ਕੀ 3 ਮਈ ਤੋਂ ਬਾਅਦ ਫਿਰ ਵਧ ਸਕਦਾ ਹੈ ਲਾਕਡਾਊਨ!
ਨਵੀਂ ਦਿੱਲੀ— ਦੇਸ਼ ਭਰ ਵਿਚ ਲਾਕਡਾਊਨ ਨੂੰ ਇਕ ਮਹੀਨਾ ਪੂਰਾ ਹੋ ਚੁੱਕਿਆ ਹੈ। ਦੂਜਾ ਪੜਾਅ 3 ਮਈ ਤਕ ਚੱਲਣਾ ਹੈ ਪਰ ਕਈ ਸੂਬਿਆਂ ਨੇ ਦੂਜੇ ਸੂਬਿਆਂ ‘ਚ ਬੱਸਾ ਭੇਜ ਦਿੱਤੀਆਂ ਹਨ। ਜਿਸ ‘ਚ ਸਵਾਰ ਹੋ ਕੇ ਲੋਕ ਆਪਣੇ-ਆਪਣੇ ਘਰਾਂ ਨੂੰ ਵਾਪਸ ਆਉਣਗੇ। ਕਈ ਹਜ਼ਾਰ ਪ੍ਰਵਾਸੀ ਤਾਂ ਆਪਣੇ-ਆਪਣੇ ਘਰਾਂ ‘ਚ ਪਹੁੰਚ ਚੁੱਕੇ ਹਨ। ਉੱਤਰ ਪ੍ਰਦੇਸ਼ ਨੇ ਸ਼ਨੀਵਾਰ ਤੋਂ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਸੀ। ਮੱਧ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ ਖਤ ਲਿਖਿਆ ਹੈ ਕਿ ਉੱਥੇ ਦੇ ਲੋਕਾਂ ਨੂੰ ਵਾਪਸ ਆਉਣ ਦੇਣ। ਮਹਾਰਾਸ਼ਟਰ ਨੇ ਰਾਜਸਥਾਨ ਸਰਕਾਰ ਤੋਂ ਆਪਣੇ ਲੋਕਾਂ ਦੇ ਲਈ ਸੁਰੱਖਿਅਤ ਪੈਕੇਜ ਮੰਗਿਆ ਹੈ। ਛੱਤੀਸਗੜ੍ਹ ਨੇ ਵੀ ਕੋਟਾ ‘ਚ ਬੱਸਾਂ ਭੇਜ ਕੇ ਡੇਢ ਹਜ਼ਾਰ ਲੋਕਾਂ ਨੂੰ ਬੁਲਾਅ ਲਿਆ ਹੈ।
ਜੰਮੂ-ਕਸ਼ਮੀਰ ਨੇ ਵੀ ਆਪਣੇ ਲੋਕਾਂ ਨੂੰ ਅਲੱਗ-ਅਲੱਗ ਸੂਬਿਆਂ ਤੋਂ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਨਾਂਦੇੜ ਦੇ ਸੱਚਖੰਡ ਸ਼੍ਰੀ ਹਜ਼ੂਰ ਸਹਿਬ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਐਤਵਾਰ ਸਵੇਰੇ ਪੰਜਾਬ ਪਹੁੰਚ ਗਿਆ। ਇਹ ਸਾਰੇ ਮਾਰਚ ‘ਚ ਉੱਥੇ ਗਏ ਸਨ ਤੇ ਲਾਕਡਾਊਨ ਹੋ ਗਿਆ, ਜਿਸ ਕਾਰਨ ਸਾਰੇ ਉੱਥੇ ਫਸ ਗਏ ਸਨ।
ਕਈ ਸੂਬੇ ਲਾਕਡਾਊਨ ਨੂੰ 3 ਮਈ ਤੋਂ ਬਾਅਦ ਵੀ ਜਾਰੀ ਰੱਖਣਾ ਚਾਹੁੰਦੇ ਹਨ। ਕੀ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਲਈ ਬੁਲਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਆਪਣੇ ਹੀ ਸੂਬੇ ‘ਚ ਰੱਖਿਆ ਜਾਵੇ। ਇਸ ਦੌਰਾਨ ਲਾਕਡਾਊਨ ਨੂੰ ਪੜਾਅਵਾਰ ਤਰੀਕੇ ਨਾਲ ਖੋਲ੍ਹਿਆ ਜਾਵੇ। ਇਹ ਵੀ ਸੰਭਵ ਹੈ ਕਿ ਪ੍ਰਵਾਸੀ ਮਜ਼ਦੂਰਾਂ ਦਾ ਸੰਕਟ ਦੂਰ ਕਰਨ ਤੋਂ ਬਾਅਦ ਸਾਵਧਾਨੀ ਪੂਰਵਕ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਪਰ ਲਾਕਡਾਊਨ ਦੀ ਮਿਆਦ ਵੱਧ ਦਿੱਤੀ ਜਾਵੇ ਕਿਉਂਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਦੇ ਬਾਹਰ ਰਹਿੰਦੇ ਲਾਕਡਾਊਨ ਵਧਿਆ ਤਾਂ ਹਾਲਾਤ ਬੇ ਕਾ ਬੂ ਹੋ ਸਕਦੇ ਹਨ। ਕਈ ਸੂਬਿਆਂ ਤੋਂ ਪਿਛਲੇ ਇਕ ਮਹੀਨਿਆਂ ਤੋਂ ਅਜਿਹੀਆਂ ਤਸਵੀਰਾਂ ਆ ਚੁੱਕੀਆਂ ਹਨ।
6 ਸੂਬਿਆਂ ਨੇ ਲਾਕਡਾਊਨ ਅੱਗੇ ਵਧਾਉਣ ਦੀ ਜਤਾਈ ਇੱਛਾ
ਦਿੱਲੀ ਸਮੇਤ 6 ਵੱਡੇ ਸੂਬਿਆਂ ਨੇ ਲਾਕਡਾਊਨ 3 ਮਈ ਤੋਂ ਅੱਗੇ ਵਧਾਉਣ ਦੀ ਇੱਛਾ ਜਤਾਈ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਲਾਕਡਾਊਨ ਨੂੰ 16 ਮਈ ਤਕ ਵਧਾਇਆ ਜਾਵੇਗਾ। ਨਾਲ ਹੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ ਤੇ ਓਡਿਸ਼ਆ ਨੇ ਆਪਣੇ ਸੂਬਿਆਂ ਦੇ ਹਾਟਸਪਾਟ ‘ਤੇ ਪ੍ਰਤੀਬੰਧ ਨੂੰ 3 ਮਈ ਤੋਂ ਬਾਅਦ ਜਾਰੀ ਰੱਖਣ ਦੇ ਸੰਕੇਤ ਦਿੱਤੇ ਹਨ। ਤੇਲੰਗਾਨਾ ਨੇ ਤਾਂ ਲਾਕਡਾਊਨ ਪਹਿਲਾਂ ਹੀ 7 ਮਈ ਤਕ ਵਧਾ ਦਿੱਤਾ ਹੈ।
ਬਾਕੀ ਸੂਬਿਆਂ ਨੂੰ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਇੰਤਜ਼ਾਰ
ਹਰਿਆਣਾ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਵਲੋਂ ਦਿਸ਼ਾ-ਨਿਰਦੇਸ਼ ਦਾ ਇੰਤਜ਼ਾਰ ਕਰ ਰਹੇ ਹਨ ਤੇ ਕੇਂਦਰ ਸਰਕਾਰ ਜਿਵੇਂ ਕਹੇਗੀ ਉਸਦੇ ਅਨੁਸਾਰ ਅੱਗੇ ਵਧਾਵੇਗੀ। ਬਿਹਾਰ, ਅਸਮ, ਕੇਰਲ ਪੀ. ਐੱਮ. ਦੇ ਨਾਲ ਸੋਮਵਾਰ ਨੂੰ ਚਰਚਾ ਤੋਂ ਬਾਅਦ ਫੈਸਲਾ ਲੈਣਗੇ।
ਤਾਜਾ ਜਾਣਕਾਰੀ