ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
1984 ਸਿੱਖ ਦੰਗਿਆਂ ਦਾ ਦੋਸ਼ੀ ਸੱਜਣ ਕੁਮਾਰ ਸਰੰਡਰ ਕਰਨ ਲਈ ਪਹੁੰਚਿਆ ਕੋਰਟ
1984 ਸਿੱਖ ਦੰਗਿਆਂ ਵਿੱਚ ਦੋਸ਼ੀ ਪਾਏ ਸੱਜਣ ਕੁਮਾਰ ਆਖਿਰਕਾਰ ਸਰੰਡਰ ਕਰਨ ਲਈ ਕੜਕੜਡੂਮਾ ਅਦਾਲਤ ਪਹੁੰਚ ਗਿਆ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਹਾਈ ਕੋਰਟ ਨੇ ਸੱਜਣ ਨੂੰ 1984 ਦੇ ਸਿੱਖ ਦੰਗਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਸੱਜਣ ਨੂੰ 31 ਦਸੰਬਰ ਨੂੰ ਸਰੰਡਰ ਕਰਨ ਦਾ ਸਮਾਂ ਦਿੱਤਾ।
ਜਿਸ ਤੋਂ ਬਾਅਦ ਅੱਜ ਸੱਜਣ ਸਵੇਰੇ ਆਪਣੇ ਘਰੋਂ ਤਾਂ ਨਿਕਲੇ ਸਨ ਪਰ ਕੋਰਟ ਨਹੀਂ ਸੀ ਪਹੁੰਚੇ ਤੇ ਆਖਿਰਕਾਰ ਉਹ ਕੋਰਟ ਪਹੁੰਚ ਹੀ ਗਏ। ਤੁਹਾਨੂੰ ਦੱਸ ਦਈਏ ਕਿ ਸੱਜਣ ਦਾ ਵਕੀਲ ਵੀ ਅਦਾਲਤ ਵਿੱਚ ਪਹੁੰਚ ਗਿਆ ਹੈ।ਅਦਾਲਤ ਚ ਜਿਦਾਂ ਹੀ ਸੱਜਣ ਕੁਮਾਰ ਨੂੰ ਗਿਰਫ਼ਤਾਰ ਕੀਤਾ ਗਿਆ ਉਹ ਉੱਚੀ ਉੱਚੀ ਰੋਣ ਲਗ ਪਿਆ ਅਤੇ ਆਪਣੇ ਵਕੀਲ ਨੂੰ ਕਹਿਣ ਲਗਾ ਮੈਨੂੰ ਜਲਦੀ ਤੋਂ ਜਲਦੀ ਬਾਹਰ ਨਿਕਾਲ ਲੇਨਾ।
ਅੱਜ ਸਵੇਰੇ ਸੱਜਣ ਤੋਂ ਪਹਿਲਾਂ ਦੋਸ਼ੀ ਕ੍ਰਿਸ਼ਣ ਖੋਖਰ ਤੇ ਮਹੇਂਦਰ ਯਾਦਵ ਵੱਲੋਂ ਵੀ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੋਵਾਂ ਨੂੰ ਅਦਾਲਤ ਵੱਲੋਂ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਇਨ੍ਹਾਂ ਨੂੰ ਕੜਕੜਡੂਮਾ ਕੋਰਟ ਤੋਂ ਮੰਡੋਲੀ ਜੇਲ ਲਿਜਾਇਆ ਜਾਵੇਗਾ।
ਤਾਜਾ ਜਾਣਕਾਰੀ