BREAKING NEWS
Search

ਕਲਯੁਗੀ ਧੀ ਨੇ ਮਾਰੀ ਨਹਿਰ ‘ਚ ਛਾਲ, ਪ੍ਰੇਮੀ ਦੇ ਲੲੀ ਛੱਡਿਅਾ ਸੁਸਾਈਡ ਨੋਟ … ਕਹਿੰਦੀ ਮੈਨੂੰ ਉਸ ਮੁੰਡੇ ਨੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਿਅਾਰ ਵਿੱਚ ਬੰਦਾ ਕੁਝ ਵੀ ਕਰ ਲੈਂਦਾ ਹੈ, ਪਰ ਜੇਕਰ ੳੁਹ ਹੀ ਪਿਅਾਰ ਸਿਰੇ ਨਾ ਲੱਗੇ ਤਾਂ ਪਿਅਾਰਾ ਕਾਰਨ ਵਾਲਿਅਾਂ ਦੇ ਕੋਲੋਂ ਕੲੀ ਵਾਰ ਗਲਤ ਕਦਮ ਵੀ ਚੱਕਿਅਾ ਜਾਦਾਂ ਹੈ, ਅਜਿਹਾ ਹੀ ਮਾਮਲਾ ਪ੍ਰਤਾਪ ਨਗਰ ਤੋਂ ਸਾਹਮਣੇ ਅਾੲਿਅਾ ਹੈ, ਜਿੱਥੇ ਦੀ ਰਹਿਣ ਵਾਲੀ ਤਾਨੀਅਾ (18) ਨੇ ਪਿਆਰ ’ਚ ਨਾਕਾਮ ਹੋਣ ਕਾਰਨ ਝੀਲ ਨੰ. 2 ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਲਡ਼ਕੀ ਦੇ ਬੈਗ ’ਚੋਂ ਮਿਲੇ ਇਕ ਸੁਸਾਈਡ ਨੋਟ ਅਨੁਸਾਰ ਉਹ ਬਠਿੰਡਾ ਵਾਸੀ ਇਕ ਲਡ਼ਕੇ ਨੂੰ ਪਿਆਰ ਕਰਦੀ ਸੀਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਲਡ਼ਕੇ ਵਲੋਂ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਵਿਆਹ ਨਹੀਂ ਕਰਵਾਇਆ ਗਿਆ।

ਸੁਸਾਈਡ ਨੋਟ ਅਨੁਸਾਰ ਲਡ਼ਕੇ ਦੀ ਮਾਂ ਵਲੋਂ ਵੀ ਉਸ ’ਤੇ ਗਲਤ ਦੋਸ਼ ਲਾਏ ਗਏ। ਝੂਠੇ ਦੋਸ਼ਾਂ ਤੋਂ ਪ੍ਰੇਸ਼ਾਨ ਹੋ ਕੇ ਹੀ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ। ਸਵੇਰੇ ਗੋਨਿਆਣਾ ਰੋਡ ’ਤੇ ਝੀਲ ਨੰਬਰ 2 ’ਚ ਲਡ਼ਕੀ ਦੀ ਲਾਸ਼ ਪਈ ਹੋਣ ’ਤੇ ਲੋਕਾਂ ਵਲੋਂ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਣ ’ਤੇ ਸੋਸਾਇਟੀ ਦੇ ਵਾਲੰਟੀਅਰ ਰੂਬੀ ਸੈਣੀ, ਰਾਜਵਿੰਦਰ ਸਿੰਘ, ਸਤਨਾਮ ਸਿੰਘ ਮੌਕੇ ’ਤੇ ਪਹੁੰਚੇ।ਥਰਮਲ ਪੁਲਸ ਦੀ ਮੌਜੂਦਗੀ ’ਚ ਵਾਲੰਟੀਅਰਾਂ ਨੇ ਮ੍ਰਿਤਕ ਲਡ਼ਕੀ ਦੀ ਲਾਸ਼ ਨੂੰ ਝੀਲ ਵਿਚੋਂ ਬਾਹਰ ਕੱਢਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਪਡ਼ਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।error: Content is protected !!