BREAKING NEWS
Search

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਵਾਸੀਆਂ ਦੇ ਹੱਕ ਵਿੱਚ ਕੀਤਾ ਇਹ ਵੱਡਾ ਐਲਾਨ ਹੁਣ !

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕਨੇਡਾ ਤੋਂ ਨਵੀਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਆਏ ਦਿਨੀਂ ਪ੍ਰਵਾਸੀਆਂ ਦੇ ਲਈ ਨਵੀਆਂ ਖੁਸ਼ਖਬਰੀਆਂ ਲੈ ਕੇ ਆ ਆਉਂਦੀ ਰਹਿੰਦੀ ਹੈ। ਮੀਡੀਆ ਜਾਣਕਾਰੀ ਅਨੁਸਾਰ 2019 ਦੇ ਸ਼ੁਰੂਆਤ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਅਫਸਰ ਅਹਿਮਦ ਹੁਸੈਨ ਵਲੋਂ ਦੱਸਿਆ ਗਿਆ ਸੀ ਕਿ ਆਉਣ ਵਾਲੇ ਤਿੰਨ ਸਾਲਾਂ ਵਿੱਚ ਕੈਨੇਡੀਅਨ ਸਰਕਾਰ ਨੇ ਯੋਜਨਾ ਬਣਾਈ ਹੈਕਿ ਤਿੰਨ ਸਾਲਾਂ ਵਿੱਚ ਤਕਰੀਬਨ ਇੱਕ ਮਿਲੀਅਨ ਪ੍ਰਵਾਸੀ ਲੋਕਾਂ ਨੂੰ ਕੈਨੇਡਾ ਦੀ ਪੀ ਆਰ ਦਿੱਤੀ ਜਾਵੇਗੀ।

ਬੀਤੇ ਸਾਲਾਂ ਵਿੱਚ ਹਰ ਸਾਲ ਤਕਰੀਬਨ ਦੋ ਲੱਖ ਲੋਕਾਂ ਨੂੰ ਕੈਨੇਡਾ ਦੀ ਪੀ ਆਰ ਦਿੱਤੀ ਜਾਂਦੀ ਸੀ। ਪਰ ਇਸ ਵਾਰ ਇਹ ਗਿਣਤੀ ਵਧਾ ਦਿੱਤੀ ਗਈ ਸੀ ਅਤੇ ਇਸ ਸਾਲ ਤਕਰੀਬਨ ਸਾਢੇ ਤਿੰਨ ਲੱਖ ਲੋਕਾਂ ਨੂੰ ਨਾਗਰਿਕਤਾ ਭਾਵ ਪੀ.ਆਰ ਦਿੱਤੀ ਜਾਣੀ ਹੈ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਮੇਸ਼ਾ ਹੀ ਲੋੜਵੰਦਾਂ ਦੀ ਹਮਾਇਤ ਕਰਦੇ ਹਨ। ਹੁਣ ਜਸਟਿਨ ਟਰੂਡੋ ਨੇਪ੍ਰਵਾਸੀਆਂ ਦੀ ਹਮਾਇਤੀ ਲਈ ਵੱਡੇ ਫੰਡ ਦਾ ਐਲਾਨ ਕੀਤਾ ਹੈ।

ਜਸਟਿਨ ਟਰੂਡੋ ਨੇ ਇਸ ਤਰ੍ਹਾਂ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਪ੍ਰਵਾਸੀਆਂ ਦੀ ਹਮਾਇਤੀ ਲਈ ਹਮੇਸ਼ਾਂ ਹੀ ਤਤਪਰ ਰਹਿੰਦੇ ਹਨ। ਜਾਣਕਾਰੀ ਅਨੁਸਾਰ ਜਸਟਿਨ ਨੇ ਗੱਲ ਕਰਦਿਆਂ ਕਿਹਾ ਕਿ ਰਫ਼ਿਊਜੀਆਂ ਅਤੇ ਇਮੀਗ੍ਰੇਸ਼ਨ ਦੇ ਲਈ ਕਾਨੂੰਨੀ ਮਦਦ ਲਈ 26.8 ਮਿਲੀਅਨ ਡਾਲਰ ਦੇ ਫੰਡ ਦੇਣ ਦਾ ਐਲਾਨ ਕਰ ਰਹੇ ਹਨ।

ਉਨ੍ਹਾਂ ਇਹ ਐਲਾਨ ਓਨਟਾਰੀਓ ਚ ਵੱਸ ਰਹੇ ਪਰਵਾਸੀਆਂ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ।ਮੀਡੀਆ ਜਾਣਕਾਰੀ ਅਨੁਸਾਰ ਉਹ ਛੱਬੀ ਮਿਲੀਅਨ ਤੋਂ ਵੱਧ ਡਾਲਰ ਪ੍ਰਵਾਸੀਆਂ ਅਤੇ ਰਿਫਿਊਜ਼ੀਆਂ ਦੀ ਹਮਾਇਤ ਲਈ ਐਲਾਨ ਕਰਨ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਵੀ ਇਹ ਨੋਟਿਸ ਜਾਰੀ ਕੀਤਾ ਹੈ ਕਿ ਉਹ ਵੀ ਜਲਦ ਹੀ ਫੰਡ ਜਾਰੀ ਕਰਨ। ਉਨ੍ਹਾਂ ਜ਼ਿਕਰ ਕਰਦਿਆਂ ਗਿਆ ਕਿ ਉਂਟਾਰੀਓ ਦੇ ਪ੍ਰੀਮੀਅਰ ਡਗ ਪੋਰਟ ਦੀਆਂ ਨੀਤੀਆਂ ਪਰਵਾਸੀਆਂ ਦੀ ਹਮਾਇਤੀ ਦੇ ਖ਼ਿਲਾਫ਼ ਸਨ। ਜਸਟਿਨ ਨੇ ਇਨ੍ਹਾਂ ਨੀਤੀਆਂ ਦਾ ਵਿਰੋਧ ਕੀਤਾ ਹੈ ਪਰਵਾਸੀਆਂ ਦੇ ਹਿੱਤਾਂ ਵਾਸਤੇ ਨੀਤੀਆਂ ਸਹੀ ਨਹੀਂ ਸਨ।



error: Content is protected !!