BREAKING NEWS
Search

ਖਸੁਖਬਰੀ ਹੁਣ ਕਨੇਡਾ ਤੋਂ ਆ ਗਈ ਇਹ ਅਜਿਹੀ ਖਬਰ ਕਈਆਂ ਦੀਆਂ ਹੋਣਗੀਆਂ ਮੁਰਾਦਾਂ ਪੂਰੀਆਂ

ਆਈ ਤਾਜਾ ਵੱਡੀ ਖਬਰ

ਕਰੋਨਾ ਦੀ ਅਗਲੀ ਲਹਿਰ ਕਾਰਨ ਜਿੱਥੇ ਬਹੁਤ ਸਾਰੇ ਲੋਕ ਭਾਰੀ ਪਰੇਸ਼ਾਨੀ ਵਿੱਚ ਜੀ ਰਹੇ ਹਨ। ਉਥੇ ਹੀ ਕੁਝ ਦੇਸ਼ਾਂ ਵੱਲੋਂ ਕੀਤੇ ਜਾਂਦੇ ਐਲਾਨ ਕਾਰਨ ਬਹੁਤ ਸਾਰੇ ਲੋਕਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਸਾਰੇ ਦੇਸ਼ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨੇ ਅਧੂਰੇ ਰਹਿ ਗਏ ਹਨ। ਇਸ ਲਈ ਬਹੁਤ ਸਾਰੇ ਲੋਕ ਕਰੋਨਾ ਦੇ ਖਤਮ ਹੋਣ ਦਾ ਇੰਤਜਾਰ ਕਰ ਰਹੇ ਹਨ। ਬਹੁਤ ਸਾਰੇ ਦੇਸ਼ਾਂ ਦੇ ਲੋਕ ਕੰਮਕਾਰ ਦੇ ਸਿਲਸਿਲੇ ਵਿਚ ਵਿਦੇਸ਼ ਜਾਂਦੇ ਹਨ। ਹਰ

ਇਨਸਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਉੱਥੋਂ ਦਾ ਮਾਹੌਲ, ਉਥੋਂ ਦੀ ਖੂਬਸੂਰਤੀ ਅਤੇ ਉਥੇ ਬਹੁਤ ਸਾਰੇ ਆਮਦਨ ਦੇ ਸਾਧਨ, ਜਿਨ੍ਹਾਂ ਦੇ ਕਾਰਨ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵੱਲ ਖਿੱਚੇ ਜਾਂਦੇ ਹਨ। ਹੁਣ ਕੈਨੇਡਾ ਤੋਂ ਇੱਕ ਅਜਿਹੀ ਖੁਸ਼ਖਬਰੀ ਸਾਹਮਣੇ ਆਈ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਫਿਰ ਤੋਂ ਕੁਝ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ। ਜਿੱਥੇ ਪਹਿਲਾਂ 90 ਹਜ਼ਾਰ ਲੋਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਉਥੇ ਹੀ

ਹੁਣ 6 ਹਜ਼ਾਰ ਹੋਰ ਲੋਕਾਂ ਨੂੰ ਵੀਜ਼ਾ ਐਕਸਪ੍ਰੈੱਸ ਐਂਟਰੀ ਦੇ ਜ਼ਰੀਏ ਪੱਕਾ ਕੀਤਾ ਜਾਵੇਗਾ। 1 ਮਾਰਚ 2021 ਤੱਕ ਐਕਸਪ੍ਰੈਸ ਐਂਟਰੀ ਚ ਦਾਖਲ ਕੀਤੇ ਗਏ ਸਾਰੇ ਉਮੀਦਵਾਰਾਂ ਦੇ ਨਾਮ ਨਿਕਲੇ ਹਨ। ਇਸ ਦੌਰਾਨ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ 417 ਰਿਹਾ ਜੋ ਕਿ ਆਮ ਨਾਲੋਂ ਘੱਟ ਹੈ। ਹੁਣ ਐਕਸਪ੍ਰੈਸ ਐਂਟਰੀ ਦੇ ਕੈਨੇਡੀਅਨ ਐਕਸਪੀਰੀਐਂਸ ਕਲਾਸ ਵਿੱਚੋਂ ਡਰਾਅ ਕੱਢਿਆ ਗਿਆ ਹੈ। ਜਿਸ ਨਾਲ 6 ਹਜ਼ਾਰ ਵਿਅਕਤੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲਣ ਦਾ ਰਾਹ ਪੱਧਰਾ ਹੋ ਗਿਆ। ਇਸ ਤੋਂ ਪਹਿਲਾਂ

15 ਅਪ੍ਰੈਲ ਨੂੰ ਕੈਨੇਡਾ ਸਰਕਾਰ ਵੱਲੋਂ 90 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ ਅਤੇ ਜ਼ਰੂਰੀ ਕਰਮਚਾਰੀਆਂ ਨੂੰ ਪੀ ਆਰ ਬਣਨ ਦੇ ਲਈ ਸੱਦਾ ਦਿੱਤਾ ਗਿਆ ਸੀ । ਇਸ ਸਬੰਧੀ ਕੈਨੇਡਾ 6 ਮਈ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕਰੇਗਾ। ਜਿਸ ਵਿਚ ਤਿੰਨ ਧਰਾਵਾਂ ਹੇਠ ਇਹ ਅਰਜ਼ੀਆਂ ਲਈਆਂ ਜਾਣਗੀਆ। ਅਸਥਾਈ ਹੈਲਥ ਵਰਕਰਾਂ ਲਈ 20,000 ਅਰਜ਼ੀਆਂ ਲਈਆਂ ਜਾਣਗੀਆਂ। ਹੋਰ ਚੁਣੇ ਜ਼ਰੂਰੀ ਕਿੱਤਿਆਂ ਵਿਚ ਅਸਥਾਈ ਕਰਮਚਾਰੀਆਂ ਲਈ 30,000 ਬਿਨੈ ਪੱਤਰ, ਕੈਨੇਡਾ ਸੰਸਥਾ ਤੋਂ ਗ੍ਰੈਜੂਏਟ ਹੋਏ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 40,000 ਅਰਜ਼ੀਆਂ ਲਈਆਂ ਜਾਣਗੀਆਂ। ਇਹ ਪ੍ਰਕਿਰਿਆ 6 ਮਈ 2021 ਤੋਂ ਸ਼ੁਰੂ ਹੋ ਕੇ 5 ਨਵੰਬਰ 2021 ਤੱਕ ਜਾਰੀ ਰਹੇਗੀ।



error: Content is protected !!