BREAKING NEWS
Search

ਕਹਿ ਕੇ ਯੂ ਐਸ ਏ ਭੇਜਿਆ ਕੁਵੈਤ ਕੁੜੀ ਨੇ ਦੱਸੀ ਸਾਰੀ ਘਟਨਾ (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਇਹ ਗੱਲ ਚਿੱਟੇ ਦਿਨ ਵਾਂਗ ਸੱਚ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿਚ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਕੋਈ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ ,ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ। ਹਾਲਾਤ ਹੀ ਉਸਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ,ਭਾਵੇਂ ਉਹ ਵੱਧ ਪੜ੍ਹੀ ਹੈ ਭਾਂਵੇਂ ਘੱਟ,ਉਹ ਪੇਂਡੂ ਹੈ ਜਾਂ ਸ਼ਹਿਰੀ,ਅੱਜ ਸਭ ਦੀ ਮਾਨਸਿਕਤਾ ਕਿਸੇ ਵੀ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਦੀ ਬਣੀ ਹੋਈ ਹੈ।

ਇਸ ਤਰ੍ਹਾਂ ਦੀ ਮਾਨਸਿਕਤਾ ਕਾਰਨ ਆਮ ਲੋਕ ਟਰੈਵਲ ਏਜੰਟਾਂ ਵੱਲੋਂ ਵਿਖਾਏ ਸਬਜ਼ ਬਾਗਾਂ ਕਾਰਨ ਉਨ੍ਹਾ ਦੇ ਚੁੰਗਲ ਵਿਚ ਆਸਾਨੀ ਨਾਲ ਫਸ ਜਾਂਦੇ ਹਨ। ਭਾਵੇਂ ਉਨ੍ਹਾ ਨੂੰ ਇਹ ਪੈਸਾ ਜ਼ਮੀਨ ਵੇਚਕੇ,ਉਧਾਰ ਜਾਂ ਵਿਆਜ ਤੇ ਫੜ੍ਹਕੇ,ਘਰ ਬਾਰ ,ਗਹਿਣਾ ਗੱਟਾ,ਮਸ਼ੀਨਰੀ ਤੱਕ ਵੇਚਕੇ ਵੀ ਕਿਉਂ ਨਾ ਦੇਣਾ ਪਵੇ। ਇਨ੍ਹਾ ਵਿਚੋਂ ਬਹੁਤਿਆਂ ਨਾਲ ਤਾਂ ਠੱਗੀ ਹੀ ਵੱਜਦੀ ਹੈ

ਜਿਵੇ ਜਿਵੇ ਨੌਜਵਾਨਾਂ ਵਿਚ ਵਿਦੇਹ ਜਾਣ ਦਾ ਰੁਝਾਨ ਵੱਧਦਾ ਜਾ ਰਹਿ ਹੈ ਉਵੇਂ ਹੀ ਏਜੰਟਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਜਿਹੇ ਵਿਚ ਕਈ ਅਜਿਹੇ ਟਰੈਵਲ ਏਜੇਂਟ ਵੀ ਨੇ ਜੋ ਸਿਰਫ ਤੇ ਸਿਰਫ ਲੋਕਾਂ ਨੂੰ ਠਗਣ ਦਾ ਕੰਮ ਹੀ ਕਰਦੇ ਨੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਿਮਰਜੀਤ ਸਿੰਘ ਬੈਂਸ ਵੱਲੋਂ ਸਾਹਮਣੇ ਲਿਆਂਦਾ ਗਿਆ ਹੈ

ਅਸਲ ਵਿਚ ਇੱਕ ਕੁੜੀ ਵੀ ਅਜਿਹੇ ਹੀ ਟਰੈਵਲ ਏਜੇਂਟਾਂ ਦਾ ਸ਼ਿਕਾਰ ਹੋਈ ਹੈ ਇਸ ਕੁੜੀ ਨੂੰ ਯੂ ਐਸ ਦਾ ਕਹਿ ਕੇ ਕੁਵੈਤ ਭੇਜ ਦਿੱਤਾ ਗਿਆ ਇਸ ਨਾਲ ਛੇ ਲੱਖ ਦੀ ਗੱਲ ਹੁੰਦੀ ਹੈ ਅਤੇ ਤਿੰਨ ਲਖ ਪਹਿਲਾ ਦੇ ਦਿੱਤਾ ਗਿਆ ਹੈ ਬਾਕੀ ਦਾ ਤਿੰਨ ਲੱਖ ਯੂ ਐਸ ਏ ਜਾ ਕੇ ਦੇਣਾ ਸੀ ਪਰ ਟਰੈਵਲ ਏਜੇਂਟਾਂ ਨੇ ਠੱਗੀ ਮਾਰ ਕੇ ਇਸਨੂੰ ਕੁਵੈਤ ਭੇਜ ਦਿੱਤਾ ਜਿਥੋਂ ਮੁਸ਼ਕਿਲ ਦੇ ਨਾਲ ਸਿਮਰਜੀਤ ਸਿੰਘ ਬੈਸ ਨੇ ਇਸਨੂੰ ਵਾਪਸ ਬੁਲਾਇਆ ਹੈ ਠੱਗੀ ਦੀ ਸਾਰੀ ਘਟਨਾ ਕੁੜੀ ਨੇ ਦੱਸੀ ਹੈ।

ਠੱਗੀ ਦੀਆ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਸਭ ਤੋਂ ਵੱਡਾ ਸਵਾਲ ਤਾ ਇਹ ਹੈ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਭਾਰਤ ਸਰਕਾਰ ਵੀ ਅਜੇ ਤੱਕ ਇਹਨਾਂ ਮਾਮਲਿਆਂ ਵਿਚ ਸੁੱਤੀ ਕਿਉਂ ਪਈ ਹੈ ? ਹਮੇਸ਼ਾ ਤਾਜ਼ੀਆਂ ਅਤੇ ਸੱਚੀਆਂ ਖਬਰਾਂ ਦੇ ਲਈ ਪੇਜ ਨੂੰ ਹੁਣੇ ਹੀ ਲਾਇਕ ਜਰੂਰ ਕਰੋ ਜੀ



error: Content is protected !!