BREAKING NEWS
Search

ਖੁਸ਼ਖਬਰੀ ਇਥੋਂ ਆਈ ਹੁਣ ਇੰਟਰਨੈਸ਼ਨਲ ਫਲਾਈਟਾਂ ਚਲਣ ਬਾਰੇ ਇਹ ਵੱਡੀ ਖਬਰ

ਇੰਟਰਨੈਸ਼ਨਲ ਫਲਾਈਟਾਂ ਚਲਣ ਬਾਰੇ ਇਹ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਇਸ ਤੋਂ ਬਚਣ ਲਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਅੰਤਰਾਸ਼ਟਰੀ ਉਡਾਣਾਂ ਤੇ ਪਾਬੰਦੀਆਂ ਲਗਾ ਦਿਤੀਆਂ ਸਨ। ਪਰ ਇਹ ਵਾਇਰਸ ਫਿਰ ਵੀ ਨਹੀਂ ਰੁੱਕਿਆ। ਹੁਣ ਮਜਬੂਰੀ ਵਸ ਸਰਕਾਰਾਂ ਅੰਤਰਾਸ਼ਟਰੀ ਫਲਾਈਟਾਂ ਨੂੰ ਹੋਲੀ ਹੋਲੀ ਚਾਲੂ ਕਰ ਰਹੀਆਂ ਹਨ।

ਕੋਰੋਨਾ ਵਾਇਰਸ ਕਾਰਨ ਤਕਰੀਬਨ 112 ਦਿਨ ਬੰਦ ਰਹਿਣ ਪਿੱਛੋਂ ਮਾਂਟਰੀਅਲ ਦੀ ਕੰਪਨੀ ਏਅਰ ਟ੍ਰਾਂਸੈਟ ਨੇ ਉਡਾਣ ਸੇਵਾ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਵੀਰਵਾਰ ਤੋਂ ਤਿੰਨ ਘਰੇਲੂ ਅਤੇ ਤਿੰਨ ਕੌਮਾਂਤਰੀ ਮਾਰਗਾਂ ਲਈ ਉਡਾਣਾਂ ਨੂੰ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਦੀ ਯੋਜਨਾ ਅਗਸਤ ਸ਼ੁਰੂ ਤੱਕ 18 ਹੋਰ ਉਡਾਣਾਂ ਚਲਾਉਣ ਦੀ ਹੈ

ਜਿਨ੍ਹਾਂ ਤਿੰਨ ਕੌਮਾਂਤਰੀ ਮਾਰਗਾਂ ‘ਤੇ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ‘ਚ ਮਾਂਟਰੀਅਲ-ਟੂਲੂਜ਼, ਮਾਂਟਰੀਅਲ-ਪੈਰਿਸ ਅਤੇ ਟੋਰਾਂਟੋ-ਲੰਡਨ ਹਨ। ਉੱਥੇ ਹੀ, ਤਿੰਨ ਘਰੇਲੂ ਉਡਾਣਾਂ ‘ਚ ਮਾਂਟਰੀਅਲ-ਟੋਰਾਂਟੋ, ਟੋਰਾਂਟੋ-ਮਾਂਟਰੀਅਲ ਅਤੇ ਟੋਰਾਂਟੋ-ਵੈਨਕੂਵਰ ਹਨ। ਗੌਰਤਲਬ ਹੈ ਕਿ ਫਰਾਂਸ ਤੇ ਬ੍ਰਿਟੇਨ ਨੇ ਹਾਲ ਹੀ ‘ਚ ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਦੇ ਲੋਕਾਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ, ਯੂ. ਕੇ. ਪਹੁੰਚਣ ‘ਤੇ ਕੈਨੇਡੀਅਨਾਂ ਨੂੰ 14 ਦਿਨਾਂ ਲਈ ਸੈਲਫ-ਆਈਸੋਲੇਟ ਹੋਣਾ ਲਾਜ਼ਮੀ ਹੈ।

ਫਰਾਂਸ ‘ਚ ਕੈਨੇਡੀਆਈ ਲੋਕਾਂ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਇਸ ਤੋਂ ਇਲਾਵਾ ਕੈਨੇਡਾ ਵਾਪਸ ਪਰਤਣ ‘ਤੇ ਵੀ ਯਾਤਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਲੈਣ ਦੀ ਜ਼ਰੂਰਤ ਹੈ, ਤਾਂ ਕਿ ਕੋਵਿਡ-19 ਲੱਛਣ ਹੋਣ ‘ਤੇ ਉਹ ਦੂਜਿਆਂ ਨੂੰ ਸੰਕ੍ਰਮਿਤ ਨਾ ਕਰਨ। ਦੁਨੀਆ ਦੀਆਂ ਦੂਜੀਆਂ ਏਅਰਲਾਈਨਾਂ ਦੀ ਤਰ੍ਹਾਂ, ਏਅਰ ਟ੍ਰਾਂਸੈਟ ਨੇ ਵੀ ਕੋਵਿਡ-19 ਮਹਾਂਮਾਰੀ ਦੌਰਾਨ ਯਾਤਰੀਆਂ ਲਈ ਸਿਹਤ ਅਤੇ ਸੁਰੱਖਿਆ ਦੇ ਕਈ ਉਪਾਅ ਅਪਣਾਏ ਹਨ।error: Content is protected !!