BREAKING NEWS
Search

ਕੌਮਾਂਤਰੀ ਉਡਾਣਾਂ ਚਾਲੂ ਹੋਣ ਬਾਰੇ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ‘ਤੇ ਕਾਬੂ ਪਾਉਣ ਲਈ ਦੇਸ਼ ਵਿਚ ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ। ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਕਿਹਾ ਕਿ ਵੱਖ-ਵੱਖ ਦੇਸ਼ਾਂ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਐਂਟਰੀ ਦੇਣ ਸਬੰਧੀ ਨਿਯਮਾਂ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਹੀ ਭਾਰਤ ਕੌਮਾਂਤਰੀ ਉਡਾਣਾਂ ਨੂੰ ਸ਼ੁਰੂ ਕਰਨ ਦੇ ਬਾਰੇ ਵਿਚ ਫੈਸਲਾ ਲਵੇਗਾ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਾਪਾਨ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਨੇ ਵਿਦੇਸ਼ੀਆਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ।

ਨਿਯਮਾਂ ਵਿਚ ਢਿੱਲ ਦੇਣ ‘ਤੇ ਹੀ ਕੌਮਾਂਤਰੀ ਉਡਾਣਾਂ ਹੋਣਗੀਆਂ ਬਹਾਲ
ਪੁਰੀ ਨੇ ਟਵਿਟਰ ‘ਤੇ ਕਿਹਾ, ਜਿਵੇਂ ਹੀ ਦੇਸ਼ਾਂ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਇੱਥੇ ਐਂਟਰੀ ਦੇਣ ਦੇ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ, ਨਿਯਮਤ ਕੌਮਾਂਤਰੀ ਉਡਾਣ ਨੂੰ ਬਹਾਲ ਕਰਨ ਦੇ ਬਾਰੇ ਵਿਚ ਫੈਸਲਾ ਕੀਤਾ ਜਾਵੇਗਾ। ਮੰਜ਼ਿਲ ਦੇਸ਼ਾਂ ਨੂੰ ਆਉਣ ਵਾਲੀਆਂ ਉਡਾਣਾਂ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ।

ਜ਼ਿਆਦਾਤਰ ਦੇਸ਼ਾਂ ਨੇ ਵਿਦੇਸ਼ੀ ਯਾਤਰੀਆਂ ‘ਤੇ ਪਾਬੰਦੀ ਲਗਾਈ ਹੋਈ ਹੈ
ਜ਼ਿਕਰਯੋਗ ਹੈ ਕਿ ਭਾਰਤ ਨੇ 25 ਮਈ ਤੋਂ ਘਰੇਲੂ ਯਾਤਰੀ ਉਡਾਣਾਂ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਰੀਬ 2 ਮਹੀਨੇ ਤੱਕ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਗੂ ਤਾਲਾਬੰਦੀ ਕਾਰਨ ਘਰੇਲੂ ਅਤੇ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਸੀ। ਪੁਰੀ ਨੇ ਕਿਹਾ ਕਿ ਜ਼ਿਆਦਾਤਰ ਦੇਸ਼ 10 ਫ਼ੀਸਦ ਤੋਂ ਵੀ ਘੱਟ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਕਰ ਰਹੇ ਹਨ, ਕਿਉਂਕਿ ਉਹ ਸਿਰਫ ਆਪਣੇ ਨਾਗਰਿਕਾਂ ਨੂੰ ਆਉਣ ਦੇ ਰਹੇ ਹਨ। ਵਿਦੇਸ਼ੀ ਯਾਤਰੀਆਂ ਦੇ ਆਉਣ ‘ਤੇ ਉਨ੍ਹਾਂ ਨੇ ਰੋਕ ਲਗਾ ਰੱਖੀ ਹੈ।

ਇਸ ਤੋਂ ਇਲਾਵਾ ਕਈ ਦੇਸ਼ ਕੁੱਝ ਦੇਸ਼ਾਂ ਤੋਂ ਜਹਾਜ਼ ਆਉਣ ਦੀ ਇਜਾਜ਼ਤ ਦੇ ਰਹੇ ਹਨ ਪਰ ਉਨ੍ਹਾਂ ਨੇ ਯਾਤਰੀਆਂ ‘ਤੇ ਇਕਾਂਤਵਾਸ ਜਾਂ ਆਈਸੋਲੇਸ਼ਨ ਵਰਗੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ 6 ਮਈ 2020 ਤੋਂ ਹੁਣ ਤੱਕ ਉਡਾਣਾਂ ਵਿਚ 66500 ਤੋਂ ਜ਼ਿਆਦਾ ਲੋਕ ਪਰਤੇ ਹਨ। ਅੱਜ ਹੀ ਹੋ ਚੀ ਮਿੰਹ ਸਿਟੀ, ਆਕਲੈਂਡ, ਸਿਓਲ, ਸ਼ਿਕਾਗੋ, ਕੁਵੈਤ ਅਤੇ ਮਸਕਟ ਤੋਂ 800 ਤੋਂ ਜ਼ਿਆਦਾ ਲੋਕ ਭਾਰਤ ਪਰਤੇ ਹਨ।error: Content is protected !!