ਪਤੀ ਨੇ ਮਰਨ ਤੋਂ ਪਹਿਲਾਂ ਪਤਨੀ ਲਈ ਲਿਖੀ ਇਹ ਚਿੱਠੀ
ਅਮਰੀਕਾ ਵਿਚ ਰਹਿੰਦੇ ਕੋਰੋਨਾ ਵਾਇਰਸ ਪੀ ੜ ਤ ਵਿਅਕਤੀ ਨੇ ਮਰਨ ਤੋਂ ਪਹਿਲਾਂ ਆਪਣੀ ਪਤਨੀ ਲਈ ਭਾਵੁਕ ਚਿੱਠੀ ਲਿਖੀ, ਜਿਸ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ। ਅਮਰੀਕਾ ਦੇ ਕਨੈਕਿਟਕਟ ਦੇ ਡੈਨਬਰੀ ਵਿਚ ਰਹਿਣ ਵਾਲੇ 32 ਸਾਲਾ ਜੌਹਨ ਕੋਏਲਹੋ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਹ 20 ਦਿਨਾਂ ਤੋਂ ਵੈਂਟੀਲੇਟਰ ‘ਤੇ ਸੀ ਅਤੇ 22 ਅਪ੍ਰੈਲ ਨੂੰ ਉਸ ਨੇ ਦਮ ਤੋ ੜਿ ਆ। ਜੌਹਨ ਸਥਾਨਕ ਕੋਰਟ ਵਿਚ ਕੰਮ ਕਰਦਾ ਸੀ ਅਤੇ ਕੰਮ ਦੌਰਾਨ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਸਾਲ ਦਾ ਪੁੱਤ ਤੇ 10 ਮਹੀਨਿਆਂ ਦੀ ਧੀ ਨੂੰ ਛੱਡ ਗਿਆ ਹੈ।
ਉਸ ਦੀ ਪਤਨੀ ਕੇਟੀ ਨੇ ਦੱਸਿਆ ਕਿ ਪਹਿਲਾਂ ਤਾਂ ਜੌਹਨ ਵਿਚ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਪਰ ਫਿਰ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਨੇ ਦਮ ਤੋ ੜ ਦਿੱਤਾ। ਕੇਟੀ ਵਿਚ ਵੀ ਕੋਰੋਨਾ ਦੇ ਲੱਛਣ ਸਨ, ਉਹ ਆਖਰੀ ਵਾਰ ਪਤੀ ਨੂੰ ਮਿਲਣਾ ਚਾਹੁੰਦੀ ਸੀ ਪਰ ਮਿਲ ਨਾ ਸਕੀ।
ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ਦੇ ਫੋਨ ਵਿਚੋਂ ਇਕ ਪਿਆਰ ਭਰੀ ਚਿੱਠੀ ਮਿਲੀ, ਜਿਸ ਵਿਚ ਲਿਖਿਆ ਸੀ-
“ਕੇਟੀ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹਾਂ, ਤੂੰ ਮੈਨੂੰ ਬਹੁਤ ਵਧੀਆ ਜ਼ਿੰਦਗੀ ਦਿੱਤੀ, ਮੈਂ ਕਿਸਮਤ ਵਾਲਾ ਹਾਂ ਤੇ ਮਾਣ ਕਰਦਾ ਹੈਂ ਕਿ ਮੈਂ ਤੇਰਾ ਪਤੀ ਅਤੇ ਬ੍ਰੈਡਿਨ ਤੇ ਪੈਨੀ ਦਾ ਪਿਤਾ ਹਾਂ…ਕੈਟੀ ਮੈਂ ਜਿੰਨੇ ਵੀ ਲੋਕਾਂ ਨੂੰ ਮਿਲਿਆ ਤੂੰ ਉਨ੍ਹਾਂ ਸਾਰਿਆਂ ਵਿਚੋਂ ਸੋਹਣੀ ਅਤੇ ਖਿਆਲ ਰੱਖਣ ਵਾਲੀ ਇਨਸਾਨ ਹੈ, ਤੂੰ ਆਪਣੇ ਤਰ੍ਹਾਂ ਦੀ ਇਕੱਲੀ ਕੁੜੀ ਹੈ।..ਇਹ ਨਿਸ਼ਚਿਤ ਕਰੀ ਕਿ ਤੂੰ ਆਪਣੀ ਜ਼ਿੰਦਗੀ ਖੁਸ਼ੀ ਤੇ ਉਸੇ ਜਜ਼ਬੇ ਨਾਲ ਬਤੀਤ ਕਰੀ, ਜਿਸ ਕਾਰਨ ਮੈਨੂੰ ਤੇਰੇ ਨਾਲ ਪਿਆਰ ਹੋਇਆ ਸੀ, ਬੱਚਿਆਂ ਲਈ ਚੰਗੀ ਮਾਂ ਦੇ ਰੂਪ ਵਿਚ ਤੈਨੂੰ ਦੇਖਣਾ ਮੇਰਾ ਸ਼ਾਨਦਾਰ ਅਨੁਭਵ ਸੀ। ਬ੍ਰੈਡਿਨ(ਪੁੱਤ) ਨੂੰ ਦੱਸਣਾ ਕਿ ਉਹ ਮੇਰਾ ਸਭ ਤੋਂ ਚੰਗਾ ਸਾਥੀ ਹੈ ਤੇ ਉਸ ਦਾ ਪਿਤਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਧੀ ਨੂੰ ਦੱਸਣਾ ਕਿ ਉਹ ਰਾਜਕੁਮਾਰੀ ਹੈ, ਉਹ ਜੋ ਚਾਹੇ ਹਾਸਲ ਕਰ ਸਕਦੀ ਹੈ। ਮੈਂ ਬਹੁਤ ਕਿਸਮਤ ਵਾਲਾ ਹਾਂ।.. ਜੇ ਤੈਨੂੰ ਕੋਈ ਹੋਰ ਮਿਲ ਜਾਵੇ ਤਾਂ ਖੁਦ ਨੂੰ ਰੋਕਣਾ ਨਾ, ਉਹ ਬਸ ਤੈਨੂੰ ਅਤੇ ਬੱਚਿਆਂ ਨੂੰ ਪਿਆਰ ਕਰੇ, ਮੈਂ ਇਸ ਲਈ ਤੈਨੂੰ ਪਿਆਰ ਕਰਾਂਗਾ, ਕੁਝ ਵੀ ਹੋਵੇ, ਹਮੇਸ਼ਾ ਖੁਸ਼ ਰਹਿਣਾ।” ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ ਹਨ ਤੇ ਲੱਖਾਂ ਲੋਕ ਕੋਰੋਨਾ ਦੀ ਲਪੇਟ ਵਿਚ ਹਨ।
Home ਤਾਜਾ ਜਾਣਕਾਰੀ ਕੋਰੋਨਾ ਨਾਲ ਪਤੀ ਨੇ ਮਰਨ ਤੋਂ ਪਹਿਲਾਂ ਪਤਨੀ ਲਈ ਲਿਖੀ ਇਹ ਚਿੱਠੀ ਸਾਰੀ ਦੁਨੀਆਂ ਤੇ ਛਾਈ -ਦੇਖੋ ਕੀ ਲਿਖਿਆ
ਤਾਜਾ ਜਾਣਕਾਰੀ