=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੁਝ੍ਹ ਦਿਨ ਪਹਿਲਾਂ ਵਿਆਹ ਕਰਵਾ ਕੈਨੇਡਾ ਪਹੁੰਚੇ ਪੰਜਾਬੀ ਦੀ ਤੜਫ ਤੜਫ ਹੋਈ ਮੌਤ ਵਾਪਰਿਆ ਕਹਿਰ

ਕੈਨੇਡਾ ਪਹੁੰਚੇ ਪੰਜਾਬੀ ਦੀ ਤੜਫ ਤੜਫ ਹੋਈ ਮੌਤ

ਚੰਡੀਗੜ੍ਹ: ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਡੁੱਬ ਕੇ ਮੌਤ ਹੋ ਗਈ। ਰੁਪੇਸ਼ ਨਰੂਲਾ ਉਰਫ਼ ਰੂਬੀ (25 ਸਾਲ) ਮੁਹਾਲੀ ਦੇ ਫੇਜ਼-7 ਦਾ ਵਸਨੀਕ ਸੀ। ਉਸ ਦੀ ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਕਾਰਬੋ ਵਿੱਚ ਵਿਸ਼ਾਖਾ ਬੀਚ ’ਤੇ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਰੁਪੇਸ਼ ਨਰੂਲਾ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਿਦਿਆਰਥੀ ਵੀਜ਼ੇ ’ਤੇ ਪੜ੍ਹਨ ਲਈ ਗਿਆ ਸੀ। ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਿਹਾ ਸੀ।

ਉਸ ਦੇ ਭਰਾ ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਦਾ ਇਸੇ ਸਾਲ ਮਾਰਚ ਵਿੱਚ ਵਿਆਹ ਹੋਇਆ ਸੀ। ਉਹ ਬੀਤੀ 20 ਜੂਨ ਨੂੰ ਹੀ ਵਾਪਸ ਕੈਨੇਡਾ ਗਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਜਾਣਾ ਸੀ। ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਆਪਣੇ ਸਾਥੀਆਂ ਨਾਲ ਕੈਨੇਡਾ ਦਿਵਸ ਮਨਾਉਣ ਲਈ ਟੋਰਾਂਟੋ ਤੋਂ ਸਕਾਰਬੋ ਗਿਆ ਸੀ।

ਉਹ ਸਮੁੰਦਰ ਦੇ ਕਿਨਾਰੇ ’ਤੇ ਨਹਾ ਰਹੇ ਸਨ ਕਿ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਰੋੜ੍ਹ ਕੇ ਲੈ ਗਈ। ਤੈਰਨਾ ਨਾ ਆਉਂਦਾ ਹੋਣ ਕਾਰਨ ਉਹ ਸਮੁੰਦਰ ਵਿੱਚ ਡੁੱਬ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਦੇਹ ਸਕਾਰਬੋ ਦੇ ਕਾਲਿੰਗ ਵੁੱਡ ਹਸਪਤਾਲ ਵਿੱਚ ਰੱਖੀ ਗਈ ਹੈ ਤੇ ਪਰਿਵਾਰ ਵੱਲੋਂ ਦੇਹ ਨੂੰ ਭਾਰਤ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ




error: Content is protected !!