ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਬੱਚੇ ਦੀ ਖਾਹਿਸ਼ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਇਥੋਂ ਤਕ ਕਿ ਬਹੁਤ ਸਾਰੇ ਮਾਪਿਆਂ ਵੱਲੋਂ ਕਈ ਅਨਾਥ ਬੱਚਿਆਂ ਨੂੰ ਵੀ ਗੋਦ ਲਿਆ ਜਾਂਦਾ ਹੈ। ਉਥੇ ਹੀ ਦੁਨੀਆ ਵਿੱਚ ਅਜੇਹੇ ਵੀ ਮਾਪੇ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਸਭ ਲੋਕਾਂ ਵੱਲੋਂ ਬੇਟੀ ਅਤੇ ਬੇਟੇ ਨੂੰ ਬਰਾਬਰ ਸਮਝਿਆ ਜਾਂਦਾ ਹੈ। ਉਥੇ ਕੀ ਕੁਝ ਘਟੀਆ ਸੋਚ ਦੇ ਲੋਕਾਂ ਵੱਲੋਂ ਇਨ੍ਹਾਂ ਵਿਚ ਫਰਕ ਵੀ ਸਮਝ ਲਿਆ ਜਾਂਦਾ ਹੈ। ਜਿਨ੍ਹਾਂ ਵੱਲੋਂ ਪੁੱਤਰ ਦੀ ਚਾਹਤ ਵਿੱਚ ਬੇਟੀ ਨਾਲ ਵਿਤਕਰਾ ਕੀਤਾ ਜਾਂਦਾ ਹੈ। ਅਜਿਹੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ, ਜਿਨ੍ਹਾਂ ਉੱਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਲੜਕੀ ਵੱਲੋਂ ਨਵਾਂ ਫੋਨ ਮਿਲਣ ਤੇ ਇੰਟਰਨੈਟ ਉਪਰ ਸਰਚ ਕਰਕੇ ਅਜਿਹੇ ਕਾਂਡ ਨੂੰ ਅੰਜਾਮ ਦਿੱਤਾ ਗਿਆ, ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਜੈਨ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਵੱਲੋਂ ਪੁੱਤਰ ਦੀ ਚਾਹਤ ਵਿੱਚ ਆਪਣੀ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੀ ਹੱਤਿਆ ਕਰ ਦਿੱਤੀ ਗਈ ਹੈ। ਜਿੱਥੇ ਬੱਚੇ ਦੀ ਮਾਂ ਸਵਾਤੀ ਵੱਲੋਂ ਪੁਲਿਸ ਨੂੰ ਦਿੱਤੇ ਜਾ ਰਹੇ ਬਿਆਨਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਉੱਥੇ ਹੀ ਉਸ ਵੱਲੋਂ ਇਹ ਗੱਲ ਵੀ ਕਬੂਲ ਕੀਤੀ ਗਈ ਹੈ ਕਿ ਉਹ ਆਪਣੀ ਤਿੰਨ ਮਹੀਨੇ ਦੀ ਮਾਸੂਮ ਬੱਚੀ ਵੀਰਾਤੀ ਨੂੰ ਜਨਮ ਤੋਂ ਲੈ ਕੇ ਹੁਣ ਤੱਕ ਨਫਰਤ ਕਰ ਰਹੀ ਸੀ, ਕਿਉਂਕਿ ਉਸ ਵੱਲੋਂ ਇਕ ਪੁੱਤਰ ਦੀ ਚਾਹਤ ਰੱਖੀ ਗਈ ਸੀ।
ਦੋਸ਼ੀ ਮਾਂ ਦੇ ਪਤੀ ਅਰਪਿਤ ਵੱਲੋਂ ਆਪਣੀ ਪਤਨੀ ਨੂੰ 7 ਅਕਤੂਬਰ ਨੂੰ ਨਵਾਂ ਫੋਨ ਲਿਆ ਕੇ ਦਿੱਤਾ ਗਿਆ ਸੀ। ਜਿੱਥੇ ਇਸ ਔਰਤ ਵੱਲੋਂ ਬੱਚੇ ਨੂੰ ਮਾਰਨ ਦੇ ਵੱਖ ਵੱਖ ਤਰੀਕੇ ਸਰਚ ਕੀਤੇ ਗਏ ਸਨ। ਜਿਸ ਵਿੱਚ ਵੇਖਿਆ ਗਿਆ ਸੀ ਕਿ ਕਾਤਲ ਕਿਸ ਤਰ੍ਹਾਂ ਬਚ ਸਕਦਾ ਹੈ, ਬੱਚੇ ਨੂੰ ਆਸਾਨੀ ਨਾਲ ਕਿਵੇਂ ਮਾਰਿਆ ਜਾ ਸਕਦਾ ਹੈ। ਪੋਸਟਮਾਰਟਮ ਵਿੱਚ ਬੱਚੇ ਦੇ ਮਰਨ ਦੀ ਬਜਾ ਸਾਹਮਣੇ ਨਾ ਆਵੇ। ਜਿਸ ਸਮੇਂ ਇਸ ਦੋਸ਼ੀ ਮਾ ਵੱਲੋਂ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਸਮੇਂ ਉਹ ਘਰ ਵਿਚ ਮੌਜੂਦ ਸੀ।
ਜਿੱਥੇ 12 ਅਕਤੂਬਰ ਨੂੰ ਦੁਪਹਿਰ 20 ਮਿੰਟ ਦੇ ਵਿਚਕਾਰ ਹੀ ਉਸ ਵੱਲੋਂ ਬੱਚੀ ਲਾਪਤਾ ਕੀਤੀ ਗਈ। ਜਿਸ ਨੂੰ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਗਿਆ। ਉਸ ਸਮੇਂ ਬੱਚੀ ਦਾ ਪਿਤਾ ਦੁਕਾਨ ਉਪਰ ਸੀ ਅਤੇ ਦੋਸ਼ੀ ਮਾਂ ਅਤੇ ਉਸ ਦੀ ਸੱਸ ਤੋਂ ਇਲਾਵਾ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਜਿਸ ਦੇ ਫ਼ੋਨ ਉਪਰ ਕੀਤੀ ਗਈ ਸਰਚ ਦੇ ਅਧਾਰ ਤੇ ਦੋਸ਼ੀ ਨੂੰ 302 ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਨੂੰ ਐਤਵਾਰ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Home ਤਾਜਾ ਜਾਣਕਾਰੀ ਕੁੜੀ ਨੇ ਨਵਾਂ ਫੋਨ ਮਿਲਣ ਦੇ ਬਾਅਦ ਇੰਟਰਨੇਟ ਤੇ ਇਹ ਸਰਚ ਕਰਕੇ ਕਰਤਾ ਵੱਡਾ ਕਾਂਡ – ਸੁਣ ਲੋਕਾਂ ਦੇ ਉਡੇ ਹੋਸ਼
ਤਾਜਾ ਜਾਣਕਾਰੀ