ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਓਟਾਵਾ, (ਵੈਬ ਡੈਸਕ)-ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਨਵੇਂ ਪ੍ਰਵਾਸੀਆਂ ਤੋਂ ਉਨ੍ਹਾਂ ਦੇ ਵਸੇਬੇ ਲਈ ਅਰਜੀਆਂ ਦੀ ਮੰਗ ਕੀਤੀ ਹੈ। ਇਹ ਅਰਜੀਆਂ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਹੁਨਰ ਅਤੇ ਤਜਰਬੇ ਮੁਤਾਬਕ ਰੁਜ਼ਗਾਰ ਲੱਭਣ ਵਿਚ ਮਦਦ ਕਰਨ, ਭਾਸ਼ਾਈ ਜ਼ਰੂਰਤਾਂ ਦੀ ਸਿਖਲਾਈ ਦੇਣ ਅਤੇ ਸਫ਼ਲ ਜ਼ਿੰਦਗੀ ਸ਼ੁਰੂਆਤ ਕਰਨ ਵਿਚ ਸਹਾਈ ਹੋਣ ਦੇ ਮਕਸਦ ਨਾਲ ਮੰਗੀਆਂ ਜਾ ਰਹੀਆਂ ਹਨ। ਇਹ ਅਰਜੀਆਂ ਦੇਣ ਦੀ ਆਖਰੀ ਮਿਤੀ 12 ਅਪ੍ਰੈਲ ਤੈਅ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ 2019 ਦੇ ਪਹਿਲੇ ਸੱਦੇ ਤਹਿਤ ਅਰਜ਼ੀਆਂ 12 ਅਪ੍ਰੈਲ ਨੂੰ ਸ਼ਾਮ 5 ਵਜੇ ਤੱਕ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਕੋਲ ਪੁੱਜ ਜਾਣੀਆਂ ਚਾਹੀਦੀਆਂ ਹਨ।
ਕੈਨੇਡਾ ਸਰਕਾਰ ਵੱਲੋਂ ਨਵੇਂ ਪ੍ਰਵਾਸੀਆਂ ਦੀਆਂ ਵਸੇਬਾ ਜ਼ਰੂਰਤਾਂ ‘ਤੇ 2019-20 ਦੌਰਾਨ 778 ਮਿਲੀਅਨ ਡਾਲਰ ਖ਼ਰਚ ਕੀਤੇ ਜਾਣ ਦੀ ਤਜਵੀਜ਼ ਹੈ। ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਵੇਂ ਪ੍ਰਵਾਸੀਆਂ ਲਈ ਵਸੇਬਾ ਅਤੇ ਮੁੜ ਵਸੇਬਾ ਯੋਜਨਾਵਾਂ ਤਹਿਤ ਤਜਵੀਜ਼ਾਂ ਲਈ ਸੱਦੇ ਦੀ ਪ੍ਰਕਿਰਿਆ ਬੇਹੱਦ ਅਸਰਦਾਰ ਅਤੇ ਪਾਰਦਰਸ਼ੀ ਹੈ। ਕਾਲ ਫ਼ਾਰ ਪ੍ਰਪੋਜ਼ਲਜ਼ ਭਾਵ ਸੀ.ਐਫ਼.ਪੀ. ਅਧੀਨ ਆਉਣ ਵਾਲੀਆਂ ਅਰਜ਼ੀਆਂ ਦਾ ਮੁਲਾਂਕਣ ਪ੍ਰਵਾਸੀਆਂ ਦੀ ਯੋਗਤਾ ਅਤੇ ਹੋਰਨਾਂ ਪਹਿਲੂਆਂ ਨੂੰ ਧਿਆਨ ਵਿਚ ਰਖਦਿਆਂ ਕੀਤਾ ਜਾਂਦਾ ਹੈ।
ਵਸੇਬਾ ਯੋਜਨਾ ਤਹਿਤ ਨਵੇਂ ਪ੍ਰਵਾਸੀਆਂ ਨੂੰ ਕੈਨੇਡਾ ਵਿਚ ਜ਼ਿੰਦਗੀ ਬਤੀਤ ਕਰਨ ਵਾਲੇ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਕਿਹੜੀ ਕਮਿਊਨਿਟੀ ਵਿਚ ਵਸਣਾ ਪਸੰਦ ਕਰਨਗੇ। ਇਸ ਤਰੀਕੇ ਨਾਲ ਨਾ ਸਿਰਫ਼ ਪ੍ਰਵਾਸੀਆਂ ਨੂੰ ਫ਼ਾਇਦਾ ਹੁੰਦਾ ਹੈ ਸਗੋਂ ਉਹ ਜਲਦ ਤੋਂ ਜਲਦ ਕੈਨੇਡੀਅਨ ਅਰਥਚਾਰੇ ਵਿਚ ਯੋਗਦਾਨ ਪਾਉਣ ਦੇ ਸਮਰੱਥ ਬਣ ਜਾਂਦੇ ਹਨ।
ਦੂਜੇ ਪਾਸੇ ਮੁੜ ਵਸੇਬਾ ਯੋਜਨਾ ਤਹਿਤ ਰਫ਼ਿਊਜੀਆਂ ਅਤੇ ਵਿਦੇਸ਼ ਤੋਂ ਪੁੱਜੇ ਹੋਰਨਾਂ ਯੋਗ ਪ੍ਰਵਾਸੀਆਂ ਲਈ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਕੈਨੇਡੀਅਨ ਸਮਾਜ ਦਾ ਹਿੱਸਾ ਬਣਨ ਲਈ ਤਿਆਰ ਹੋ ਸਕਣ। 2019 ਦੇ ਪਹਿਲੇ ਤਜਵੀਜ਼ਾਂ ਦੇ ਸੱਦੇ ਵਿਚ ਸ਼ਾਮਲ ਹੋਣ ਤੋਂ ਰਹਿ ਗਈਆਂ ਅਸਿੱਧੀਆਂ ਸੇਵਾਵਾਂ ਨੂੰ ਬਸੰਤ ਰੁੱਤ ਵਿਚ ਸ਼ੁਰੂ ਕੀਤੀ ਜਾਣ ਵਾਲੀ ਦੂਜੀ ਪ੍ਰਕਿਰਿਆ ਵਿਚ ਸ਼ਾਮਲ ਕੀਤਾ ਜਾਵੇਗਾ।
ਤਾਜਾ ਜਾਣਕਾਰੀ