ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਕਾਰ ਦਾ ਚਲਾਨ ਵੀ ਕੱਟਿਆ ਗਿਆ
ਗੁਰੂਗ੍ਰਾਮ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਕਾਰਾਂ ਧੋਣ ‘ਚ ਪੀਣ ਵਾਲਾ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਇਸ ‘ਤੇ ਸਖਤ ਨੋਟਿਸ ਲੈਂਦੇ ਹੋਏ ਨਗਰ ਨਿਗਮ ਨੇ ਉਨ੍ਹਾਂ ਦੇ ਘਰੇਲੂ ਸਹਾਇਕ ‘ਤੇ ਪੰਜ ਸੌ ਰੁਪਏ ਜੁਰਮਾਨਾ ਲਗਾਇਆ ਹੈ।
ਅੱਤ ਦੀ ਗਰਮੀ ਕਾਰਨ 47.0 ਡਿਗਰੀ ਸੈਲਸੀਅਸ ਤਕ ਪਹੁੰਚ ਗਏ ਤਾਪਮਾਨ ‘ਚ ਪਾਣੀ ਲਈ ਹਾਹਾਕਾਰ ਮਚ ਗਿਆ ਹੈ। ਇਸ ਦੌਰਾਨ ਨਗਰ ਨਿਗਮ ਨੂੰ ਪੀਣ ਵਾਲੇ ਪਾਣੀ ਨਾਲ ਗੱਡੀਆਂ ਧੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਨਿਗਮ ਨੇ ਵਿਰਾਟ ਦੇ ਡੀ.ਐੱਲ.ਐੱਫ. ਫੇਸ-1 ਸਥਿਤ ਨਿਵਾਸ (ਸੀ-1/10) ਦੇ ਬਾਹਰ ਪਾਈਪ ਲਾਕੇ ਪੀਣ ਵਾਲੇ ਪਾਣੀ ਨਾਲ ਗੱਡੀ ਧੋਣ ਅਤੇ ਪੀਣ ਵਾਲੇ ਪਾਣੀ ਨੂੰ ਫਾਲਤੂ ‘ਚ ਬਰਬਾਦ ਕਰਨ ‘ਤੇ ਘਰੇਲੂ ਸਹਾਇਕ ਦੀਪਕ ਦੇ ਨਾਂ ਤੋਂ ਚਲਾਨ ਕੀਤਾ। ਮੌਕੇ ‘ਤੇ ਹੀ ਜੁਰਮਾਨਾ ਰਾਸ਼ੀ 500 ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ।
ਕੋਹਲੀ ਕੋਲ ਅੱਧਾ ਦਰਜਨ ਤੋਂ ਵੱਧ ਕਾਰਾਂ : ਗੁਆਂਢੀ ਸੁਨੀਲ ਭਾਟੀਆ ਨੇ ਦੱਸਿਆ ਕਿ ਕੋਹਲੀ ਦੇ ਘਰ ‘ਚ ਅੱਧਾ ਦਰਜਨ ਤੋਂ ਵੱਧ ਕਾਰਾਂ ਹਨ। ਇਨ੍ਹਾਂ ‘ਚ ਦੋ ਐੱਸ.ਐੱਸ.ਯੂ.ਵੀ. ਹਨ।
ਸਾਰੀਆਂ ਗੱਡੀਆਂ ਨੂੰ ਹਰ ਰੋਜ਼ ਪਾਈਪ ਲਾ ਕੇ ਪੀਣ ਵਾਲੇ ਪਾਣੀ ਨਾਲ ਧੋਤਾ ਜਾਂਦਾ ਹੈ। ਇਸ ‘ਚ ਹਜ਼ਾਰ ਲੀਟਰ ਤੋਂ ਵੱਧ ਪੀਣ ਵਾਲੇ ਪਾਣੀ ਦੀ ਬਰਬਾਦੀ ਹੁੰਦੀ ਹੈ।
ਸੁਨੀਲ ਮੁਤਾਬਕ ਉਨ੍ਹਾਂ ਨੇ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਹੈ ਪਰ ਕੋਹਲੀ ਦੇ ਘਰੇਲੂ ਸਹਾਇਕ ਅਤੇ ਕਾਰ ਡਰਾਈਵਰਾਂ ‘ਤੇ ਕੋਈ ਅਸਰ ਨਹੀਂ ਪਿਆ।
ਤਾਜਾ ਜਾਣਕਾਰੀ