=== console.log('header!'); // Easy to add and display post grid on your website with or without categoryies filter. Also work with Gutenberg shortcode block.

ਕੂਲਰ ਦੀ ਹਵਾ ਨੇ ਵਿਆਹ ਚ ਪਵਾ ਦਿੱਤਾ ਸਿਆਪਾ , ਲਾੜੀ ਨੇ ਬੇਰੰਗ ਖਾਲੀ ਮੋੜ ਦਿੱਤੀ ਬਾਰਾਤ

ਆਈ ਤਾਜਾ ਵੱਡੀ ਖਬਰ 

ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਛੋਟੇ ਮੋਟੇ ਲੜਾਈ ਝਗੜੇ ਹੋ ਜਾਂਦੇ ਹਨ, ਜਿਹੜੇ ਬਾਅਦ ਵਿੱਚ ਲੜਾਈ ਦਾ ਵੱਡਾ ਕਾਰਨ ਬਣ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਆਹ ਦੇ ਵਿੱਚ ਕੂਲਰ ਦੀ ਹਵਾ ਨੇ ਅਜਿਹਾ ਸਿਆਪਾ ਪਵਾ ਦਿੱਤਾ ਕਿ ਲਾੜੀ ਨੇ ਬੇਰੰਗ ਖਾਲੀ ਮੋੜ ਦਿੱਤੀ ਬਰਾਤ l ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ-ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਚਿਤਬੜਾਗਾਓਂ ਤੋਂ ਸਾਹਮਣੇ ਆਇਆ, ਜਿੱਥੇ ਕੂਲਰ ਦੇ ਸਾਹਮਣੇ ਬੈਠਣ ਨੂੰ ਲੈ ਕੇ ਬਾਰਾਤੀਆਂ ਦੇ ਵਿਵਾਦ ਤੋਂ ਬਾਅਦ ਲਾੜੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਬਾਰਾਤ ਬੇਰੰਗ ਪਰਤ ਗਈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਆਖਿਆ ਗਿਆ ਕਿ ਇਸ ਮਾਮਲੇ ‘ਚ ਲਾੜੇ ਸਮੇਤ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ l ਮਿਲੀ ਜਾਣਕਾਰੀ ਮੁਤਾਬਕ ਰਾਤ ਨੂੰ ਇਕ ਵਿਆਹ ‘ਚ ਕੂਲਰ ਦੇ ਸਾਹਮਣੇ ਬੈਠਣ ਨੂੰ ਲੈ ਕੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ, ਜਿੱਥੇ ਬਾਰਾਤੀਆਂ ਵੱਲੋਂ ਵਿਵਾਦ ਕਰ ਲਿਆ ਗਿਆ, ਜਿਸ ਤੋਂ ਬਾਅਦ ਲਾੜੀ ਪ੍ਰਤਿਭਾ ਗੁਪਤਾ ਕਾਫ਼ੀ ਨਾਰਾਜ਼ ਹੋ ਗਈ l ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਦੋਵਾਂ ਪੱਖਾਂ ਵਿਚਾਲੇ ਭਾਰੀ ਵਿਵਾਦ ਹੋ ਗਿਆ। ਵਿਵਾਦ ਇੰਨਾ ਜਿਆਦਾ ਵੱਧ ਗਿਆ ਕਿ ਕੁੜੀ ਵੱਲੋਂ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਲਾੜੇ ਨੂੰ ਬਿਨਾਂ ਲਾੜੀ ਤੋਂ ਹੀ ਵਾਪਸ ਮੁੜਨਾ ਪਿਆ l ਉਧਰ ਥਾਣਾ ਇੰਚਾਰਜ ਪ੍ਰਸ਼ਾਂਤ ਚੌਧਰੀ ਨੇ ਦੱਸਿਆ ਕਿ ਦੋਵਾਂ ਪੱਖਾਂ ਵੱਲੋਂ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਲਾੜੀ ਵਿਆਹ ਕਰਨ ਲਈ ਤਿਆਰ ਨਹੀਂ ਹੋਈ। ਇਹ ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਫਿਰ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਕਾਰਵਾਈ ਸ਼ੁਰੂ ਕੀਤੀ ਤੇ ਲਾੜੇ ਪਰਿਵਾਰ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਮਾਮਲਾ ਦਰਜ ਕੀਤਾ।




error: Content is protected !!