BREAKING NEWS
Search

ਗਿੱਪੀ ਗਰੇਵਾਲ ਨੂੰ ਲੱਗਿਆ ਇਸ ਸ਼ਖਸ਼ ਦੀ ਮੌਤ ਦਾ ਵੱਡਾ ਸਦਮਾ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗਿੱਪੀ ਗਰੇਵਾਲ ਪਾਲੀਵੁਡ ਇੰਡਸਟਰੀ ਦਾ ਇੱਕ ਮੰਨਿਆ – ਪ੍ਰਮੰਨਿਆ ਕਲਾਕਾਰ ਹੈ। ਜਿਸ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਨਜ਼ਦੀਕੀ ਦੋਸਤ ਸਰਬੀ ਗਰੇਵਾਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸਰਬੀ ਗਰੇਵਾਲ ਗਿੱਪੀ ਗਰੇਵਾਲ ਦੇ ਬਹੁਤ ਹੀ ਪੱਕੇ ਦੋਸਤ ਸਨ। ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਪਿੰਡ ਕੂੰਮ ਕਲਾਂ ਦੇ ਨਿਵਾਸੀ ਸਰਬੀ ਗਰੇਵਾਲ ਦੀ ਮੋਹਾਲੀ ਦੇ ਇੱਕ ਹੋਟਲ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਹ ਫੇਜ਼ ਗਿਆਰਾਂ ‘ਚ ਸਥਿਤ ਇੱਕ ਹੋਟਲ ‘ਚ ਆਪਣੇ ਦੋਸਤ ਨਾਲ ਰੁਕੇ ਹੋਏ ਸਨ। ਗੋਲੀ ਲੱਗਣ ਤੋਂ ਬਾਅਦ ਸਰਬੀ ਦੇ ਸਾਥੀ ਉਹਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਤੋਂ ਬਾਅਦ ਫਰਾਰ ਹੋ ਗਏ ਸਨ।

ਸਰਬੀ ਗਰੇਵਾਲ ਦੇ ਦੇਹਾਂਤ ‘ਤੇ ਸਿੱਧੂ ਮੂਸੇਵਾਲਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਜਤਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਬੀ ਸਿੱਧੂ ਮੂਸੇਵਾਲਾ ਦਾ ਸ਼ੋਅ ਵੇਖਣ ਲਈ ਹੀ ਗਿਆ ਸੀ ਅਤੇ ਰਾਤ ਨੂੰ ਲਗਭਗ ਦੋ ਵਜੇ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ ਅਤੇ ਸਰਬੀ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ ਸੀ।

ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਅਜੀਜ਼ ਦੋਸਤ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਕੀ ਲਿਖਾਂ ਕੁਝ ਸਮਝ ਨਹੀਂ ਆਉਂਦਾ, ਤੇਰੇ ਤੋਂ ਬਗੈਰ ਕਦੇ ਜ਼ਿੰਦਗੀ ਬਿਤਾਉਣੀ ਪਵੇਗੀ, ਕਦੇ ਸੋਚਿਆ ਨਹੀਂ ਸੀ

ਵਾਹਿਗੁਰੂ ਮੇਰੇ ਵੀਰ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ। ਜੇਕਰ ਗੱਲ ਕੀਤੀ ਜਾਏ ਗਿੱਪੀ ਗਰੇਵਾਲ ਦੇ ਫਿਲਮੀ ਕਰੀਅਰ ਦੀ ਤਾਂ ਗਿੱਪੀ ਇੱਕ ਵਧੀਆ ਸਿੰਗਰ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ, ਡਾਇਰੈਕਟਰ ਅਤੇ ਪ੍ਰੋਡਿਊਸਰ ਵੀ ਹਨ। ਉਹਨਾਂ ਦੇ ਕੰਮ ਦੀ ਸਰਾਹਨਾ ਦਭ ਦਰਸ਼ਕ ਅਤੇ ਫਿਲਮੀ ਸਿਤਾਰੇ ਵੀ ਕਰਦੇ ਹਨ।

ਉਹਨਾਂ ਨੇ ਬਾਲੀਵੁਡ ਇੰਡਸਟਰੀ ‘ਚ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਜੋ ਕਿ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤੀ ਜਾ ਰਹੀ ਹੈ। ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜੋ ਕਿ ਉਹਨਾਂ ਦੀ ਅਗਲੀ ਆਉਣ ਵਾਲੀ ਫਿਲਮ ਦੀਆਂ ਸਨ।

ਹਾਲ ਹੀ ‘ਚ ਉਹਨਾਂ ਦੀ ਫਿਲਮ ਅਰਦਾਸ ਰਿਲੀਜ਼ ਹੋਈ ਸੀ ਹੁਣ ਜਲਦ ਹੀ ਇਸ ਦਾ ਦੂਜਾ ਭਾਗ ਆਵੇਗਾ। ਜਿਸ ਦੀਆਂ ਤਿਆਰੀਆਂ ਗਿੱਪੀ ਗਰੇਵਾਲ ਜੋਰਾਂ-ਸ਼ੋਰਾ ਨਾਲ ਕਰ ਰਹੇ ਹਨ।error: Content is protected !!