ਪਾਲੀਵੁਡ ਇੰਡਸਟਰੀ ਦੇ ਸਿਤਾਰੇ ਦਿਨ ਬ ਦਿਨ ਤਰੱਕੀ ਕਰਦੇ ਜਾ ਰਹੇ ਹਨ। ਇਹਨਾਂ ਦੀ ਪ੍ਰਸ਼ੰਸਾ ਸਿਰਫ ਪਾਲੀਵੁਡ ‘ਚ ਹੀ ਨਹੀਂ ਬਲਕਿ ਬਾਲੀਵੁਡ ‘ਚ ਵੀ ਹੁੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੱਲ ਕੀਤੀ ਜਾਏ ਇਸ ਤਸਵੀਰ ਦੀ ਤਾਂ ਇਹ ਤਸਵੀਰ ਉਹਨਾਂ ਦੀ ਭਤੀਜੀ ਦੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਸਾਡੀ ਚਿੜੀ ਸਾਂਝ ਨੂੰ ਜਨਮ ਦਿਨ ਦੀਆਂ ਬਹੁਤ –ਬਹੁਤ ਮੁਬਾਰਕਾਂ ਇੱਕ ਸਾਲ ਦੀ ਹੋ ਗਈ ਹੈਪੀ ਬਰਥਡੇ ਟੂ ਆਵਰ ਸਾਂਝ”।
ਸਾਂਝ ਦੇ ਪਹਿਲੇ ਜਨਮ ਦਿਨ ‘ਤੇ ਸਿੰਗਰ ਕੁਲਵਿੰਦਰ ਬਿੱਲਾ ਕਾਫੀ ਖੁਸ਼ ਹਨ। ਕੁਲਵਿੰਦਰ ਬਿੱਲਾ ਇੱਕ ਅਜਿਹੇ ਗਾਇਕ ਅਤੇ ਅਦਾਕਾਰ ਹਨ ਜੋ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਦੌਰ ਵਿੱਚ ਵੀ ਲਗਾਤਾਰ ਸਰਗਰਮ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਫ਼ਿਲਮਾਂ ਵੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ ਹਨ। ਜਿਨ੍ਹਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ। ਕੁਲਵਿੰਦਰ ਬਿੱਲਾ ਨੇ ਮਿਊਜ਼ਿਕ ਵਿੱਚ ਗ੍ਰੈਜੂਏਸ਼ਨ ਅਤੇ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨੇ ਐੱਮ ਫਿੱਲ ਕੀਤੀ ਹੈ।
ਸਿਰਫ ਇੰਨਾ ਹੀ ਨਹੀਂ ਬਲਕਿ ਕੁਲਵਿੰਦਰ ਬਿੱਲਾ ਨੇ ਮਿਊਜ਼ਿਕ ਵਿੱਚ ਹੀ ਪੀਐੱਚਡੀ ਕੀਤੀ ਹੈ। ਕੁਲਵਿੰਦਰ ਬਿੱਲਾ ਦੇ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਤੇ ਉਹ ਕਾਲਜ਼ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਗਾਉਂਦੇ ਸਨ। ਇਸ ਸਭ ਨੂੰ ਦੇਖ ਕੇ ਉਹਨਾਂ ਦੇ ਪ੍ਰੋਫੈਸਰ ਕੁਲਵਿੰਦਰ ਬਿੱਲਾ ਨੂੰ ਕਹਿੰਦੇ ਸਨ ਕਿ ਉਹਨਾਂ ਨੂੰ ਕੋਈ ਗਾਣਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ 2007 ਵਿੱਚ ਕੁਲਵਿੰਦਰ ਬਿੱਲਾ ਨੇ ਇੱਕ ਡੱਮੀ ਗਾਣਾ ਰਿਕਾਰਡ ਕਰਵਾਇਆ ਸੀ।
ਜਿਸ ਦੀ ਕਾਫੀ ਸਰਾਹਨਾ ਕੀਤੀ ਗਈ ਸੀ। ਇਸ ਤੋਂ ਬਾਅਦ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਦੇ ਇਸ ਗਾਣੇ ਦੀ ਵੀਡਿਓ ਬਣਾਕੇ ਔਰਕੁੱਟ ‘ਤੇ ਪਾ ਦਿੱਤੀ ਸੀ। ਔਰਕੁੱਟ ‘ਤੇ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬਿੱਲਾ ਨੇ ਮਿਊਜ਼ਿਕ ਇੰਡਸਟਰੀ ਵਿੱਚ ਜਾਣ ਦਾ ਮਨ ਬਣਾਇਆ ਸੀ। ਉਹਨਾਂ ਨੇ ਗਾਉਣ ਦੀ ਮੁੱਢਲੀ ਸਿੱਖਿਆ ਰਵੀ ਨੰਦਨ ਤੋਂ ਲਈ ਹੈ।
ਵਾਇਰਲ