ਮਿਲੇ 231 ਪੌਜੇਟਿਵ ਮਰੀਜ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਸ਼ਨੀਵਾਰ ਕੋਰੋਨਾਵਾਇਰਸ ਦੇ 231 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7587 ਹੋ ਗਈ ਹੈ। ਸ਼ਨੀਵਾਰ ਕੋਰੋਨਾਵਾਇਰਸ ਨਾਲ ਅੱਠ ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮੌਤਾਂ ਦੀ ਕੁੱਲ੍ਹ ਗਿਣਤੀ 195 ਹੋ ਗਈ ਹੈ।

ਸ਼ਨੀਵਾਰ ਨੂੰ 231 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਜਲੰਧਰ ‘ਚ ਸਭ ਤੋਂ ਵੱਧ 77 ਨਵੇਂ ਮਰੀਜ਼ ਸਾਹਮਣੇ ਆਏ ਹਨ।ਇਸ ਤੋਂ ਇਲਾਵਾ ਪਟਿਆਲਾ ‘ਚ 55, ਲੁਧਿਆਣਾ 29 ਅਤੇ ਅੰਮ੍ਰਿਤਸਰ 19 ਨਵੇਂ ਮਰੀਜ਼ ਸਾਹਮਣੇ ਆਏ ਹਨ।ਸ਼ਨੀਵਾਰ ਜ਼ਿਲ੍ਹਾ ਪਟਿਆਲਾ ‘ਚ ਅਤੇ ਜਲੰਧਰ ‘ਚ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਪਠਾਨਕੋਟ, ਸੰਗਰੂਰ, ਲੁਧਿਆਣਾ ਅਤੇ ਬਠਿੰਡਾ ‘ਚ ਇੱਕ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ।

ਸ਼ਨੀਵਾਰ ਕੁੱਲ੍ਹ 23 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਸੰਗਰੂਰ 7, ਗੁਰਦਾਸਪੁਰ 11, ਪਠਾਨਕੋਟ -1 ਅਤੇ ਫਾਜ਼ਿਲਕਾ ‘ਚ 4 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 388494 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 7587 ਮਰੀਜ਼ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਜਦਕਿ 5040 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 2352 ਲੋਕ ਐਕਟਿਵ ਮਰੀਜ਼ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਕੋਰੋਨਾ ਨੇ ਹਿਲਾਇਆ ਪੰਜਾਬ – ਮਿਲੇ 231 ਪੌਜੇਟਿਵ ਮਰੀਜ
ByadminJuly 11, 2020Comments Off on ਕੋਰੋਨਾ ਨੇ ਹਿਲਾਇਆ ਪੰਜਾਬ – ਮਿਲੇ 231 ਪੌਜੇਟਿਵ ਮਰੀਜ
Previous Postਪੰਜਾਬ ਦੇ ਜਵਾਨ ਨੂੰ ਦਿੱਤੀ ਗਈ ਇਸ ਤਰਾਂ ਆਖਰੀ ਵਿਦਾਈ - ਤਾਜਾ ਵੱਡੀ ਖਬਰ
Next Postਅਮਿਤਾਬ ਬਚਨ ਤੋਂ ਬਾਅਦ ਹੁਣ ਪ੍ਰੀਵਾਰ ਚ ਇਸ ਨੂੰ ਵੀ ਹੋ ਗਿਆ ਕੋਰੋਨਾ