BREAKING NEWS
Search

ਕਰੋਲੋ ਘਿਓ ਨੂੰ ਭਾਂਡਾ ਪੰਜਾਬ ਚ ਕੋਰੋਨਾ ਮਰੀਜ ਦੀ ਰਿਪੋਰਟ ਦਾ ਇਹ ਰਿਜਲਟ ਅਤੇ ਹਰਿਆਣੇ ਚ ਇਹ

ਪੰਜਾਬ ਚ ਕੋਰੋਨਾ ਮਰੀਜ ਦੀ ਰਿਪੋਰਟ ਦਾ ਇਹ ਰਿਜਲਟ ਅਤੇ ਹਰਿਆਣੇ ਚ ਇਹ

ਬੱਸੀ ਪਠਾਨਾ ਦੇ ਇਕ ਸਬਜ਼ੀ ਵਿਕਰੇਤਾ ਦੀ ਕੋਰੋਨਾ ਟੈਸਟ ਰਿਪੋਰਟ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਸਿਹਤ ਵਿਭਾਗ ਅਧਿਕਾਰੀ ਚਿੰਤਾ ‘ਚ ਹੈ ਕਿ ਆਖਿਰ ਕਿਵੇਂ ਹੋ ਗਿਆ। ਹੋਇਆ ਇਹ ਕਿ ਪੰਜਾਬ ਦੇ ਫਤਿਹਗੜ੍ਹ ਸਾਹਿਬ ‘ਚ ਬੱਸੀ ਪਠਾਨਾ ‘ਚ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਪੰਜ ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਆਈ। ਰਿਪੋਰਟ ‘ਚ ਜੋ ਵਿਅਕਤੀ ਪਾਜ਼ੇਟਿਵ ਆਇਆ ਹੈ, ਉਸ ਦੀ ਦੋ ਦਿਨ ਬਾਅਦ ਹੀ ਕਰਨਾਲ ‘ਚ ਰਿਪੋਰਟ ਨੈਗੇਟਿਵ ਆ ਗਈ।

ਬੱਸੀ ਪਠਾਨਾ ‘ਚ ਰੇਹੜੀ ਲਾ ਕੇ ਸਬਜ਼ੀ ਵੇਚਣ ਵਾਲਾ ਇਕ ਨੌਜਵਾਨ ਰੱਖੜੀ ਤੋਂ ਇਕ ਦਿਨ ਪਹਿਲਾਂ ਬਿਹਾਰ ਦੇ ਜ਼ਿਲ੍ਹਾ ਦਰਭੰਗਾ ਤੋਂ ਵਾਪਸ ਆਇਆ ਸੀ। ਤਿੰਨ ਅਗਸਤ ਨੂੰ ਸਿਵਲ ਹਸਪਤਾਲ ਬੱਸੀ ਪਠਾਨਾ ‘ਚ ਉਸ ਦੇ ਸੈਂਪਲ ਲਏ ਗਏ ਸਨ। ਪੰਜ ਅਗਸਤ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਫੋਨ ‘ਤੇ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਨੌਜਵਾਨ ਘਬਰਾ ਗਿਆ।

ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।

ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।



error: Content is protected !!