BREAKING NEWS
Search

ਕਰੋਨਾ ਨਾਲ ਹਜ਼ਾਰਾਂ ਮੌਤਾਂ ਹੋਣ ਤੋਂ ਬਾਅਦ ਇਸ ਦੇਸ਼ ਨੇ ਕੀਤਾ ਇਹ ਵੱਡਾ ਐਲਾਨ- ਦੇਖੋ ਪੂਰੀ ਖ਼ਬਰ

ਹਜ਼ਾਰਾਂ ਮੌਤਾਂ ਹੋਣ ਤੋਂ ਬਾਅਦ ਇਸ ਦੇਸ਼ ਨੇ ਕੀਤਾ ਇਹ ਵੱਡਾ ਐਲਾਨ

ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇਕ ਸਪੇਨ ਨੇ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਨਿਰਮਾਣ ਤੇ ਕੁਝ ਸਰਵਿਸ ਖੇਤਰਾਂ ਦੇ ਲੋਕਾਂ ਨੂੰ ਕੰਮ ‘ਤੇ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਹੈ, ਜੋ ਘਰੋਂ ਕੰਮ ਨਹੀਂ ਕਰ ਸਕਦੇ ਸਨ।

ਹਾਲਾਂਕਿ, ਸਕੂਲ, ਬਾਰ, ਰੈਸਟੋਰੈਂਟ ਤੇ ਹੋਰ ਸੇਵਾਵਾਂ ਜਨਤਕ ਤੌਰ ‘ਤੇ ਬੰਦ ਹਨ ਅਤੇ ਬਾਕੀ ਜਨਤਾ ਨੂੰ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਹੈ। ਕੋਵਿਡ-19 ਨਾਲ ਸਪੇਨ ਵਿਚ ਹੁਣ ਤਕ 17,500 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਨਵੇਂ ਮਰੀਜ਼ਾਂ ਦੀ ਦਰ ਘਟ ਰਹੀ ਹੈ।

ਸਪੇਨ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿਚ 517 ਲੋਕਾਂ ਦੀ ਮੌਤ ਹੋਈ ਹੈ, ਜੋ ਐਤਵਾਰ ਨੂੰ ਹੋਈਆਂ 619 ਮੌਤਾਂ ਦੇ ਮੁਕਾਬਲੇ ਘੱਟ ਹੈ।ਉੱਥੇ ਹੀ, ਵਿਰੋਧੀ ਪਾਰਟੀਆਂ ਨੇ ਸਪੇਨ ਸਰਕਾਰ ਦੇ ਫੈਕਟਰੀਆਂ ਅਤੇ ਨਿਰਮਾਣ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਨਾਸਮਝੀ ਵਾਲਾ ਤੇ ਜਲਦਬਾਜ਼ੀ ‘ਚ ਚੁੱਕਿਆ ਗਿਆ ਕਦਮ ਹੈ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |



error: Content is protected !!