ਫਿਰੋਜਪੁਰ ਜਿਲੇ ਵਿਚ ਇੱਕ ਪੜੇ ਲਿਖੇ ਕਿਸਾਨ ਨੇ ਗਹਿਰੀ ਨੀਂਦ ਵਿਚ ਸੁੱਤੇ ਪਏ ਆਪਣੇ ਦੋ ਮਾਸੂਮ ਬੱਚੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ । ਪੁਲਸ ਦੇ ਅਨੁਸਾਰ ਆਰੋਪੀ ਨੇ ਬੇਟੇ ਦੇ ਉਪਰ ਰਜਾਈ ਪਾ ਕੇ ਸੀਨੇ ਤੇ ਚੜ ਕੇ ਉਦੋਂ ਤੱਕ ਉਸਦਾ ਮੂੰਹ ਦਬਾਇਆ ਜਦੋ ਤੱਕ ਉਹ ਮਰ ਨਹੀਂ ਗਿਆ ।
ਉਸਨੇ ਬੇਟੀ ਦੇ ਨਾਲ ਵੀ ਅਜਿਹਾਂ ਹੀ ਕੀਤਾ । ਇਸ ਤੋਂ ਪਹਿਲਾ ਆਰੋਪੀ ਪਤਨੀ ਪਲਵਿੰਦਰ ਕੌਰ ਦੀ ਗਰਦਨ ਕਿਸੇ ਤਿੱਖੀ ਚੀਜ ਨਾਲ ਕੱਟ ਕੇ ਹੱਤਿਆ ਕਰ ਚੁੱਕਾ ਸੀ । ਵਾਰਦਾਤ ਦੇ ਬਾਅਦ ਆਰੋਪੀ ਫਰਾਰ ਹੋ ਚੁੱਕਾ ਹੈ । ਸ਼ੁਕਰਵਾਰ ਨੂੰ ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਜਿਲੇ ਦੇ ਆਸਲ ਪਿੰਡ ਵਿਚ ਹੋਈ । ਮ੍ਰਿਤਕ ਸਰੀਰਾ ਦੀ ਜਾਚ ਕੀਤੀ ਗਈ ਤਾ 6 ਸਾਲ ਦਾ ਬੇਟਾ ਪ੍ਰਭਨੂਰ ਸਿੰਘ ਦਾ ਪੇਸ਼ਾਬ ਨਿਕਲਿਆ ਹੋਇਆ ਸੀ । ਉਥੇ ਹੀ ਬੇਟੀ ਗੁਰਮੀਤ ਕੌਰ ਦੇ ਸਰੀਰ ਤੇ ਸੱਟ ਦੇ ਕੋਈ ਵੀ ਨਿਸ਼ਾਨ ਨਹੀਂ ਮਿਲੇ ਹੈ ।
ਥਾਣਾ ਸਦਰ ਪੁਲਸ ਨੇ ਮ੍ਰਿਤਕ ਦੇ ਭਰੇ ਦੇ ਬਿਆਨਾਂ ਦੇ ਅਧਾਰ ਤੇ ਉਸਦੀ ਸੱਸ ਸਮੇਤ ਦੋ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਰੋਪੀ ਕਿਸਾਨ ਬੀ ਐਡ ਪਾਸ ਕਰ ਚੁੱਕਾ ਹੈ ਅਤੇ ਬੱਚੀਆਂ ਦੇ ਸਕੂਲ ਵਿਚ ਪੜਾ ਚੁੱਕਿਆ ਹੈ ਸ਼ੁਰੁਆਤੀ ਜਾਚ ਵਿਚ ਵਾਰਦਾਤ ਪਰਵਾਰਿਕ ਵਿਵਾਦ ਦੇ ਚਲਦੇ ਅੰਜਾਮ ਦੇਣਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪੇਕੇ ਵਾਲੀਆਂ ਨੇ ਦੱਸਿਆ ਕਿ ਉਸਦੇ ਭਰਾ ਦਾ ਵਿਆਹ ਫਰਵਰੀ ਮਹੀਨੇ ਦੇ ਦੂਜੇ ਹਫਤੇ ਵਿਚ ਸੀ ਇਸ ਕਾਰਨ ਸ਼ਨੀਵਾਰ ਨੂੰ ਖਰੀਦਦਾਰੀ ਅਤੇ ਹੋਰ ਕੰਮਾਂ ਦੇ ਉਸਨੂੰ ਆਪਣੇ ਪੇਕੇ ਭੇਜਿਆ ਜਾਣਾ ਸੀ ।
ਐਸ ਪੀ ਬਲਜੀਤ ਸਿੰਘ ਨੇ ਦੱਸਿਆ ਭੱਜਣ ਦੇ ਬਾਅਦ ਆਰੋਪੀ ਪਰਮਜੀਤ ਸਿੰਘ ਨੇ ਆਪਣਾ ਮੋਬਾਇਲ ਬੰਦ ਕਰ ਦਿੱਤਾ ਸੀ । ਜਿਸਦੇ ਕਾਰਨ ਹੁਣ ਤੱਕ ਉਸਦਾ ਕੋਈ ਪਤਾ ਨਹੀਂ ਚੱਲ ਸਕਿਆ ਹੈ । ਇਸਦੇ ਲਈ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ ।
ਇਹ ਗੱਲ ਵੀ ਆ ਰਹੀ ਹੈ ਸਾਹਮਣੇ ਥਾਣਾ ਸਦਰ ਫਿਰੋਜਪੁਰ ਦੇ ਪ੍ਰਭਾਵੀ ਮੋਹਿਤ ਧਵਨ ਨੇ ਦੱਸਿਆ ਕਿ ਆਰੋਪੀ ਪਰਮਜੀਤ ਸਿੰਗ ਆਪਣੀ ਪਤਨੀ ਅਤੇ ਬੱਚੀਆਂ ਦੀ ਹੱਤਿਆ ਕਰਨ ਦੇ ਬਾਅਦ ਪੂਰੀ ਰਾਤ ਮ੍ਰਿਤਕ ਸਰੀਰੇ ਦੇ ਨਾਲ ਹੀ ਘਰ ਵਿਚ ਰਿਹਾ ਹੋਵੇਗਾ । ਸਵੇਰ ਹੁੰਦੇ ਹੀ ਉਹ ਭੱਜ ਗਿਆ ਹੋਵੇਗਾ ।
ਮ੍ਰਿਤਕ ਦੇ ਭਰੇ ਗੁਰਵਿੰਦਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸਦੀ ਭੈਣ ਦਾ ਵਿਆਹ 14 ਸਾਲ ਪਹਿਲਾ ਪਿੰਡ ਆਸਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਨਾਲ ਹੋਇਆ ਸੀ ਉਸਦੇ ਸਹੁਰੇ ਉਸਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸੀ ਉਹਨਾਂ ਨੂੰ ਸ਼ੱਕ ਹੈ ਕਿ ਪਰਮਜੀਤ ਸਿੰਘ ਨੇ ਆਪਣੇ ਪਰਵਾਰ ਦੇ ਨਾਲ ਮਿਲ ਕੇ ਉਸਦੀ ਭੈਣ ਦੀ ਹੱਤਿਆ ਕਰ ਦਿੱਤੀ ਹੈ । ਉਹਨਾਂ ਪਰਮਜੀਤ ਸਿੰਘ ਅਤੇ ਉਸਦੇ ਭਰਾ ਅਵਤਾਰ ਸਿੰਘ ਅਤੇ ਉਸਦੀ ਸੱਸ ਸੁਖਜੀਤ ਕੌਰ ਤੇ ਕੇਸ ਦਰਜ ਕਰ ਦਿੱਤਾ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ