ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਛੇਤੀ ਹੀ ਟੋਲ ਪਲਾਜ਼ਾ ਨੂੰ ਖਤਮ ਕਰਨ ’ਤੇ ਵਿਚਾਰ ਕਰ ਰਿਹਾ ਹੈ। ਜਿਸ ਕਾਰਨ ਹੁਣ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ’ਤੇ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
ਸੂਤਰਾਂ ਅਨੁਸਾਰ ਐੱਨ. ਐੱਚ. ਏ. ਆਈ. ਟੋਲ ਪਲਾਜ਼ਾ ਨੂੰ ਬੰਦ ਕਰ ਕੇ ਆਨ-ਬੋਰਡ ਯੂਨਿਟ ਡਿਵਾਈਸ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। ਖਬਰਾਂ ਮੁਤਾਬਕ ਵਾਹਨਾਂ ‘ਚ ਹੀ ਆਨ-ਬੋਰਡ ਯੂਨਿਟ ਡਿਵਾਈਸ ਲਾਏ ਜਾਣਗੇ।
ਡਿਵਾਈਸਿਜ਼ ਦੀ ਮਦਦ ਨਾਲ ਨੈਸ਼ਨਲ ਹਾਈਵੇ ’ਤੇ ਤੁਹਾਡੀ ਯਾਤਰਾ ਪੂਰੀ ਹੋਣ ਤੋਂ ਬਾਅਦ ਆਪਣੇ ਆਪ ਹੀ ਤੁਹਾਡੇ ਖਾਤੇ ਤੋਂ ਪੈਸੇ ਕੱਟ ਲਏ ਜਾਣਗੇ।ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਆਨ-ਬੋਰਡ ਯੂਨਿਟ ਡਿਵਾਈਸ ਮੁੰਬਈ ਅਤੇ ਦਿੱਲੀ ਹਾਈਵੇ ’ਤੇ ਜਾਣ ਵਾਲੇ ਕੁੱਝ ਵਾਹਨਾਂ ‘ਚ ਲਗਾਏ ਜਾ ਰਹੇ ਹਨ,
ਜੋ ਕਿ ਸਿੱਧੇ ਸੈਟੇਲਾਈਟ ਨਾਲ ਜੁੜਿਆ ਹੋਵੇਗਾ। ਡਿਵਾਈਸ ਨੂੰ ਵਾਹਨ ਮਾਲਕਾਂ ਦੇ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਦੇ ਨਾਲ ਯਾਤਰਾ ਕਰਨ ਤੋਂ ਬਾਅਦ ਬਿਨਾਂ ਕਿਸੇ ਝੰਜਟ ਦੇ ਪੈਸੇ ਕੱਟੇ ਜਾਣਗੇ।
ਤਾਜਾ ਜਾਣਕਾਰੀ