BREAKING NEWS
Search

ਕਰੋਨਾ ਨੇ ਪੰਜਾਬ ਚ ਮਚਾਈ ਤਬਾਹੀ – ਅੱਜ ਇਥੇ ਇਥੇ ਮਿਲੇ 188 ਪੌਜੇਟਿਵ

ਅੱਜ ਇਥੇ ਇਥੇ ਮਿਲੇ 188 ਪੌਜੇਟਿਵ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 188 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4957 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਦੋ ਮੌਤਾਂ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 122 ਹੋ ਗਈ ਹੈ।

ਸ਼ੁਕਰਵਾਰ ਨੂੰ 188 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ 14, ਲੁਧਿਆਣਾ 67, ਸੰਗਰੂਰ 24, ਪਟਿਆਲਾ 31, ਮੁਹਾਲੀ 6, ਗੁਰਦਾਸਪੁਰ 9, ਪਠਾਨਕੋਟ 10, ਫਤਿਹਗੜ੍ਹ ਸਾਹਿਬ 6, ਰੋਪੜ 6, ਫਿਰੋਜ਼ਪੁਰ 2 ਅਤੇ ਫਾਜ਼ਿਲਕਾ ਤੋਂ 13 ਮਰੀਜ਼ ਸਾਹਮਣੇ ਆਏ ਹਨ।

ਅੱਜ ਕੁੱਲ੍ਹ ਨੌਂ ਮਰੀਜ਼ ਸਿਹਤਯਾਬ ਹੋਏ ਹਨ। ਅੱਜ ਬਠਿੰਡਾ ਅਤੇ ਫਤਿਹਗੜ੍ਹ ਸਾਹਿਬ ਤੋਂ ਇੱਕ ਇੱਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੁੱਲ 276919 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 4957 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3201 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 1634 ਲੋਕ ਐਕਟਿਵ ਮਰੀਜ਼ ਹਨ।

ਸੰਗਰੂਰ : ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ‘ਚ ਜ਼ਿਲ੍ਹਾ ਸੰਗਰੂਰ ਅੰਦਰ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਦੇ 20 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ। ਜਿਨ੍ਹਾਂ ‘ਚ ਮਲੇਰਕੋਟਲਾ ਬਲਾਕ ਤੋਂ 3, ਲਹਿਰਾ ਬਲਾਕ ਤੋਂ 2, ਸੁਨਾਮ ਬਲਾਕ ਤੋਂ 4, ਧੂਰੀ ਬਲਾਕ ਤੋਂ 4, ਫਤਿਹਗੜ੍ਹ ਪੰਜਗਰਾਈਆਂ ਬਲਾਕ ਤੋਂ 2, ਸੰਗਰੂਰ ਬਲਾਕ ਤੋਂ 4 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੁੱਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਕ ਕੇਸ ਗੁਰਬਖਸਪੁਰਾ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਬੇਸ਼ੱਕ ਇਸ ਮਰੀਜ਼ ਦਾ ਸਬੰਧ ਫਤਹਿਗੜ੍ਹ ਪੰਜਗਰਾਈਆਂ ਦੇ ਮੁੱਢਲਾ ਸਿਹਤ ਕੇਂਦਰ ਨਾਲ ਹੈ ਪਰ ਇਹ ਮਰੀਜ਼ ਦਾ ਟੈੱਸਟ ਬਾਹਰ ਹੋਣ ਕਰਕੇ ਇਸ ਦੀ ਸੂਚਨਾ ਫਤਿਹਗੜ੍ਹ ਪੰਜਗਰਾਈਆਂ ਮੁੱਢਲਾ ਸਿਹਤ ਕੇਂਦਰ ਤੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਸਬੰਧਤ ਪਾਜ਼ੇਟਿਵ ਕੇਸ ਦੇ ਵਾਰਿਸਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ।



error: Content is protected !!