ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰਾਗੀ ਸਿੰਘ ਸ਼ਬਦ ਕੀਰਤਨ ਕਰ ਰਹੇ ਹਨ। ਸੰਗਤ ਬੈਠੀ ਸ਼ਬਦ ਕੀਰਤਨ ਸੁਣ ਰਹੀ ਹੈ। ਇਸ ਸੰਗਤ ਵਿੱਚ ਇੱਕ ਕੁੱਤਾ ਵੀ ਬੈਠਾ ਹੈ। ਜੋ ਸ਼ਾਂਤ ਹੋ ਕੇ ਬੈਠਾ ਹੈ। ਠੰਡ ਹੋਣ ਕਾਰਨ ਇਸ ਕੁੱਤੇ ਤੇ ਕੱਪੜਾ ਪਾਇਆ ਹੋਇਆ ਹੈ ਤਾਂ ਕਿ ਉਸ ਨੂੰ ਠੰਡ ਨਾ ਲੱਗੇ। ਸੰਗਤ ਸ਼ਾਂਤ ਹੋਕੇ ਕੀਰਤਨ ਸਰਵਣ ਕਰ ਰਹੀ ਹੈ। ਕਿਸੇ ਵੀ ਸ਼ਰਧਾਲੂ ਦੁਆਰਾ ਇਸ ਕੁੱਤੇ ਨੂੰ ਉਠਾਇਆ ਨਹੀਂ ਗਿਆ। ਕੁੱਤੇ ਵੱਲੋਂ ਕੋਈ ਵੀ ਹਰਕਤ ਨਹੀਂ ਕੀਤੀ ਜਾ ਰਹੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ। ਕਈ ਲੋਕ ਸ਼ਰਧਾ ਨਾਲ ਇਸ ਵੀਡੀਓ ਦੇ ਥੱਲੇ ਕੁਮੈਂਟ ਬਾਕਸ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਰਹੇ ਹਨ। ਜਦ ਕਿ ਕਿਸੇ ਦੀ ਸੋਚ ਇਸ ਤੋਂ ਬਿਲਕੁਲ ਉਲਟ ਹੈ। ਕੁੱਤਾ ਸਭ ਤੋਂ ਵਫਾਦਾਰ ਪਾਲਤੂ ਜਾਨਵਰ ਮੰਨਿਆ ਜਾਂਦਾ ਹੈ। ਇਸ ਦੀ ਵਫ਼ਾਦਾਰੀ ਦੇ ਅਕਸਰ ਹੀ ਕਿੱਸੇ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਪਰ ਕਦੇ ਵੀ ਇਸ ਤਰੀਕੇ ਦੀ ਵੀਡੀਓ ਪਹਿਲਾਂ ਦੇਖਣ ਨੂੰ ਨਹੀਂ ਮਿਲੀ। ਕੁਝ ਲੋਕ ਇਸ ਨੂੰ ਧਾਰਮਿਕ ਸੋਚ ਵੱਲ ਲਿਜਾ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਇੱਕ ਇ-ਤ-ਫ਼ਾ-ਕ ਦੱਸ ਰਹੇ ਹਨ ਕਿ ਠੰਡ ਕਰਕੇ ਇਹ ਕੁੱਤਾ ਨਿੱਘ ਵਿੱਚ ਆਰਾਮ ਨਾਲ ਬੈਠਾ ਸੀ। ਜਦ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਗੁਰਬਾਣੀ ਦਾ ਆਨੰਦ ਮਾਣ ਰਿਹਾ ਸੀ। ਹਰ ਕਿਸੇ ਦੀ ਆਪਣੀ ਸੋਚ ਹੈ ਅਤੇ ਆਪਣੇ ਵਿਚਾਰ ਹਨ। ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰੋ।
ਵਾਇਰਲ