ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ: ਕੈਨੇਡਾ ਪੜ੍ਹਦੇ ਧੀਆਂ-ਪੁੱਤਾਂ ਜਾਂ ਹੋਰ ਸਾਕ ਸਬੰਧੀਆਂ ਨੂੰ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਮਿਲਣ ਜਾਣ ਵਾਲਿਆਂ ਲਈ ਕੈਨੇਡਾ ਇਮੀਗ੍ਰੇਸ਼ਨ ਅਤੇ ਬਾਰਡਰ ਸਕਿਉਰਿਟੀ ਨੇ ਲਾਲ ਝੰਡੇ ਦਿਖਾਉਣ ਦਾ ਰਸਤਾ ਲੱਭ ਲਿਆ ਹੈ। ਪੰਜਾਬੀ ਲੋਕ ਆਪਣੀ ਬਹੁਤੀ ਸਿਆਣਪ ਵਰਤ ਕੇ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਵਿੱਚ ਵਸਣ ਦਾ ਤਰੀਕਾ ਲੱਭ ਲੈਂਦੇ ਹਨ ਪਰ ਹੁਣ ਉਹਨਾਂ ਦਾ ਤੋੜ ਲੱਭਣ ਵਿੱਚ ਕੈਨੇਡਾ ਸਰਕਾਰ ਵੀ ਪਿੱਛੇ ਨਹੀਂ ਰਹੀ। ਕੈਨੇਡਾ ਜਾਣ ਲਈ ਵਿਜ਼ਟਰ ਵੀਜ਼ਾ ਦੀ ਕੋਈ ਇੱਕ ਮਿਆਦ ਨਹੀਂ ਹੁੰਦੀ, ਕਈ ਵਾਰ ਵੀਜ਼ਾ 6 ਮਹੀਨੀਆਂ ਦਾ ਮਿਲਦਾ ਹੈ ਤੇ ਕਈ ਵਾਰ 15 ਦਿਨ ਦਾ ਤੇ ਕਈ ਵਾਰ ਤਾਂ ਇਕੱਠਾ ਹੀ 10 ਸਾਲਾਂ ਦਾ ਵੀ ਮਿਲ ਜਾਂਦਾ ਹੈ।
ਲੋਕ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਜਾ ਕੇ ਇਕ ਵਾਰ ‘ਚ ਵੱਧ ਤੋਂ ਵੱਧ ਤੋਂ 5 ਤੋਂ ਸਾਡੇ 5 ਮਹੀਨੇ ਤੱਕ ਰਹਿ ਸਕਦੇ ਹਨ। ਮਤਲਬ ਕੇ 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਵਾਪਸ ਕੈਨੇਡਾ ਛੱਡਣਾ ਲਾਜ਼ਮੀ ਹੈ। ਲੋਕ ਇਹਨਾਂ 6 ਮਹੀਨਿਆਂ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਓਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸ ਦਾ ਨੁਕਸਾਨ ਸਰਕਾਰ ਨੂੰ ਵੀ ਝੱਲਣਾ ਪੈਂਦਾ ਹੈ।
ਰਿਸ਼ਤੇਦਾਰੀ ‘ਚ ਕੋਈ ਵਿਆਹ, ਜਨਮਦਿਨ ਜਾਂ ਹੋਰ ਕਿਸੇ ਵੀ ਤਰੀਕੇ ਦਾ ਸਮਾਗਮ ਹੋਵੇ ਜਾਂ ਕੈਨੇਡਾ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਲਣ ਜਾਣ ਵਾਲੇ ਲੋਕਾਂ ਨੂੰ ਵਿਜ਼ਟਰ ਵੀਜ਼ਾ ਮਿਲ ਜਾਂਦਾ ਹੈ। ਪਰ ਇਸ ਵੀਜ਼ੇ ਰਾਹੀਂ ਕੈਨੇਡਾ ਵਿੱਚ ਰਹਿਣ ਦੌਰਾਨ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਪਰ ਫ਼ਿਰ ਵੀ ਲੋਕ ਆਪਣੀਆਂ ਸਿਆਣਪ ਵਰਤਣ ਤੋਂ ਗੁਰਰੇਜ਼ ਨਹੀਂ ਕਰਦੇ।
ਇਸ ਗ਼ੈਰ-ਕਾਨੂੰਨੀ ਢੰਗ ਨੂੰ ਰੋਕਣ ਲਈ ਹੁਣ ਕੈਨੇਡਾ ਸਰਕਾਰ ਨੇ ਨਵਾਂ ਤਰੀਕਾ ਅਖ਼ਤਿਆਰ ਕਰ ਲਿਆ ਹੈ। ਕੈਨੇਡਾ ਸਰਕਾਰ ਨੇ ਵਿਜ਼ਟਰ ਰੈਕਰਡ ਨਾਮ ਦੀ ਸਰਵਿਸ ਸ਼ੁਰੂ ਕੀਤੀ ਹੈ। ਸਰਲ ਭਾਸ਼ਾ ਵਿੱਚ ਇਸ ਦਾ ਮਤਲਬ ਹੈ ਕਿ ਤੁਹਾਨੂੰ ਕੈਨੇਡਾ ਵਿਚ ਰਹਿਣ ਦੌਰਾਨ ਆਪਣੇ ਕੀਤੇ ਸਾਰੇ ਕੰਮਾਂ ਦਾ ਵੇਰਵਾ, ਕਦੋਂ ਤੇ ਕਿੱਥੇ ਰਹੇ, ਕਿਸ ਕੋਲ ਰਹੇ, ਕਿੱਥੇ ਘੁੰਮਣ ਗਏ ਆਦਿ ਬਾਰੇ ਸਭ ਦਸਣਾ ਪਵੇਗਾ।
ਇਹ ਪਰਚਾ ਭਰ ਕੇ ਤੁਹਾਨੂੰ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਪਰਤਣ ਤੋਂ ਪਹਿਲਾਂ ਹਵਾਈ ਅੱਡੇ ‘ਤੇ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪ ਕੇ ਆਉਣਾ ਪਵੇਗਾ। ਮਗੋਰਨ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੇ ਸਰਕਾਰ ਨੂੰ ਕੋਈ ਵੀ ਸ਼ੱਕੀ ਗੱਲ ਨਜ਼ਰ ਆਈ ਤਾਂ ਉਹ ਤੁਹਾਨੂੰ ਅਗਲੀ ਵਾਰ ਕੈਨੇਡਾ ਵਿੱਚ ਦਾਖ਼ਲ ਹੋਣ ਤੋਂ ਵਰਜ ਦੇਣਗੇ।
ਇਥੋਂ ਤੱਕ ਕੇ ਤੁਹਾਡਾ ਸਾਰਾ ਵੀਜ਼ਾ ਰੱਦ ਵੀ ਕੀਤਾ ਜਾ ਸਕਦਾ ਹੈ ਅਤੇ ਤੁਹਾਡਾ ਰਿਕਾਡਰ ਵੀ ਖ਼ਰਾਬ ਕੀਤਾ ਜਾ ਸਕਦਾ ਹੈ। ਸਰਕਾਰ ਅਨੁਸਾਰ ਵਿਜ਼ਟਰ ਵੀਜ਼ਾ ‘ਤੇ ਆਏ ਲੋਕ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਦਾਅਵਾ ਕਰਦੇ ਹਨ ਪਰ 6 ਮਹੀਨੇ ਕਿਹੜੇ ਸਮਾਗਮ ਚਲਦੇ ਹਨ ਇਸ ਬਾਰੇ ਸਰਕਾਰ ਨੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਹੁਣ 6 ਮਹੀਨੇ ਤੱਕ ਓਥੇ ਰਹਿ ਕੇ ਕੰਮ ਕਰਨਾ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ। ਪਹਿਲੀ ਵਾਰ ‘ਚ ਤਾਂ ਤੁਸੀਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਹਾਸਲ ਕਰ ਸਕਦੇ ਹੋ ਪਰ ਜੇਕਰ ਤੁਸੀਂ ਕੋਈ ਵੀ ਛੁਪਰੋਕਟ ਚਲਾਕ ਓਥੇ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੂਜੀ, ਤੀਸਰੀ, ਚੌਥੀ ਵਾਰ ਕੈਨੇਡਾ ਜਾਣਾ ਤਾਂ ਤੁਸੀਂ ਭੁੱਲ ਹੀ ਜਾਓ। ਨਵਾਂ ਪਰਚਾ ਸਿਸਟਮ ਭਾਵ ਵੀਜ਼ਾ ਰੈਕਰਡ ਸਿਸਟਮ ਤੁਹਾਡੀ ਹਰ ਜਾਣਕਾਰੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਦੇਵੇਗਾ ਅਤੇ ਇਹ ਓਹੀ ਜਾਣਕਾਰੀ ਹੋਵੇਗੀ ਜੋ ਤੁਸੀਂ ਸਰਕਾਰ ਨੂੰ ਭਰ ਕੇ ਦੇਵੋਗੇ।