ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਪਰਵਾਰ ਹੁੰਦੇ ਹਨ ਜੋ ਬੱਚੇ ਦੀ ਤਾਂਘ ਵਿਚ ਕਈ ਸਾਲਾਂ ਤੱਕ ਲੰਮਾ ਇੰਤਜਾਰ ਕਰਦੇ ਸਨ। ਜਿਨ੍ਹਾਂ ਦੇ ਲੰਮੇ ਇੰਤਜਾਰ ਤੋਂ ਬਾਅਦ ਹੀ ਪਰਮਾਤਮਾ ਵੱਲੋਂ ਉਨ੍ਹਾਂ ਦੀ ਸੁਣੀ ਜਾਂਦੀ ਹੈ। ਜਿਨ੍ਹਾਂ ਨੂੰ ਲੰਮੇ ਚਿਰ ਤੋਂ ਬਾਅਦ ਪ੍ਰਾਪਤ ਹੋਈ ਔਲਾਦ ਦੁਨੀਆਂ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਜਾਂਦੀ ਹੈ। ਜਿਥੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਈ ਤਰਾਂ ਦੇ ਸੁਪਨੇ ਵੇਖੇ ਜਾਂਦੇ ਹਨ। ਉਥੇ ਹੀ ਬੱਚੇ ਹਰ ਘਰ ਦੀ ਰੌਣਕ ਵੀ ਬਣ ਜਾਂਦੇ ਹਨ। ਪਰ ਕਈ ਪਰਿਵਾਰਾਂ ਉਪਰ ਬੱਚਿਆਂ ਦੀ ਅਜੇਹੀ ਰਹਿਮਤ ਬਰਸਾ ਦਿੱਤੀ ਜਾਂਦੀ ਹੈ ਕਿ ਪਰਿਵਾਰ ਨੂੰ ਵੀ ਹੈਰਾਨੀ ਹੁੰਦੀ ਹੈ। ਜਿਸ ਬਾਰੇ ਪਰਿਵਾਰ ਤੇ ਉਨ੍ਹਾਂ ਮੈਂਬਰਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ।
ਹੁਣ ਕੁਦਰਤ ਦਾ ਰੰਗ ਵੇਖ ਕੇ ਸਾਰੇ ਹੈਰਾਨ ਹਨ ਜਿੱਥੇ ਔਰਤ ਵੱਲੋਂ ਸੱਤ ਬੱਚਿਆਂ ਨੂੰ ਇਕੋ ਸਮੇਂ ਜਨਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਐਬਟਾਬਾਦ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਨੂੰ 8 ਮਹੀਨੇ ਦੌਰਾਨ ਜਣੇਪਾ ਦਰਦ ਹੋਣ ਤੇ ਪਹਿਲੀ ਵਾਰ ਜਿਨਹਾ ਇੰਟਰਨੈਸ਼ਨਲ ਹਸਪਤਾਲ ਵਿਚ ਲਿਜਾਇਆ ਗਿਆ ਸੀ। ਜਿੱਥੇ ਉਸ ਦਾ ਬਲੱਡ ਪ੍ਰੈਸ਼ਰ ਵਧਣ ਕਾਰਨ ਉਸ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰ ਵੱਲੋਂ ਅਪਰੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਸੀ ਜੋ ਕਿ ਕਾਫ਼ੀ ਖ਼ਤਰਨਾਕ ਸੀ।
ਕਿਉਂਕਿ ਉਸ ਸਮੇਂ ਉਸਦੀ ਕੀਤੀ ਗਈ ਅਲਟਰਾਸਾਊਂਡ ਵਿੱਚ ਉਸ ਦੇ ਗਰਭ ਵਿੱਚ 5 ਬੱਚੇ ਹੋਣ ਦੀ ਪੁਸ਼ਟੀ ਹੋਈ ਸੀ। ਡਾਕਟਰਾਂ ਦੀ ਟੀਮ ਵੱਲੋਂ ਇਕ ਘੰਟੇ ਦੀ ਸਰਜਰੀ ਕਰ ਕੇ ਉਸ ਔਰਤ ਦੇ ਸੱਤ ਬੱਚਿਆਂ ਨੂੰ ਸੁਰੱਖਿਅਤ ਜਨਮ ਦਿੱਤਾ ਗਿਆ। ਉਥੇ ਹੀ ਇਕੋ ਸਮੇਂ ਸੱਤ ਬੱਚੇ ਤੰਦਰੁਸਤ ਅਤੇ ਸਿਹਤਮੰਦ ਹਨ। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਦੀ ਹਾਲਤ ਵੀ ਸਥਿਰ ਹੈ। ਜਿਸ ਬਾਰੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੁਰੱਖਿਅਤ ਡਿਲਵਰੀ ਕਰਵਾਈ ਗਈ ਹੈ, ਕਿਉਂਕਿ ਔਰਤ ਦੀ ਹਾਲਤ ਨੂੰ ਦੇਖਦੇ ਹੋਏ ਉਸ ਦੇ ਪੁਰਾਣੀ ਟਾਂਕੇ ਖੁੱਲ੍ਹਣ ਅਤੇ ਬੱਚੇਦਾਨੀ ਦੇ ਫਟਣ ਦਾ ਖ਼ਤਰਾ ਵੀ ਸੀ।
ਕਿਉਂਕਿ ਉਸ ਔਰਤ ਦੇ ਪਹਿਲੇ ਵੀ ਦੋ ਬੇਟੀਆਂ ਆਪਰੇਸ਼ਨ ਦੇ ਜਰੀਏ ਹੋਈਆਂ ਸਨ। ਹੁਣ ਸੱਤ ਬੱਚੇ ਪੈਦਾ ਹੋਏ ਹਨ ਜਿਨ੍ਹਾਂ ਵਿੱਚ ਚਾਰ ਬੇਟੇ ਅਤੇ ਤਿੰਨ ਬੇਟੀਆਂ ਹਨ। ਉਥੇ ਹੀ ਔਰਤ ਦੇ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਬੱਚਿਆਂ ਦੀ ਪਰਵਰਿਸ਼ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਕਿਉਂਕਿ ਉਹ ਸਭ ਇੱਕ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ, ਤੇ ਸਾਰੇ ਲੋਕਾਂ ਵੱਲੋਂ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਵਿਚ ਪੂਰੀ ਮਦਦ ਕੀਤੀ ਜਾਵੇਗੀ।
Home ਤਾਜਾ ਜਾਣਕਾਰੀ ਕੁਦਰਤ ਦੇ ਰੰਗ : ਔਰਤ ਨੇ ਇਕੋ ਵੇਲੇ ਇਕੱਠਿਆਂ ਦਿੱਤਾ ਏਨੇ ਜਿਆਦਾ ਬੱਚਿਆਂ ਨੂੰ ਜਨਮ – ਦੁਨੀਆਂ ਚ ਹੋ ਗਈ ਚਰਚਾ
ਤਾਜਾ ਜਾਣਕਾਰੀ