ਗਾਇਕ ਨਿੰਜਾ ਤੇ ਐਮੀ ਵਿਰਕ ਨੇ Anmol Kwatra ਦੇ ਹੱਕ ‘ਚ ਕੀਤੀ ਅਵਾਜ਼ ਬੁਲੰਦ, ਕਿਹਾ “ਤੇਰੇ ਨਾਲ ਹਾਂ ਵੀਰੇ”,ਅਨਮੋਲ ਕਵੱਤਰਾ ਪੰਜਾਬ ਦੇ ਲੁਧਿਆਣਾ ਦਾ ਉਹ ਸਮਾਜ ਸੇਵੀ ਨੌਜਵਾਨ ਜਿਸ ਨੇ ਹੁਣ ਤੱਕ ਬਹੁਤ ਸਾਰੇ ਲੋੜ ਵੰਦ ਇਨਸਾਨਾਂ ਦੀ ਮਦਦ ਕੀਤੀ ਹੈ। ਪਰ ਪਿਛਲੇ ਦਿਨੀਂ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਨੇ ਸ਼ੋਸ਼ਲ ਮੀਡੀਆ ‘ਤੇ ਵੀ ਤੂਫ਼ਾਨ ਲਿਆ ਦਿੱਤਾ ਹੈ। ਕੁਝ ਰਾਜਨੀਤਿਕ ਲੋਕਾਂ ਵੱਲੋਂ ਅਨਮੋਲ ਤੇ ਉਸ ਦੇ ਪਿਤਾ ‘ਤੇ ਕੀਤੇ ਹਮਲੇ ਦੇ ਰੋਸ ‘ਚ ਲੋਕਾਂ ਨੇ ਬੀਤੀ ਰਾਤ ਪੂਰਾ ਲੁਧਿਆਣਾ ਜਾਮ ਕਰ ਦਿੱਤਾ ਸੀ।
ਦੁਨੀਆ ਦੇ ਕੋਨੇ ਕੋਨੇ ਤੋਂ ਅਨਮੋਲ ਦੇ ਸਾਥ ਲਈ ਸੰਦੇਸ਼ ਆ ਰਹੇ ਹਨ। ਹੁਣ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਵੀ ਅਨਮੋਲ ਕਵੱਤਰਾ ਦੇ ਹੱਕ ‘ਚ ਖੁੱਲ ਕੇ ਆ ਰਹੇ ਹਨ ਜਿੰਨ੍ਹਾਂ ‘ਚ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਐਮੀ ਵਿਰਕ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਸਟੋਰੀ ਪਾ ਕੇ ਅਨਮੋਲ ਦੇ ਹੱਕ ‘ਚ ਅਵਾਜ਼ ਬੁਲੰਦ ਕੀਤੀ ਹੈ।
ਗਾਇਕ ਨਿੰਜਾ ਨੇ ਲਿਖਿਆ ਹੈ ਕਿ “ਇਹ ਦੁਨੀਆਂ ਬੇਈਮਾਨ ਲੋਕਾਂ ਨਾਲ ਭਰੀ ਹੋਈ ਹੈ, ਅਨਮੋਲ ਇੱਕ ਬਹੁਤ ਹੀ ਦਲੇਰ ਰੱਖਿਅਕ ਹੈ ਜਿਹੜਾ ਆਪਣੇ ਦਿਲ ਤੋਂ ਇਨਸਾਨੀਅਤ ਦੀ ਸੇਵਾ ਕਰਦਾ ਹੈ। ਅਸੀਂ ਤੇਰੇ ਨਾਲ ਹਾਂ ਜਿੰਨ੍ਹਾਂ ਚਿਰ ਇਨਸਾਫ ਨਹੀਂ ਮਿਲਦਾ।”
ਉੱਥੇ ਹੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਲਿਖਿਆ ਹੈ “ਫੁੱਲ ਸਪੋਰਟ ਆ ਅਨਮੋਲ ਕਵੱਤਰਾ ਬਰੋ, ਨਾਲ ਆਂ ਵੀਰੇ ਸਾਰੇ ਤੇਰੇ ਵਾਹਿਗੁਰੂ ਮਿਹਰ ਕਰਨ” ਐਮੀ ਵਿਰਕ ਨੇ ਇਸ ਸਟੋਰੀ ਨਾਲ ਅਨਮੋਲ ਕਵੱਤਰਾ ਦੇ ਹੱਕ ‘ਚ ਅਵਾਜ਼ ਬੁਲੰਦ ਕੀਤੀ ਹੈ।
ਜ਼ਿਕਰ ਏ ਖਾਸ ਹੈ ਕਿ ਸਮਾਜ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਲੱਖਾਂ ਲੋਕਾਂ ਦੇ ਦਿਲ ‘ਚ ਘਰ ਕਰ ਚੁੱਕੇ ਹਨ। ਅਨਮੋਲ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।
Home ਵਾਇਰਲ ਗਾਇਕ ਨਿੰਜਾ ਤੇ ਐਮੀ ਵਿਰਕ ਨੇ Anmol Kwatra ਦੇ ਹੱਕ ‘ਚ ਕੀਤੀ ਅਵਾਜ਼ ਬੁਲੰਦ, ਕਿਹਾ “ਤੇਰੇ ਨਾਲ ਹਾਂ ਵੀਰੇ”
ਵਾਇਰਲ