ਆਈ ਤਾਜਾ ਵੱਡੀ ਖਬਰ
ਮਿਲਾਨ-ਇਟਲੀ ਚ ਖੁੱਲੀ ਇਮੀਗ੍ਰੇਸ਼ਨ ਦੇ ਮੱਦੇਨਜਰ ਇਟਲੀ ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਮੱਦਦ ਪ੍ਰਦਾਨ ਕਰਨ ਹਿੱਤ ਇੰਡੀਅਨ ਕੌਸਲਟ ਜਨਰਲ ਆਫ ਮਿਲਾਨ ਦੁਆਰਾ ਬਹੁਤ ਜਲਦ “ਸ਼ਪੈਸ਼ਲ ਪਾਸਪੋਰਟ ਕੈਂਪਜ” ਲਗਾਏ ਜਾ ਰਹੇ ਹਨ।ਇਨਾਂ੍ਹ ਕੈਂਪਜ ਵਿੱਚ ਸਿਰਫ ਬਗੈਰ ਪੇਪਰਾਂ ਤੇ ਰਹਿਣ ਵਾਲੇ ਭਾਰਤੀਆਂ ਦੇ ਪਾਸਪੋਰਟ ਰਿਨਿਉ ਕਰਨ ਅਤੇ ਨਵੇਂ ਪਾਸਪੋਰਟ ਬਣਾਉਣ ਸਬੰਧੀ ਐਪਲੀਕੇਸ਼ਨਜ ਲਈਆਂ ਜਾਣਗੀਆਂ।
ਇਸ ਲੜੀ ਤਹਿਤ ਨੌਰਥ ਇਟਲੀ ਚ ਪਹਿਲਾ “ਸ਼ਪੈਸ਼ਲ ਪਾਸਪੋਰਟ ਕੈਂਪ” ਮਿਤੀ 14 ਜੂਨ ਨੂੰ ਐਤਵਾਰ ਵਾਲੇ ਦਿਨ ਕਰੇਮੋਨਾ ਨੇੜਲੇ ਮੰਦਿਰ ਸ਼੍ਰੀ ਦੁਰਗਿਆਨਾ ਮੰਦਿਰ ਕਾਸਤਲਵੇਰਦੇ ਵਿਖੇ ਲਗਾਇਆ ਜਾਵੇਗਾ।ਇਸੇ ਪ੍ਰਕਾਰ 21 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਅਤੇ 27 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵੀ ਕੌਸਲਟ ਜਨਰਲ ਦੁਆਰਾ ਅਜਿਹੇ ਪਾਸਪੋਰਟ ਲਗਾਏ ਜਾਣ ਦੀ ਵਿਊਂਤਬੰਦੀ ਹੈ।
ਕੌਸਲਟ ਅਧਿਕਾਰੀਆਂ ਨੇ ਦੱਸਿਆ ਕਿ ਇਟਲੀ ਸਰਕਾਰ ਦੁਆਰਾ ਇੱਥੇ ਕਾਮਿਆਂ ਨੂੰ ਰੈਗੁਲਰ ਕਰਨ ਲਈ ਪੇਪਰ ਮੁਹੱਈਆ ਕਰਵਾਏ ਜਾਣ ਦੀ ਪ੍ਰਕਿਰਿਆਂ ਨੂੰ ਦੇਖਦਿਆਂ ਲੋੜਵੰਦ ਭਾਰਤੀਆਂ ਲਈ ਜਲਦ ਪਾਸਪੋਰਟ ਮੁਹeੱੀਆਂ ਕਰਵਾਉਣ ਦੇ ਲਈ ਇਟਲੀ ਚ ਅੰਬੈਂਸੀਆਂ ਦੁਆਰਾ ਅਜਿਹੇ ਸ਼ਪੈਸ਼ਲ ਪਾਸਪੋਰਟ ਕੈਂਪ ਲਗਾਉਣ ਦਾ ਪ੍ਰੋਗਰਾਮ ਬਣਾਇਆ ਹੈ।
ਫਿਰ ਦੱਸਣਯੋਗ ਹੈ ਕਿ ਇਨਾਂ੍ਹ ਕੈਂਪਜ ਦਾ ਲਾਭ ਕੇਵਲ ਤੇ ਕੇਵਲ ਬਿਨਾ ਪੇਪਰਾਂ ਵਾਲੇ ਭਾਰਤੀਆਂ ਨੂੰ ਹੀ ਮਿਲੇਗਾ ਅਤੇ ਕੇਵਲ ਬਿਨਾਂ ਪੇਪਰਾਂ ਵਾਲੇ ਭਾਰਤੀ ਹੀ ਇਨਾਂ੍ਹ ਕੈਂਪਜ ਵਿੱਚ ਪਾਸਪੋਰਟ ਸਬੰਧੀ ਅਰਜੀਆਂ ਦੇਣ ਲਈ ਪਹੁੰਚਣ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ