ਗੁਰਦਾਸਪੁਰ: ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆਪਣੀ ਨਵੀਂ ਸਰਕਾਰ ਚੁਣ ਰਿਹਾ ਹੈ। ਦੇਸ਼ ਦੀ ਇਸ 17ਵੀਂ ਲੋਕ ਸਭਾ ਚੋਣ ਵਿਚ ਵੱਖੋ-ਵੱਖ ਸੂਬਿਆਂ ਵਿਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਗੁਰਦਾਸਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ, ਅਕਾਲੀ-ਭਾਜਪਾ ਵੱਲੋਂ ਸੰਨੀ ਦਿਓਲ ਅਤੇ ਆਪ ਉਮੀਦਵਾਰ ਪੀਟਰ ਮਸੀਹ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ।
ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 17889 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੱਸ ਦਈਏ ਕਿ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ 43702 ਕਾਂਗਰਸ ਦੇ ਦਿੱਗਜ ਉਮੀਦਵਾਰ ਸੁਨੀਲ ਜਾਖੜ 25813 ਵੋਟਾਂ ਨਾਲ ਦੂਜੇ ਨੰਬਰ ‘ਤੇ ਚੱਲ ਰਹੇ ਹਨ ਜਦਕਿ ਆਪ ਉਮੀਦਵਾਰ ਪੀਟਰ ਮਸੀਹ 113 ਵੋਟਾਂ ਨਾਲ ਤੀਜੇ ਨੰਬਰ ‘ਤੇ ਹਨ।
ਤਾਜਾ ਜਾਣਕਾਰੀ