BREAKING NEWS
Search

ਕੀ ਕਿਸੇ ਨੂੰ ਦੁਬਾਰਾ ਵੀ ਹੋ ਸਕਦਾ ਹੈ ਕੋਰੋਨਾ ਵਾਇਰਸ , ਜਾਣੋ

ਦੁਬਾਰਾ ਵੀ ਹੋ ਸਕਦਾ ਹੈ ਕੋਰੋਨਾ ਵਾਇਰਸ?

ਵਾਸ਼ਿੰਗਟਨ (ਭਾਸ਼ਾ) : ਕੀ ਕਿਸੇ ਵਿਅਕਤੀ ਨੂੰ ਕੋਰੋਨਾ ਵਾਇਰਸ ਦੁਬਾਰਾ ਹੋ ਸਕਦਾ ਹੈ? ਇਹ ਇਕ ਅਜਿਹਾ ਸਵਾਲ ਹੈ ਜਿਸ ਦਾ ਸ਼ਤ-ਫ਼ੀਸਦੀ ਜਵਾਬ ਅਜੇ ਤੱਕ ਵਿਗਿਆਨੀ ਵੀ ਨਹੀਂ ਜਾਣ ਪਾਏ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਕੋਵਿਡ-19 ਨਾਲ ਪੀੜਤ ਲੋਕਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਰੋਗ ਨਾਲ ਲੜਨ ਦੀ ਸਮਰਥਾ ਵਿਕਸਿਤ ਹੋ ਜਾਵੇਗੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਸਮਰਥਾ ਦਾ ਪੱਧਰ ਕੀ ਹੋਵੇਗਾ ਅਤੇ ਇਹ ਕਦੋਂ ਤੱਕ ਟਿਕੇਗੀ।

ਅਜਿਹੀਆਂ ਖ਼ਬਰਾਂ ਹਨ ਕਿ ਠੀਕ ਹੋਣ ਦੇ ਕਈ ਹਫ਼ਤਿਆਂ ਬਾਅਦ ਲੋਕਾਂ ਦੀ ਜਾਂਚ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਕਈ ਮਾਹਰਾਂ ਨੂੰ ਇਹ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਵਿਅਕਤੀ ਦੁਬਾਰਾ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਸਕਦਾ ਹੈ?

ਕਈ ਮਾਹਰਾਂ ਨੂੰ ਲੱਗਦਾ ਹੈ ਕਿ ਲੋਕ ਇਕੋ ਬੀਮਾਰੀ ਨਾਲ ਪੀੜਤ ਹੋ ਰਹੇ ਹਨ ਜਾਂ ਫਿਰ ਜਾਂਚ ਰਿਪੋਰਟ ਵਿਚ ਪਹਿਲੇ ਇਨਫੈਕਸ਼ਨ ਦੇ ਲੱਛਣਾਂ ਦਾ ਪਤਾ ਲੱਗ ਰਿਹਾ ਹੈ। ਅਜਿਹੀ ਵੀ ਸੰਭਾਵਨਾ ਹੈ ਕਿ ਜਾਂਚ ਰਿਪੋਰਟ ਗਲਤ ਆ ਰਹੀ ਹੋਵੇ ਅਤੇ ਇਨ੍ਹਾਂ ਵਿਚ ਇਸ ਵਜ੍ਹਾ ਨਾਲ ਲੋਕਾਂ ਦੇ ਦੁਬਾਰਾ ਪੀੜਤ ਹੋਣ ਦੀ ਗੱਲ ਕਹੀ ਜਾ ਰਹੀ ਹੋਵੇ।

ਮਾਹਰਾਂ ਦਾ ਕਹਿਣਾ ਹੈ ਕਿ ਠੀਕ ਹੋਣ ਦੇ ਬਾਅਦ ਜਾਂਚ ਰਿਪੋਰਟ ਵਿਚ ਫਿਰ ਤੋਂ ਪੀੜਤ ਪਾਏ ਜਾਣ ਦੇ ਬਾਅਦ ਕਿਸੇ ਵਿਅਕਤੀ ਤੋਂ ਦੂਜਿਆਂ ਨੂੰ ਇਨਫੈਕਸ਼ਨ ਹੋਣ ਦਾ ਕੋਈ ਦਸਤਾਵੇਜੀ ਸਬੂਤ ਨਹੀਂ ਹੈ। ਹੋਰ ਵਿਸ਼ਾਣੁਆਂ ਦੇ ਸੰਬੰਧ ਵਿਚ ਹੋਏ ਅਧਿਅਨਾਂ ਵਿਚ ਪਾਇਆ ਗਿਆ ਹੈ ਕਿ ਲੋਕ ਆਪਣੇ ਪਹਿਲੇ ਇਨਫੈਕਸ਼ਨ ਦੇ ਬਾਅਦ 3 ਮਹੀਨੇ ਤੋਂ ਲੈ ਕੇ 1 ਸਾਲ ਦੇ ਅੰਦਰ ਫਿਰ ਤੋਂ ਬੀਮਾਰ ਹੋ ਸਕਦੇ ਹਨ ਪਰ ਕੋਰੋਨਾ ਵਾਇਰਸ ਦੇ ਮਾਮਲੇ ਵਿਚ ਅਜਿਹਾ ਹੋ ਸਕਦਾ ਹੈ ਜਾਂ ਨਹੀਂ,

ਇਸ ਬਾਰੇ ਵਿਚ ਕੁੱਝ ਵੀ ਕਹਿਣਾ ਜਲਦਬਾਜੀ ਹੋਵੇਗਾ। ਬੋਸਟਨ ਕਾਲਜ ਵਿਚ ਗਲੋਬਲ ਪਬਲਿਕ ਹੈਲਥ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਫਿਲਿਪ ਲਾਂਦਰਿਗਨ ਨੇ ਕਿਹਾ ਕਿ ਇਹ ਕਾਫ਼ੀ ਕੁੱਝ ਇਕ ਉਭਰਦਾ ਵਿਗਿਆਨ ਹੈ।error: Content is protected !!