BREAKING NEWS
Search

ਖੁਸ਼ਖਬਰੀ – ਪਹਿਲੀ ਵਾਰ ਆਨਲਾਈਨ ਹੋਵੇਗੀ ਐੱਲਸੈੱਟ ਦਾਖਲਾ ਪ੍ਰੀਖਿਆ, ਦੇਖੋ ਵੱਡੀ ਖਬਰ

ਪਹਿਲੀ ਵਾਰ ਆਨਲਾਈਨ ਹੋਵੇਗੀ ਐੱਲਸੈੱਟ ਦਾਖਲਾ ਪ੍ਰੀਖਿਆ

ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਮਹਾਮਾਰੀ ਕਾਰਨ ਅਮਰੀਕਾ ਸਥਿਤ ‘ਦ ਲਾਅ ਸਕੂਲ ਐਡਮਿਸ਼ਨ ਕੌਂਸਲ’ (ਐੱਲਸੈਕ) ਨੇ 2020 ਲਾਅ ਸਕੂਲ ਐਡਮਿਸ਼ਨ ਟੈਸਟ (ਐੱਸਸੈੱਟ) -ਇੰਡੀਆ 14 ਜੂਨ ਤੋਂ ਆਨਲਾਈਨ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਐੱਲਸੈਕ ਨੇ ਕਿਹਾ ਕਿ ਐੱਲਸੈੱਟ-ਇੰਡੀਆ ਭਾਰਤ ਦੀ ਪਹਿਲੀ ਅਤੇ ਇਕੱਲੀ ਅਜਿਹੀ ਲਾਅ ਦਾਖਲਾ ਪ੍ਰੀਖਿਆ ਬਣ ਗਈ ਹੈ ਜੋ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ।

2009 ਵਿਚ ਸ਼ੁਰੂ ਹੋਣ ਪਿੱਛੋਂ ਇਹ ਪ੍ਰੀਖਿਆ ਪੇਪਰ-ਪੈਂਸਿਲ ਰਾਹੀਂ ਹੁੰਦੀ ਸੀ। ਆਨਲਾਈਨ ਕਰਵਾਏ ਜਾਣ ਨਾਲ ਬਿਨੈਕਾਰ ਆਪਣੀ ਸਿਹਤ ਅਤੇ ਸੁਰੱਖਿਆ ਦੀ ਚਿੰਤਾ ਕੀਤੇ ਬਿਨਾਂ ਸਹੂਲਤ ਅਨੁਸਾਰ ਘਰ ਤੋਂ ਪ੍ਰੀਖਿਆ ਵਿਚ ਸ਼ਾਮਲ ਹੋ ਸਕਣਗੇ। ਦੇਸ਼ ਦੇ ਲਾਅ ਸਕੂਲਾਂ ਵਿਚ ਦਾਖਲੇ ਦੇ ਇੱਛੁਕ ਬਿਨੈਕਾਰ ਆਨਲਾਈਨ ਟੈਸਟ ਡਿਲੀਵਰੀ ਸਿਸਟਮ ਦੀ ਵਰਤੋਂ ਕਰ ਕੇ 14 ਜੂਨ, 2020 ਤੋਂ ਐੱਲਸੈੱਟ-ਇੰਡੀਆ ਵਿਚ ਸ਼ਾਮਲ ਹੋ ਸਕਣਗੇ। ਪੀਅਰਸੰਨਜ਼ ਵਰਚੁਅਲ ਯੂਨੀਵਰਸਿਟੀ ਇੰਟਰਪ੍ਰਾਈਜਿਜ਼ (ਵੀਯੂਈ) ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਇਹ ਦਾਖਲਾ ਪ੍ਰੀਖਿਆ ਕਰਵਾਏਗੀ।

ਐੱਲਸੈਕ ਦੀ ਪ੍ਰਧਾਨ ਅਤੇ ਸੀਈਓ ਕੈਲੀ ਟੇਸਟੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਇਸ ਗੱਲ ‘ਤੇ ਸਿੱਧਾ ਅਸਰ ਪਿਆ ਹੈ ਕਿ ਅਸੀਂ ਕਿਵੇਂ ਜਿਊਂਦੇ ਹਾਂ ਅਤੇ ਦੁਨੀਆ ਭਰ ਵਿਚ ਕੰਮਕਾਜ ਕਿਵੇਂ ਹੁੰਦਾ ਹੈ ਪ੍ਰੰਤੂ ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਮਹਾਮਾਰੀ ਹਰ ਥਾਂ ਕਰੋੜਾਂ ਵਿਦਿਆਰਥੀਆਂ ਦੇ ਵਿੱਦਿਅਕ ਟੀਚਿਆਂ ਨੂੰ ਬੇਹੱਦ ਪ੍ਰਭਾਵਿਤ ਕਰ ਰਹੀ ਹੈ।

ਭਾਰਤ ਦੇ ਲਾਅ ਸਕੂਲਾਂ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਸੁਰੱਖਿਅਤ ਬਣਾਉਣ ਲਈ ਅਸੀਂ ਪੀਅਰਸਨ ਵੀਯੂਈ ਨਾਲ ਭਾਈਵਾਲੀ ਕੀਤੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!