BREAKING NEWS
Search

ਗਰਮੀ ਵਿੱਚ ਦੇਸ਼ ਬਣਿਆ ਅੱਗ ਦੀ ਭੱਠੀ ਪਰ ਇਹਨਾਂ 5 ਸ਼ਹਿਰਾਂ ਵਿੱਚ ਕੰਬਲ ਲੈ ਕੇ ਸੋ ਰਹੇ ਨੇ ਲੋਕ

ਉੱਤਰ ਭਾਰਤ ਸਮੇਤ ਦੱਖਣ ਦੇ ਕਈ ਰਾਜ ਕਹਿਰ ਦੀ ਗਰਮੀ ਦੀ ਲਪੇਟ ਵਿਚ ਹਨ ਉੱਤਰ ਪ੍ਰਦੇਸ਼,ਦਿੱਲੀ,ਪੰਜਾਬ,ਹਰਿਆਣਾ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਜਾਨਲੇਵਾ ਲੂੰ ਚਲ ਰਹੀ ਹੈ ਇਸਦੇ ਇਲਾਵਾ ਕਰਨਾਟਕ,ਤਾਮਿਲਨਾਡੂ ਅਤੇ ਆਂਧਰ ਪ੍ਰਦੇਸ਼ ਵਰਗੇ ਰਾਜ ਵਿਚ ਵੀ ਗਰਮੀ ਨਾਲ ਹਾਹਾਕਾਰ ਮਚਿਆ ਹੋਇਆ ਹੈ ਰਾਜਸਥਾਨ ਦੇ ਚੁਰੂ ਵਿਚ ਤਾ ਸ਼ਨੀਵਾਰ ਨੂੰ ਤਾਪਮਾਨ 50 ਦੇ ਪਾਰ ਤੱਕ ਪੁੱਜ ਗਿਆ ਸੀ ਜਦਕਿ ਹਰਿਆਣਾ ਦੇ ਸਿਰਸਾ ਵਿਚ ਤਾਪਮਾਨ 50 ਤੱਕ ਪੁੱਜਣ ਵਾਲਾ ਹੈ।

ਉਥੇ ਦੂਜੇ ਪਾਸੇ ਭਾਰਤ ਵਿਚ ਕਈ ਸ਼ਹਿਰ ਅਜਿਹੇ ਵੀ ਹਨ ਜਿਥੇ ਤਾਪਮਾਨ ਏਨਾ ਘੱਟ ਹੈ ਕਿ ਲੋਕ ਕੰਬਲ ਜਾ ਰਜਾਈ ਲੈ ਕੇ ਸੌਣ ਨੂੰ ਮਜ਼ਬੂਰ ਹਨ ਇਥੇ ਲੋਕ ਅਜੇ ਵੀ ਸਰਦੀਆਂ ਦੇ ਕੱਪੜੇ ਪਾ ਰਹੇ ਹਨ ਗਰਮੀ ਦੇ ਪ੍ਰਕੋਪ ਤੋਂ ਨਹੀਂ ਬਲਕਿ ਤੇਜ਼ ਠੰਡ ਤੋਂ ਪ੍ਰੇਸ਼ਾਨ ਹਨ।

ਲੇਹ (ਜੰਮੂ ਕਸ਼ਮੀਰ ) :- ਜੰਮੂ ਕਸ਼ਮੀਰ ਦੇ ਲੇਹ ਵਿਚ ਤਾਪਮਾਨ ਘੱਟ ਹੋਣ ਦੇ ਕਾਰਨ ਨਾਲ ਕਫੀ ਠੰਡ ਹੈ ਇਥੇ ਸਵੇਰੇ ਅਤੇ ਰਾਤ ਦੇ ਸਮੇ ਤਾਪਮਾਨ ਵਿਚ ਕਾਫੀ ਗਿਰਾਵਟ ਆ ਜਾਂਦੀ ਹੈ ਲੇਹ ਦਾ ਉੱਚ ਤਾਪਮਾਨ 7 ਡਿਗਰੀ ਸੈਲਸੀਅਸ ਹੁੰਦਾ ਹੈ ਜਦਕਿ ਘੱਟ ਤਾਪਮਾਨ ਮਾਈਨਸ ਇੱਕ ਡਿਗਰੀ ਤੱਕ ਪੁੱਜ ਜਾਂਦਾ ਹੈ।

ਦਰਾਸ (ਜੰਮੂ ਕਸ਼ਮੀਰ ) ਜੰਮੂ ਕਸ਼ਮੀਰ ਦੀ ਇੱਕ ਹੋਰ ਜਗਾ ਦਰਾਸ ਦਾ ਤਾਪਮਾਨ ਤਾ ਹੋਰ ਵੀ ਘੱਟ ਹੈ ਇਥੋਂ ਦਾ ਉੱਚ ਤਾਪਮਾਨ 3 ਡਿਗਰੀ ਰਹਿੰਦਾ ਹੈ ਜਦਕਿ ਘੱਟ ਤਾਪਮਾਨ – 4 ਡਿਗਰੀ ਤੱਕ ਪੁੱਜ ਰਿਹਾ ਹੈ ਤਾ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਸਰਦੀਆਂ ਦੇ ਕੱਪੜੇ ਕੱਢਣ ਲਈ ਮਜਬੂਰ ਹੋ ਰਹੇ ਹੋਣਗੇ।

ਸਮਡੋਗ : ਸਿੱਕਮ :- ਹਿਮਾਲਿਆ ਦੀ ਗੋਦ ਵਿਚ ਵਸਿਆ ਭਾਰਤ ਦਾ ਛੋਟਾ ਜਿਹਾ ਰਾਜ ਹੈ ਸਿੱਕਮ ਜਿਸਨੂੰ ਪੂਰਵ ਦਾ ਸਵਿੱਟਜ਼ਰਲੈਂਡ ਕਿਹਾ ਜਾਂਦਾ ਹੈ ਇਥੇ ਉੱਚ ਤਾਪਮਾਨ ਤਾ ਕਰੀਬ 17 ਡਿਗਰੀ ਰਹਿੰਦਾ ਹੈ ਪਰ ਘੱਟ ਤਾਪਮਾਨ ਕਰੀਬ 7 ਤੋਂ 8 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ।

ਹੇਮਕੁੰਟ (ਉਤਰਾਖੰਡ ) :- ਇੱਕ ਪਾਸੇ ਜਿਥੇ ਪੂਰਾ ਉੱਤਰ ਪ੍ਰਦੇਸ਼ ਗਰਮੀ ਦੀ ਮਾਰ ਝੱਲ ਰਿਹਾ ਹੈ ਉਥੇ ਹੀ ਉਸਦੇ ਗੁਆਂਢੀ ਰਾਜ ਉੱਤਰਖੰਡ ਦੇ ਕਈ ਇਲਾਕਿਆਂ ਵਿਚ ਕਾਫੀ ਠੰਡ ਹੈ ਉਤਰਾਖੰਡ ਦੇ ਹੇਮਕੁੰਟ ਦਾ ਮੌਜੂਦਾ ਤਾਪਮਾਨ 17 ਡਿਗਰੀ ਹੈ ਜਦਕਿ ਘੱਟ ਤੋਂ ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਹੈ।

ਤਵਾਂਗ ( ਅਰੁਣਾਚਲ ਪ੍ਰਦੇਸ਼ ) :- ਦੱਖਣ ਅਤੇ ਉੱਤਰ ਭਾਰਤ ਦੇ ਰਾਜਾ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ ਉਥੇ ਪੂਰਵ ਉੱਤਰ ਭਾਰਤ ਦੇ ਕਈ ਰਾਜਾ ਵਿਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿਚ ਵੀ ਆਲਮ ਕੁਝ ਅਜਿਹਾ ਹੀ ਹੈ ਇਥੇ ਲੋਕ ਰਾਤ ਅਤੇ ਸਵੇਰੇ ਦੇ ਸਮੇ ਗਰਮ ਕੱਪੜੇ ਪਾਉਣ ਦੇ ਲਈ ਮਜ਼ਬੂਰ ਹੋ ਰਹੇ ਹਨ ਤਵਾਂਗ ਵਿਚ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਜਦਕਿ ਘੱਟ ਤਾਪਮਾਨ 2 ਤੋਂ 3 ਡਿਗਰੀ ਤੱਕ ਪੁੱਜ ਗਿਆ ਹੈ।



error: Content is protected !!