ਤੁਸੀਂ ਪੜੋਂਗੇ ਦਰਅਸਲ ਵਿਚ ਇਸ ਕਲਯੁਗੀ ਮਾਂ ਦੀ ਕਰਤੂਤ ਹੈ ਅਜਿਹੀ ਕੇ ਸੁਣਕੇ ਵੀ ਰੋਂਗਟੇ ਖੜੇ ਹੋ ਜਾਣਦੇ ਹਨ।

ਅਮਰੀਕਾ ‘ਚ ਇਕ ਔਰਤ ਨੇ ਆਪਣੇ ਹੀ ਨਵਜੰਮੇ ਬੱਚੇ ਦਾ ਕਤਲ ਕਰ ਦਿੱਤਾ,,,, ਜਿਸ ਦਾ ਉਸ ਨੇ ਅਜੇ ਨਾਂ ਤਕ ਨਹੀਂ ਰੱਖਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨੇ ਬੱਚੇ ਦੇ ਕਤਲ ਤੋਂ ਪਹਿਲਾਂ ਉਸ ਨੂੰ ਮਾਰਨ ਦੇ ਤਰੀਕਿਆਂ ਬਾਰੇ ਗੂਗਲ ‘ਤੇ ਸਰਚ ਵੀ ਕੀਤਾ ਸੀ।

ਇਸ ਦੇ ਬਾਅਦ ਔਰਤ ਨੇ ਆਪਣੇ ਬੱਚੇ ਨੂੰ ਬਾਥ ਟਬ ‘ਚ ਡੋਬ ਕੇ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਔਰਤ ਦੇ ਬਿਆਨ ਮੁਤਾਬਕ ਉਸ ਨੇ ਆਪਣੇ ਬੱਚੇ ਨੂੰ ਚੁੱਪ ਕਰਵਾਉਣ ਲਈ ਉਸ ਨੂੰ ਪਾਣੀ ‘ਚ ਡੁਬੋ ਦਿੱਤਾ।
ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ 19 ਸਾਲਾ ਔਰਤ ਜੇਨਾ ਫੋਲਵੇਲ ਨੂੰ ਕਤਲ ਦੇ ਸ਼ੱਕ ‘ਚ ਹਿਰਾਸਤ ‘ਚ ਲਿਆ ਗਿਆ ਹੈ। ਬੱਚੇ ਦੀ ਲਾਸ਼ ਉਸ ਦੇ ਅਪਾਰਟਮੈਂਟ ਵਿਚ ਇਕ ਕਾਲੇ ਬੈਗ ‘ਚੋਂ ਮਿਲਿਆ ਸੀ। ਜੇਨਾ ਨੇ ਬੱਚੇ ਦੇ ਕਤਲ ਦੇ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਲਈ ਪੁਲਸ ਨੂੰ ਖੁਦ ਫੋਨ ਕੀਤਾ ਅਤੇ ਝੂਠੀ ਕਹਾਣੀ ਬਣਾ ਕੇ ਦੱਸ ਦਿੱਤੀ।

ਉਸ ਨੇ ਪੁਲਸ ਨੂੰ ਕਿਹਾ ਕਿ ਉਸ ਦੇ ਪੁੱਤ ਨੂੰ ਕਿਸੇ ਨੇ ਪਾਰਕ ‘ਚ ਖੋਹ ਲਿਆ। ਜੇਨਾ ਨੇ ਦਾਅਵਾ ਕੀਤਾ ਹੈ ਕਿ ਉਹ ਬੱਚੇ ਨੂੰ ਆਪਣੀ ਕਾਰ ਦੀ ਸੀਟ ‘ਤੇ ਬੈਠਾ ਰਹੀ ਸੀ। ਇਸ ਦੌਰਾਨ ਕੋਈ ਪਿੱਛਿਓਂ ਆਇਆ ਅਤੇ ਉਸ ਦੇ ਸਿਰ ‘ਤੇ ਇਕ ਬੈਗ ਸੁੱਟ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ,,,,ਪੁਲਸ ਨੇ ਇਸ ਖੇਤਰ ‘ਚ ਵੱਡੀ ਸਰਚ ਮੁਹਿੰਮ ਚਲਾਈ। ਇਸ ਦੇ ਬਾਅਦ ਉਨ੍ਹਾਂ ਨੂੰ ਐਰੀਜੋਨਾ ‘ਚ ਹੀ ਔਰਤ ਦੇ ਅਪਾਰਟਮੈਂਟ ‘ਚੋਂ ਬੱਚੇ ਦੀ ਲਾਸ਼ ਮਿਲੀ। ਪੁਲਸ ਨੇ ਦੱਸਿਆ ਕਿ ਇਸ ਦੇ ਬਾਅਦ ਅਧਿਕਾਰੀਆਂ ਨੇ ਜੇਨਾ ਦੇ ਫੋਨ ਨੂੰ ਜ਼ਬਤ ਕੀਤਾ। ਫੋਨ ਦੀ ਵੈੱਬ ਸਰਚ ‘ਚ ਪੁਲਸ ਨੂੰ 100 ਤੋਂ ਵਧੇਰੇ ਗੂਗਲ ਸਰਚਾਂ ‘ਚ ‘ਤੁਰੰਤ ਮਰਨ ਦੇ ਤਰੀਕੇ’ ਅਤੇ ‘ਲਾਪਤਾ ਬੱਚਿਆਂ ਦੇ ਮਾਮਲੇ’ ਸਬੰਧੀ ਸਰਚ ਬਾਰੇ ਜਾਣਕਾਰੀ ਮਿਲੀ।

ਔਰਤ ਨੇ ਇਹ ਵੀ ਸਰਚ ਕੀਤਾ ਸੀ ਕਿ ਬੱਚੇ ਨੂੰ ਡੁੱਬਣ ‘ਚ ਕਿੰਨਾ ਸਮਾਂ ਲੱਗਦਾ ਹੈ? ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਉਸ ਨੂੰ ਹਿਰਾਸਤ ‘ਚ ਲਿਆ ਗਿਆ,,,,,,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!