ਵਾਇਰਸ ਵੈਕਸੀਨ ਦੀ ਸ਼ਾਇਦ ਨਾ ਪਵੇ ਲੋੜ ਕਿਓੰਕੇ
ਸਿਡਨੀ: ਗਲੋਬਲ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਰਿਸਰਚ ਕਰ ਰਹੇ ਹਨ। ਇਸ ਦੌਰਾਨ ਕੋਰੋਨਾਵਾਇਰਸ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੀਆਂ ਆਸਾਂ ਨੂੰ ਆਸਟ੍ਰੇਲੀਆ ਦੇ ਇਕ ਟੀਕਾ ਵਿਕਸਿਤ ਕਰਨ ਵਾਲੇ ਪ੍ਰੋਫੈਸਰ ਨੇ ਵੱਡਾ ਝਟਕਾ ਦਿੱਤਾ ਹੈ।ਇਮਿਊਨੋਲੌਜੀ ਦੇ ਪ੍ਰੋਫੈਸਰ ਇਯਾਨ ਫ੍ਰੇਜ਼ਰ ਦਾ ਕਹਿਣਾ ਹੈ ਕਿ ਕੋਵਿਡ-19 ਦੀ ਵੈਕਸੀਨ ਸ਼ਾਇਦ ਹੀ ਭਵਿੱਖ ਵਿਚ ਕਦੇ ਬਣ ਪਾਏ। ਪ੍ਰੋਫੈਸਰ ਇਯਾਨ ਨੇ ਇਸ ਦੇ ਪਿੱਛੇ ਕੁਝ ਮਹੱਤਵਪੂਰਨ ਕਾਰਨ ਵੀ ਸਾਹਮਣੇ ਰੱਖੇ ਹਨ।
ਯੂਨੀਵਰਸਿਟੀ ਆਫ ਕੁਈਨਜ਼ਲੈਂਡ ਦੇ ਪ੍ਰੋਫੈਸਰ ਇਯਾਨ ਫ੍ਰੇਜ਼ਰ ਸਰਵਾਈਕਲ ਕੈਂਸਰ ਦੀ ਵੈਕਸੀਨ ਐੱਚ.ਪੀ.ਵੀ. (Human papilloma virus) ਜਿਹੀ ਦਵਾਈ ਦੀ ਖੋਜ ਕਰ ਚੁੱਕੇ ਹਨ। ਇਯਾਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕਰਨਾ ਵੈਕਸੀਨ ਵਿਕਸਿਤ ਕਰਨ ਵਾਲਿਆਂ ਲਈ ਇਕ ਵੱਡੀ ਚੁਣੌਤੀ ਹੈ। ਪ੍ਰੋਫੈਸਰ ਇਯਾਨ ਨੇ news.com.au ਦੇ ਹਵਾਲੇ ਨਾਲ ਕਿਹਾ ਕਿ ਕੋਰੋਨਾਵਾਇਰਸ ਦੀ ਵੈਕਸੀਨ ਸ਼ਾਇਦ ਕਦੇ ਨਾ ਬਣ ਪਾਵੇ ਪਰ ਦੁਨੀਆ ਵਿਚ ਤਬਾਹੀ ਮਚਾਉਣ ਵਾਲੇ ਇਸ ਜਾਨਲੇਵਾ ਵਾਇਰਸ ਦਾ ਅਸਰ ਹੌਲੀ-ਹੌਲੀ ਖੁਦ ਹੀ ਘੱਟ ਹੋਣ ਲੱਗੇਗਾ।
ਪ੍ਰੋਫੈਸਰ ਇਯਾਨ ਨੇ ਦੱਸਿਆ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੀ ਵੈਕਸੀਨ ‘ਤੇ ਤਕਰੀਬਨ 100 ਵੱਖ-ਵੱਖ ਟੀਮਾਂ ਰਿਸਰਚ ਕਰ ਰਹੀਆਂ ਹਨ। ਭਾਵੇਂਕਿ ਹੁਣ ਤੱਕ ਵਿਗਿਆਨੀਆਂ ਕੋਲ ਅਜਿਹਾ ਕੋਈ ਮਾਡਲ ਨਹੀਂ ਹੈ ਜਿਸ ਨਾਲ ਉਹ ਸਮਝ ਸਕਣ ਕਿ ਆਖਿਰ ਸਰੀਰ ਵਿਚ ਇਸ ਵਾਇਰਸਦਾ ਹਮਲਾ ਹੁੰਦਾ ਕਿਵੇਂ ਹੈ। ਇਹ ਵੈਕਸੀਨ ਬਣਾਉਣ ਲਈ ਖੁਦ ਇਯਾਨ ਅਤੇ ਉਹਨਾਂ ਦੀ ਟੀਮ ਕੰਮ ਕਰ ਰਹੀ ਹੈ। ਉਹਨਾਂ ਦਾ ਦਾਅਵਾ ਹੈ ਕਿ ਕੋਵਿਡ-19 ਬੀਮਾਰੀ ਦਾਟੀਕਾਕਰਣ ਆਮ ਸਰਦੀ-ਜ਼ੁਕਾਮ ਦੇ ਟੀਕਾਕਰਣ ਵਾਂਗ ਹੀ
ਹੈ। ਇਯਾਨ ਨੇ ਦੱਸਿਆ,”ਅਪਰ ਰੈਸਪੀਰੇਟਿਰੀਟ੍ਰੈਕਟ ਡਿਸੀਜ਼’ ਮਤਲਬ ਸਾਹ ਕਿਰਿਆ ਨਾਲ ਜੁੜੇ ਹਿੱਸੇ ਲਈ ਵੈਕਸੀਨ ਤਿਆਰ ਕਰਨਾ ਇਕ ਮੁਸ਼ਕਲ ਕੰਮ ਹੁੰਦਾ ਹੈ।ਕੋਰੋਨਾਵਾਇਰਸ ਤੁਹਾਡੇ ਸਰੀਰ ਵਿਚ ਫੈਲਣ ਦੀ ਬਜਾਏ ਫੇਫੜਿਆਂ ਵਿਚ ਸੈੱਲਾਂ ਦੀ ਸਤਹਿ ‘ਤੇ ਰਹਿੰਦਾ ਹੈ। ਜਦਕਿ ਹੋਰ ਫਲੂ ਵਾਇਰਸ ਦੇ ਮਾਮਲਿਆਂ ਵਿਚ ਬੌਡੀ ਟੀ-ਸੈੱਲਜ਼ ਬਣਾ ਕੇ ਤੁਹਾਡੀ ਰੱਖਿਆ ਕਰਦੇ ਹਨ। ਕੋਰੋਨਾਵਾਇਰਸ ਤੁਹਾਡੇ ਸਰੀਰ ਵਿਚ ਸੈੱਲਾਂ ਨੂੰ ਮਾਰਦਾ ਨਹੀਂ ਹੈ ਸਗੋਂ ਉਹਨਾਂ ਨੂੰ ਬੀਮਾਰ ਬਣਾਉਂਦਾ ਹੈ। ਇਸ ਹਾਲਤ ਵਿਚ ਵਿਗਿਆਨੀਆਂ ਲਈ ਇਹ ਸਮਝਣਾ ਮੁਸ਼ਕਲ ਹੈ ਕੋਈ ਵੈਕਸੀਨ ਕੋਰੋਨਾਵਾਇਰਸ ‘ਤੇ ਆਪਣਾ ਅਸਰ ਕਿਵੇਂ ਦਿਖਾਏਗੀ।
ਅਜਿਹੇ ਵਿਚ ਇਹ ਕਹਿਣਾ ਵੀ ਮੁਸ਼ਕਲ ਹੈ ਕਿ ਵੈਕਸੀਨ ‘ਤੇ ਟੈਸਟ ਕਰਨ ਵਾਲੀਆਂ 100 ਟੀਮਾਂ ਵਿਚੋਂ ਕਿਸੇ ਨੂੰ ਸਫਲਤਾ ਮਿਲ ਸਕੇਗੀ ਜਾਂ ਨਹੀਂ।ਭਾਵੇਂਕਿ ਪ੍ਰੋਫੈਸਰ ਇਯਾਨ ਨੇ ਜਿਹੜੀ ਸਭ ਤੋਂ ਚੰਗੀ ਗੱਲ ਦੱਸੀ ਉਹ ਇਹ ਹੈ ਕਿ ਸਾਲ 2003 ਵਿਚ ਚੀਨ ਹੀ ਜਨਮੇ ਸਾਰਸ ਲਈ ਕਿਸੇ ਤਰ੍ਹਾਂ ਦੀ ਵੈਕਸੀਨ ਨਹੀਂ ਬਣਾਈ ਗਈ ਸੀ। ਇਸ ਦੇ ਬਾਵਜੂਦ ਇਸ ਦਾ ਸੰਕਟ ਖੁਦ ਹੀ ਟਲ ਗਿਆ ਸੀ। ਕੋਰੋਨਾਵਾਇਰਸ ਦੇ ਮਾਮਲੇ ਵਿਚ ਵੀ ਅਜਿਹਾ ਹੋ ਸਕਦਾ ਹੈ।
ਇੱਥੇ ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ ਤਕਰੀਬਨ 23 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਡੇਢ ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।ਇਸ ਵਾਇਰਸ ਨਾਲ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੇ ਤਾਰ ਚੀਨ ਨਾਲ ਜੁੜੇ ਹਨ ਪਰ ਇਸ ਨਾਲ ਹੁਣ ਤੱਕ ਸਭ ਤੋਂ ਵੱਧ ਨੁਕਸਾਨ ਅਮਰੀਕਾ ਨੂੰ ਹੀ ਹੋਇਆ ਹੈ। ਇੱਥੇ 73,000 ਤੋਂ ਵਧੇਰੇ ਲੋਕ ਇਨਫੈਕਟਿਡ ਹਨ ਅਤੇ ਕਰੀਬ 40,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਇਟਲੀ, ਸਪੇਨ , ਫਰਾਂਸ ਅਤੇ ਬ੍ਰਿਟੇਨ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿਚ ਵੀ ਇਨਫੈਕਟਿਡ ਲੋਕਾਂ ਦਾ ਅੰਕੜਾ ਹੁਣ ਵੱਧ ਕੇ 15 ਹਜ਼ਾਰ ਦੇ ਪਾਰ ਹੋ ਚੁੱਕਾ ਹੈ ਜਦਕਿ 500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬੀਮਾਰੀ ਨਾਲ ਨਜਿੱਠਣ ਲਈ ਦੇਸ਼ ਵਿਚ ਸਰਕਾਰ ਨੇ ਲਾਕਡਾਊਨ ਵਧਾ ਕੇ 3 ਮਈ ਤੱਕ ਕਰ ਦਿੱਤਾ ਹੈ।
Home ਤਾਜਾ ਜਾਣਕਾਰੀ ਕੋਰੋਨਾ ਵਾਇਰਸ ਵੈਕਸੀਨ ਦੀ ਸ਼ਾਇਦ ਨਾ ਪਵੇ ਲੋੜ, ਖੁਦ ਹੀ ਟਲ ਜਾਵੇਗਾ ਸੰਕਟ ਕਿਓੰਕੇ : ਵੱਡੇ ਵਿਗਿਆਨੀ ਦਾ ਦਾਅਵਾ
ਤਾਜਾ ਜਾਣਕਾਰੀ