BREAKING NEWS
Search

ਗਾਇਕਾ ਪ੍ਰਮਿੰਦਰ ਸੰਧੂ ਦੇ ਕਰੀਅਰ ‘ਚ ਇਹ ਸਖਸ਼ ਬਣ ਰਿਹਾ ਸੀ ਵੱਡਾ ਰੋੜਾ ਜਾਣੋਂ ਪੂਰੀ ਕਹਾਣੀ

ਪ੍ਰਮਿੰਦਰ ਸੰਧੂ ਉਹ ਗਾਇਕਾ ਸੀ ਜਿਹੜੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜ਼ਨ ਤਾਂ ਕਰਦੀ ਹੀ ਸੀ ਬਲਕਿ ਸਮਾਜ ਭਲਾਈ ਲਈ ਵੀ ਕਈ ਕੰਮ ਕਰਦੀ ਰਹੀ ਹੈ । ਪ੍ਰਮਿੰਦਰ ਸੰਧੂ ਭਾਵੇਂ ਅੱਜ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਤੇ ਉਹਨਾਂ ਦੀ ਗੀਤਾਂ ਕਰਕੇ ਅੱਜ ਵੀ ਯਾਦ ਕੀਤਾ ਜਾਂਦਾ ਹੈ । ਪ੍ਰਮਿੰਦਰ ਸੰਧੂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਸੁਰਜੀਤ ਸਿੰਘ ਸੰਧੂ ਦੇ ਘਰ ਪਿੰਡ ਬੀਕਰ ਜ਼ਿਲ੍ਹਾ ਹਿਸਾਰ ਵਿੱਚ ਹੋਇਆ । ਪ੍ਰਮਿੰਦਰ ਸੰਧੂ ਦੀ ਬਚਪਨ ਤੋਂ ਹੀ ਗਾਉਣ ਵਜਾਉਣ ਵਿੱਚ ਰੂਚੀ ਸੀ ਜਦੋਂ ਉਹ 7 ਸਾਲ ਦੇ ਸਨ ਤਾਂ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਹ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਸੀ

ਇਸ ਸਭ ਦੇ ਚਲਦੇ ਪ੍ਰਮਿੰਦਰ ਸੰਧੂ ਨੇ ਕਈ ਸੰਗੀਤਕ ਮੁਕਾਬਲੇ ਵੀ ਜਿੱਤੇ । ਇਸ ਸਭ ਦੇ ਚੱਲਦੇ ਇੱਕ ਪ੍ਰੋਗਰਾਮ ਵਿੱਚ ਗਾਇਕ ਆਸਾ ਸਿੰਘ ਮਸਤਾਨਾ ਨੇ ਪ੍ਰਮਿੰਦਰ ਸੰਧੂ ਨੂੰ ਗਾਉਂਦੇ ਹੋਏ ਸੁਣਿਆ ਸੀ । ਆਸਾ ਸਿੰਘ ਮਸਤਾਨਾ ਨੇ ਹੀ ਪ੍ਰਮਿੰਦਰ ਨੂੰ ਗਾਉਣ ਲਈ ਮੋਟੀਵੇਟ ਕੀਤਾ ਸੀ । ਪ੍ਰਮਿੰਦਰ ਸੰਧੂ ਨੂੰ ਗਾਇਕਾ ਬਣਨ ਲਈ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਜੱਟ ਫੈਮਿਲੀ ਹੋਣ ਕਰਕੇ ਪ੍ਰਮਿੰਦਰ ਦੇ ਦਾਦਾ ਜੀ ਨਹੀਂ ਸਨ ਚਾਹੁੰਦੇ ਕਿ ਪ੍ਰਮਿੰਦਰ ਗਾਉਣ ਵਜਾਉਣ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਏ । ਪਰ ਪ੍ਰਮਿੰਦਰ ਦੇ ਪਿਤਾ ਨੇ ਉਹਨਾਂ ਦਾ ਬੜਾ ਹੌਸਲਾ ਵਧਾਇਆ ।

ਪ੍ਰਮਿੰਦਰ ਸੰਧੂ ਦਾ ਜਦੋਂ ਪਹਿਲੀ ਵਾਰ ਗਾਣਾ ਰੇਡੀਓ ਤੇ ਆਇਆ ਤਾਂ ਉਹਨਾਂ ਦੇ ਦਾਦਾ ਜੀ ਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਿਆ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਪ੍ਰਮਿੰਦਰ ਸੰਧੂ ਨੇ ਕਈ ਗਾਇਕਾਂ ਨਾਲ ਦੋਗਾਣੇ ਗਾਏ । ਪ੍ਰਮਿੰਦਰ ਸੰਧੂ ਨੇ ਗਾਇਕ ਸ਼ੀਤਲ ਸਿੰਘ ਸ਼ੀਤਲ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ, ਦੀਦਾਰ ਸੰਧੂ, ਕੁਲਵੰਤ ਗਿੱਲ,ਸਣੇ ਕਈ ਗਾਇਕਾਂ ਨਾਲ ਗਾਣੇ ਗਾਏ, ਪਰ ਪ੍ਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਦੀ ਜੋੜੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ । ਪ੍ਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਦੀ ਜੋੜੀ ਨੇ ਕਈ ਹਿੱਟ ਗਾਣੇ ਗਾਏ ।

ਇਸ ਜੋੜੀ ਦਾ ਗਾਣਾ ਬੋਸਕੀ ਵਰਗੀ ਕੁੜੀ ਸਭ ਤੋਂ ਵੱਧ ਹਿੱਟ ਰਿਹਾ । ਇਸ ਤੋਂ ਇਲਾਵਾ ਸੀਪ ਲਾਉਣ ਨੂੰ ਫਿਰਦੇ ਗਾਣਾ ਸੁਪਰ ਹਿੱਟ ਹੋਇਆ ਸੀ । ਇਸ ਤੋਂ ਬਾਅਦ 1990 ਵਿੱਚ ਪ੍ਰਮਿੰਦਰ ਸੰਧੂ ਨੇ ਸੋਲੋ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਸਨ । ਉਹਨਾਂ ਦੀ ਪਹਿਲੀ ਕੈਸੇਟ ਰੰਗਪੁਰ ਰੰਗ ਲਾਉਣ ਵਾਲੀਏ ਆਈ ਸੀ । ਇਸ ਤੋਂ ਬਾਅਦ ਉਹਨਾਂ ਦੀਆਂ ਕਈ ਕੈਸੇਟਾਂ ਮਾਰਕਿਟ ਵਿੱਚ ਆਈਆਂ । ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਆਜਾ ਦੋਵਂੇ ਨੱਚੀਏ, ਨੱਚਦੀ ਦੀ ਫੋਟੋ, ਅੱਖ ਮਸਤਾਨੀ, ਦਿਲ ਮੰਗਦਾ, ਮੱਝੀਆਂ ਚਾਰਦਾ ਇਸ ਤੋਂ ਇਲਾਵਾਂ ਉਹਨਾਂ ਦੇ ਹੋਰ ਵੀ ਹਿੱਟ ਗਾਣੇ ਰਹੇ ।

ਉਹਨਾਂ ਦੇ ਜੀਵਨ ਦੀ ਆਖਰੀ ਕੈਸੇਟ ਸੀ ਮਸਤ ਮਸਤ ਉਹਨਾਂ ਦੀ ਇਹ ਕੈਸੇਟ ਵੀ ਸੁਪਰਹਿਟ ਰਹੀ । ਜੇਕਰ ਪ੍ਰਮਿੰਦਰ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਕੁਲਜੀਤ ਸਿੰਘ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ । ਉਹਨਾਂ ਦੇ ਬੇਟੇ ਦਾ ਨਾਂ ਅਨੁਰਾਗ ਹੈ । ਉਹਨਾਂ ਦੀ ਬੇਟੀ ਅੱਜ ਕੱਲ ਕੈਨੇਡਾ ਵਿੱਚ ਰਹਿ ਰਹੀ ਹੈ ।

ਪ੍ਰਮਿੰਦਰ ਸੰਧੂ ਨੇ ਹੈਮੀਓਪੈਥੀ ਦੀ ਪੜਾਈ ਕੀਤੀ ਹੋਈ ਸੀ । ਭਾਵੇਂ ਉਹਨਾਂ ਨੇ ਕੋਈ ਕਲੀਨਿਕ ਨਹੀਂ ਸੀ ਖੋਲਿਆ ਪਰ ਉਹ ਲੋੜਵੰਦ ਲੋਕਾਂ ਨੂੰ ਮੁਫਤ ਦਵਾਈ ਦਿੰਦੇ ਸਨ।ਪ੍ਰਮਿੰਦਰ ਸੰਧੂ ਪੰਜਾਬ ਦੀ ਧੀ ਦਾ ਅਵਾਰਡ ਵੀ ਮਿਲਿਆ ਸੀ । ਪ੍ਰਮਿੰਦਰ ਸੰਧੂ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ । ਪਰ ਇਸ ਨਾਮਵਰ ਗਾਇਕਾ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਘੇਰ ਲਿਆ ਤੇ ਅੱਠ ਮਹੀਨਿਆਂ ਦੇ ਲੰਮੇ ਇਲਾਜ਼ ਤੋਂ ਬਾਅਦ 5 ਫਰਵਰੀ 2011 ਨੂੰ ਉਹਨਾਂ ਦੀ ਮੌਤ ਹੋ ਗਈ । ਭਾਵਂੇ ਪ੍ਰਮਿੰਦਰ ਸੰਧੂ ਇਸ ਦੁਨੀਆ ਵਿੱਚ ਨਹੀਂ ਹਨ ਪਰ ਅੱਜ ਵੀ ਆਪਣੇ ਗੀਤਾਂ ਰਾਹੀਂ ਵਿਚਰਦੀ ਹੈ ।error: Content is protected !!