BREAKING NEWS
Search

ਖੁਸ਼ਖਬਰੀ : ਕੋਰੋਨਾ ਦੀ ਵੈਕਸੀਨ ਲਗਵਾਓ ਤੇ ਪਾਵੋ ਇਸ ਤਰਾਂ ਪੈਸੇ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਰੋਨਾ ਨਾਮ ਦੀ ਕੁਦਰਤੀ ਕਰੋਪੀ ਨੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਵਿਚ ਭਾਰੀ ਤਬਾਹੀ ਮਚਾਈ ਹੈ, ਉਥੇ ਹੀ ਲੋਕਾਂ ਦੇ ਦਿਲ-ਦਿਮਾਗ ਤੇ ਇਸ ਕਰੋਨਾ ਨੇ ਡਰ ਪੈਦਾ ਕੀਤਾ ਹੋਇਆ ਹੈ। ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਚੀਨ ਤੋਂ ਸੁਰੂ ਹੋਈ ਇਸ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਮੁੜ ਤੋਂ ਤਾਲਾਬੰਦੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜਿੱਥੇ ਇਸ ਕਰੋਨਾ ਦੀ ਮਾਰ ਹੇਠ ਅਮਰੀਕਾ ਆਇਆ ਹੈ ਉਥੇ ਹੀ ਭਾਰਤ ਦੇ ਵਿੱਚ ਵੀ ਇਸ ਕਰੋਨਾ ਨੇ ਭਾਰੀ ਤਬਾਹੀ ਮਚਾਈ ਹੈ।

ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦਾ ਟੀਕਾਕਰਣ ਸ਼ੁਰੂ ਹੋ ਚੁੱਕਾ ਹੈ। ਇਸ ਦੇ ਬਾਵਜੂਦ ਵੀ ਕਰੋਨਾ ਕੇਸਾਂ ਵਿੱਚ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ। ਹੁਣ ਦੇਸ਼ ਅੰਦਰ ਲੋਕਾਂ ਨੂੰ ਕਰੋਨਾ ਦੇ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਜਿਥੇ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਤਾਂ ਜੋ ਦੇਸ਼ ਅੰਦਰ ਕਰੋਨਾ ਦਾ ਖਾਤਮਾ ਕੀਤਾ ਜਾ ਸਕੇ। ਉਥੇ ਹੀ ਕੁਝ ਲੋਕਾਂ ਵੱਲੋਂ ਆਪਣੇ ਬਿਜ਼ਨਸ ਦੇ ਜਰੀਏ ਕਰੋਨਾ ਟੀਕਾ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਕਰੋਨਾ ਦੀ ਵੈਕਸੀਨ ਲਗਵਾਉ ਤੇ ਪਾਓ ਇਸ ਤਰ੍ਹਾਂ ਪੈਸੇ, ਇਸ ਸਮੇਂ ਇਕ ਅਜਿਹੀ ਵੱਡੀ ਖਬਰ ਸਾਹਮਣੇ ਆਈ ਹੈ।

ਜਿੱਥੇ ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਵਿੱਚ ਸੋਨੇ ਦੇ ਗਹਿਣੇ ਤੋਹਫ਼ੇ ਦੇ ਰੂਪ ਵਿੱਚ ਦਿੱਤੇ ਗਏ ਸਨ, ਤਾਂ ਜੋ ਲੋਕ ਕਰੋਨਾ ਦਾ ਟੀਕਾਕਰਨ ਕਰਵਾ ਰਹੇ ਸਨ। ਉਥੇ ਹੀ ਹੁਣ ਗੁਰੂਗ੍ਰਾਮ ਦੇ ਇਕ ਰੈਸਟੋਰੈਂਟ ਵਿੱਚ ਕਰੋਨਾ ਦਾ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਲਈ ਸ਼ਾਨਦਾਰ ਆਫਰ ਦਿੱਤੀ ਗਈ ਸੀ। ਉਥੇ ਹੀ ਹੁਣ ਸਰਕਾਰੀ ਖੇਤਰ ਦੇ ਸੈਂਟਰਲ ਬੈਂਕ ਵੱਲੋਂ ਕਰੋਨਾ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਲਈ FD ਉੱਤੇ 4 ਫੀਸਦੀ ਜ਼ਿਆਦਾ ਵਿਆਜ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਟੀਕਾਕਰਣ ਕਰਵਾ ਲਿਆ ਹੈ ਉਨ੍ਹਾਂ ਨੂੰ FD ਦਰ ਨਾਲ 25 ਬੇਸਿਸ ਪੁਆਇੰਟ ਵਿਆਜ਼ ਵਧੇਰੇ ਦਿੱਤਾ ਜਾਵੇਗਾ। ਬੈਂਕ ਇੱਕ ਸਪੈਸ਼ਲ ਡਿਪੋਜਿਟ ਸਕੀਮ ਨੂੰ ਇਮਿਊਨ ਇੰਡੀਆ ਡਿਪੌਜ਼ਿਟ ਯੋਜਨਾ ਲੈ ਕੇ ਆਇਆ ਹੈ।

ਜਿਸ ਦੇ ਅਨੁਸਾਰ 1111 ਦਿਨਾਂ ਯਾਨੀ ਕਿ 3 ਸਾਲਾ ਤੋਂ ਜ਼ਿਆਦਾ ਦੇ FD ਉੱਤੇ ਹੈ। ਇਸ ਸਕੀਮ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਹੀ ਵਿਆਜ ਦਿੱਤਾ ਜਾਵੇਗਾ ਜਿਨ੍ਹਾਂ ਨੇ ਕਰੋਨਾ ਦਾ ਟੀਕਾਕਰਨ ਕਰਵਾਇਆ ਹੈ। ਸੀਨੀਅਰ ਨੂੰ ਇਸ ਤੋਂ ਇਲਾਵਾ ਵੱਖਰਾ 0.25 ਫੀਸਦੀ ਹੋਰ ਜਾਣੀ ਕੇ 50 ਫ਼ੀਸਦੀ ਪੁਆਇੰਟ ਦਾ ਵਧੇਰੇ ਵਿਆਜ ਦਿੱਤਾ ਜਾਵੇਗਾ। ਵੈਸੇ ਤਿੰਨ ਤੋਂ ਪੰਜ ਸਾਲਾਂ ਦੀ FD ਉੱਤੇ 5.10 ਫੀਸਦੀ ਵਿਆਜ ਸੀ, ਜੋ ਹੁਣ 5.35 ਫੀਸਦੀ ਮਿਲ ਸਕਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਇਸ ਯੋਜਨਾ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ।error: Content is protected !!