ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਕੈਨੇਡਾ ਵਿੱਚ ਗ੍ਰੀਨ ਕਾਰਡ ਲੈਣ ਦੇ ਚਾਹਵਾਨਾਂ ਨੂੰ ਝਟਕਾ ਲੱਗ ਸਕਦਾ ਹੈ। ਦਰਅਸਲ ਕੈਨੇਡਾ ਦੀ ਸਰਕਾਰ ਨੇ ਪੀਆਰ ਸ਼੍ਰੇਣੀ ਲਈ ਰਿਜ਼ਰਵ ਜਾਇਦਾਦ ਫੰਡ (ਸ਼ੋਅ ਮਨੀ) ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਪੀਆਰ ਬੇਸ ’ਤੇ ਕੈਨੇਡਾ ਜਾਣ ਲਈ ਹੋਰ ਵਧੇਰੇ ਰਿਜ਼ਰਵ ਫੰਡ ਸ਼ੋਅ ਕਰਨੇ ਪੈਣਗੇ।

ਕੈਨੇਡੀਅਨ ਅਧਿਕਾਰੀਆਂ ਨੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਪ੍ਰੋਫਾਈਲਾਂ ਨੂੰ ਅਪਡੇਟ ਕਰਨ ਤੇ ਨਵੇਂ ਨਿਯਮਾਂ ਤਹਿਤ ਰਿਜ਼ਰਵ ਫੰਡ ਦੀ ਜ਼ਰੂਰਤ ਦੇ ਮੁਤਾਬਕ ਆਪਣੀ ਵਿੱਤੀ ਸਥਿਤੀ ਵਿੱਚ ਬਦਲਾਅ ਕਰਨ ਨੂੰ ਯਕੀਨੀ ਬਣਾਉਣ। ਨਿਯਮਾਂ ਵਿੱਚ ਬਦਲਾਅ ਤਹਿਤ ਹਰ ਪਰਿਵਾਰ ਲਈ ਲੋੜੀਂਦੇ ਫੰਡਾਂ ਵਿੱਚ 1.5 ਫੀਸਦੀ ਵਾਧਾ ਸ਼ਾਮਲ ਹੈ।

ਮਸਲਨ ਜੇ ਕੋਈ ਵਿਅਕਤੀ ਕੈਨੇਡਾ ਵਿੱਚ ਇਕੱਲਾ ਜਾਂਦਾ ਹੈ ਤਾਂ ਉਸ ਨੂੰ 12,474 ਕੈਨੇਡੀਅਨ ਡਾਲਰ ਦੀ ਪਹਿਲਾਂ ਦੀ ਸ਼ਰਤ ਦੀ ਬਜਾਏ ਹੁਣ 12,669 ਕੈਨੇਡੀਅਨ ਡਾਲਰ ਦੀ ਰਕਮ ਦਾ ਸੈਟਲਮੈਂਟ ਫੰਡ ਦਿਖਾਉਣਾ ਪਵੇਗਾ।

ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਸਾਰੇ ਸੰਘੀ ਹੁਨਰਮੰਦ ਕਾਮੇ ਤੇ ਸੰਘੀ ਹੁਨਰਮੰਦ ਕਿੱਤੇ ਸ਼੍ਰੇਣੀ ਦੇ ਉਮੀਦਵਾਰ ਜਾਂ ਉਮੀਦਵਾਰਾਂ ਨੂੰ ਸੈਟਲਮੈਂਟ ਫੰਡਾਂ ਦਾ ਸਬੂਤ ਦਿਖਾਉਣਾ ਲਾਜ਼ਮੀ ਹੈ। ਬਦਲਦੇ ਹੋਏ ਨਿਯਮਾਂ ਦਾ ਪੰਜਾਬੀਆਂ ‘ਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਹਰ ਸਾਲ ਹਜ਼ਾਰਾਂ ਪੰਜਾਬੀ ਕੈਨੇਡਾ ਪਰਵਾਸ ਕਰਦੇ ਹਨ।


ਤਾਜਾ ਜਾਣਕਾਰੀ
ਕੈਨੇਡਾ ਜਾਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, ਹੁਣ PR ਲੈਣੀ ਔਖੀ..
ByadminJanuary 21, 2019Comments Off on ਕੈਨੇਡਾ ਜਾਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, ਹੁਣ PR ਲੈਣੀ ਔਖੀ..
Previous Postਮੌਸਮ ਵਿਭਾਗ ਵੱਲੋਂ ਹਾਈ ਅਲਰਟ… ਇੰਨੇ ਦਿਨ ਤੱਕ ਹੋਰ ਪੈਂਦਾ ਰਹੇਗਾ ਮੀਂਹ..
Next Postਬੁਲੇਟ ਨੂੰ ਹਾਰਲੇ ਤੋਂ ਵੀ ਸੋਹਣਾ ਬਣਾ ਦਿੰਦੀ ਹੈ ਇਹ ਕੰਪਨੀ, ਏਨੇ ਰੁਪਏ ਦੇ ਕੇ ਬਦਲੋ ਬੁਲੇਟ ਦੀ ਪੂਰੀ ਲੂਕ..