ਬਚਨ ਦੇ ਹਸਪਤਾਲ ਚ ਇਹ ਗਲ੍ਹ ਸੁਣ ਨਿਕਲੇ ਹੰਝੂ
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।ਇਸ ਗੱਲ ਦੀ ਜਾਣਕਾਰੀ ਅਭਿਸ਼ੇਕੱ ਬੱਚਨ ਨੇ ਟਵੀਟ ਕਰ ਦਿੱਤੀ।ਅਭਿਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੇ ਸਿਹਤ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ‘ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ।
ਤੁਹਾਡੇ ਸਾਰਿਆਂ ਦਾ ਹਮੇਸ਼ਾ ਰਿਣੀ ਰਹਾਂਗਾ।ਐਸ਼ਵਰਿਆ ਅਤੇ ਆਰਾਧਿਆ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।ਉਹ ਘਰ ਵਿੱਚ ਹੀ ਰਹਿਣਗੇ। ਮੈਂ ਅਤੇ ਮੇਰੇ ਪਿਤਾ ਹਸਤਪਾਲ ਵਿੱਚ ਹੀ ਮੈਡਿਕਲ ਸਟਾਫ ਦੀ ਦੇਖਭਾਲ ਵਿੱਚ ਰਹਿਣਗੇ।
ਉੱਥੇ ਹੀ ਹੁਣ ਆਰਾਧਿਆ ਅਤੇ ਐਸ਼ਵਰਿਆ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੇ ਅਦਾਕਾਰ ਅਮਿਤਾਭ ਬੱਚਨ ਨੇ ਵੀ ਇੱਕ ਟਵੀਟ ਕੀਤਾ ਹੈ। ਦਰਅਸਲ,ਆਰਾਧਿਆ ਬੱਚਨ ਅਤੇ ਐਸ਼ਵਰਿਆ ਦੇ ਕੋਰੋਨਾ ਨੈਗੇਟਿਵ ਆਉਣ ਤੋਂ ਬਾਅਦ ਅਮਿਤਾਭ ਭਾਵੁਕ ਹੋ ਗਏ।ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਪਣੀ ਛੋਟੀ ਬੇਟੀ ਅਤੇ ਨੂੰਹਰਾਣੀ ਨੂੰ ਹਸਪਤਾਲ ਤੋਂ ਛੁੱਟੀ ਨਾ ਮਿਲਣ ਤੇ, ਮੈਂ ਰੋਕ ਨਾ ਪਾਇਆ ਆਪਣੇ ਹੰਝੂ, ਰੱਬ ਤੇਰੀ ਕ੍ਰਿਪਾ ਅਕਹਿ,ਨਾਸ ਨਾ ਹੋਣ ਯੋਗ।ਅਮਿਤਾਭ ਬੱਚਨ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਬੀਤੇ ਦਿਨੀਂ ਹਸਪਤਾਲ ਵਿੱਚ ਰਹਿੰਦੇ ਹੋਏ ਇੱਕ ਪੋਸਟਰ ਸ਼ੇਅਰ ਕੀਤਾ ਸੀ।ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਕੋਰੋਨਾ ਮਰੀਜ ਦਾ ਹਸਪਤਾਲ ਵਿੱਚ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲਿਖਿਆ ‘ ਕੋਰੋਨਾ ਮਰੀਜ ਨੂੰ ਹਸਪਤਾਲ ਦੇ ਅਲੱਗ ਵਾਰਡ ਵਿੱਚ ਰੱਖਿਆ ਜਾਂਦਾ ਹੈ
ਜਿਸ ਵਿੱਚ ਉਹ ਹਫਤਿਆਂ ਤੱਕ ਦੂਜੇ ਲੋਕਾਂ ਨੂੰ ਨਹੀਂ ਦੇਖ ਪਾਉਂਦਾ, ਨਰਸ ਅਤੇ ਡਾਕਟਰ ਇਲਾਜ ਦੇ ਲਈ ਆਉਂਦੇ ਹਨ ਅਤੇ ਦਵਾਈਆਂ ਦਿੰਦੇ ਹਨ ਪਰ ਉਹ ਹਮੇਸ਼ਾ ਪੀਪੀਈ ਕਿਟਸ ਪਾਏ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮਰੀਜ ਨੂੰ ਨਿਜੀ ਸੁਰੱਖਿਆ ਉਪਕਰਣ ਪਾਉਣ ਵਾਲੇ ਦਾ ਚਿਹਰਾ ਨਹੀਂ ਦਿਖਾਈ ਦਿੰਦਾ ਕਿਉਂਕਿ ਸਿਹਤ ਦੁਖਭਾਲ ਕਰਮੀ ਬਹੁਤ ਜਿਆਦਾ ਸਾਵਧਾਨੀ ਵਰਤਦੇ ਹਨ ਅਤੇ ਇਲਾਜ ਕਰਕੇ ਚਲੇ ਜਾਂਦੇ ਹਨ।

ਤਾਜਾ ਜਾਣਕਾਰੀ