BREAKING NEWS
Search

ਕੁਝ ਦਿਨ ਬਾਅਦ ਸੀ ਨੌਜਵਾਨ ਮੁੰਡੇ ਦਾ ਵਿਆਹ, ਦਰਿੰਦਿਆਂ ਨੇ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ 

ਜਿਸ ਘਰ ‘ਚ ਵਿਆਹ ਹੁੰਦਾ ਹੈ , ਉਸ ਵਿਆਹ ਦਾ ਚਾਅ ਪੂਰੇ ਟੱਬਰ ਨੂੰ ਬਹੁਤ ਜ਼ਿਆਦਾ ਹੁੰਦਾ ਹੈ , ਘਰ ਦੇ ਜੀਆਂ ਤੇ ਰਿਸ਼ਤੇਦਾਰਾਂ ਦੇ ਨਾਲ ਨਾਲ ਲਾੜਾ ਤੇ ਲਾੜੀ ਦਾ ਚਾਅ ਵੀ ਸਤਵੇਂ ਆਸਮਾਨ ਤੇ ਹੁੰਦਾ ਹੈ, ਵਿਆਹ ਦੀਆਂ ਤਿਆਰੀਆਂ ਕਈ ਦਿਨ ਪਹਿਲਾ ਹੀ ਸ਼ੁਰੂ ਹੋ ਜਾਂਦੀਆਂ ਹਨ l ਪਰ ਜਦੋ ਵਿਆਹ ਤੋਂ ਪਹਿਲਾ ਜਦੋ ਕੋਈ ਦਰਦਨਾਕ ਘਟਨਾ ਵਾਪਰ ਜਾਂਦੀ ਹੈ ਤਾਂ , ਘਰ ਦੀ ਖੁਸ਼ੀ ਨਾਮੋਸ਼ੀ ਵਿਚ ਤਬਦੀਲ ਹੋ ਜਾਂਦੀ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ,ਜਿਥੇ ਵਿਆਹ ਤੋਂ ਕੁਝ ਦਿਨ ਪਹਿਲਾ ਨੌਜਵਾਨ ਮੁੰਡੇ ਨੂੰ ਕੁਝ ਦਰਿੰਦਿਆਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ l

ਮਾਮਲਾ ਹਰਿਆਣਾ ਦੇ ਜੀਂਦ ਤੋਂ ਸਾਹਮਣੇ ਆਇਆ , ਜਿਥੇ ਦੇ ਬੱਸ ਸਟੈਂਡ ਦੇ ਮੋੜ ‘ਤੇ ਸ਼ੁੱਕਰਵਾਰ ਦੁਪਹਿਰ ਸਮੇਂ ਬਾਈਕ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜਿਸ ਦੇ ਚੱਲਦੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਪੁਲਸ ਨੇ ਜਾਣਕਾਰੀ ਦੇਂਦੀਆਂ ਦੱਸਿਆ ਕਿ ਇਗਰਾਹ ਪਿੰਡ ਦਾ ਅਨੀਸ਼ ਦਾ ਦੁਪਹਿਰ ਸਮੇਂ ਮੋਟਰਸਾਈਕਲ ‘ਤੇ ਗੋਹਾਨਾ ਰੋਡ ਵੱਲ ਜਾਂਦਾ ਪਿਆ ਸੀ।

ਪਰ ਜਦੋ ਉਹ ਬੱਸ ਸਟੈਂਡ ਮੋੜ ‘ਤੇ ਗਿਆ ਤਾਂ ਇਸੇ ਦੌਰਾਨ 2 ਮੋਟਰਸਾਈਕਲ ਸਵਾਰ ਆਏ ਜਿਹਨਾਂ ‘ਚੋਂ ਇਕ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਕੁਮਾਰ ਰਾਹਗੀਰਾਂ ਨੇ ਅਨੀਸ਼ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ।

ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਜਿਸਦੇ ਕਾਰਨ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਅਜੇ ਤੱਕ ਸ਼ੱਕੀ ਨੌਜਵਾਨ ਫੜੇ ਨਹੀਂ ਗਏ ਹਨ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਮ੍ਰਿਤਕ ਅਨੀਸ਼ ਦਾ ਕੁੱਝ ਦਿਨਾਂ ਬਾਅਦ ਵਿਆਹ ਹੋਣਾ ਸੀ। ਜਿਸ ਦੀਆਂ ਤਿਆਰੀਆਂ ਹੁਣ ਮਾਤਮ ਦੇ ਮਾਹੌਲ ਵਿਚ ਤਬਦੀਲ ਹੋ ਚੁਕੀਆਂ ਹਨ lerror: Content is protected !!