BREAKING NEWS
Search

ਕਰਲੋ ਘਿਓ ਨੂੰ ਭਾਂਡਾ : BJP ਆਗੂ ਨੇ ਕਰਤਾ ਇਥੇ ਅਜਿਹਾ ਕਾਂਡ ਕੇ ਲੋਕਾਂ ਨੂੰ ਪੈ ਰਹੀਆਂ ਗਸ਼ੀਆਂ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿੱਚ ਕਰੋਨਾ ਦੇ ਕਾਰਨ ਜਿੱਥੇ ਸਾਰੀ ਦੁਨੀਆਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਉੱਥੇ ਹੀ ਸਾਰੇ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਹਨ। ਭਾਰਤ ਵਿੱਚ ਵੀ ਕਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਜਿੱਥੇ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਉੱਥੇ ਹੀ ਬਹੁਤ ਸਾਰੇ ਰੁਜ਼ਗਾਰ ਠੱਪ ਹੋਣ ਕਾਰਨ ਕਈ ਲੋਕ ਬੇਰੋਜ਼ਗਾਰ ਹੋ ਗਏ ਹਨ। ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਠੱਗੀ ,ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇਕ ਭਾਜਪਾ ਦੇ ਆਗੂ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ, ਜਿਸ ਬਾਰੇ ਸੁਣ ਕੇ ਸਾਰੇ ਲੋਕ ਹੈਰਾਨ ਹਨ। ਅੱਜ ਕੱਲ ਰਾਜਨੀਤਿਕ ਖੇਤਰ ਦੀਆਂ ਸ਼ਖ਼ਸੀਅਤਾਂ ਵੱਲੋਂ ਵੀ ਠੱਗੀ ਮਾਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਜਿਹਾ ਹੀ ਮਾਮਲਾ ਤਾਮਿਲਨਾਡੂ ਦੇ ਕੁੰਬਕੋਨਮ ਤੋਂ ਸਾਹਮਣੇ ਆਇਆ ਹੈ। ਜਿੱਥੇ ਭਾਜਪਾ ਦੇ ਇੱਕ ਆਗੂ ਵੱਲੋਂ ਪੈਸੇ ਦੁੱਗਣੇ ਕਰਨ ਦੇ ਨਾਮ ਤੇ 600 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜੋ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ। ਇਸ ਕੰਮ ਨੂੰ ਅੰਜਾਮ ਹੈਲੀਕਾਪਟਰ ਬ੍ਰਦਰਜ਼ ਵੱਲੋਂ ਦਿੱਤਾ ਗਿਆ ਹੈ।

ਜਿੱਥੇ ਇਨ੍ਹਾਂ ਭਰਾਵਾਂ ਵੱਲੋਂ ਆਪਣਾ ਵਾਅਦਾ ਵਫ਼ਾਦਾਰੀ ਨਾਲ ਪੂਰਾ ਕਰਦਿਆਂ ਹੋਇਆ ਪੈਸਾ ਜਮਾਂ ਕਰਵਾਇਆ ਗਿਆ ਸੀ। ਉੱਥੇ ਹੀ ਕਰੋਨਾ ਦੇ ਕਾਰਨ ਇਨ੍ਹਾਂ ਦੋਹਾਂ ਭਰਾਵਾਂ ਵੱਲੋਂ ਲੋਕਾਂ ਦਾ ਪੈਸਾ ਵਾਪਸ ਨਹੀਂ ਕੀਤਾ ਗਿਆ। ਇਨ੍ਹਾਂ ਦੋਹਾਂ ਭਰਾਵਾਂ ਖਿਲਾਫ ਜ਼ਿਲ੍ਹਾ ਅਪਰਾਧ ਸ਼ਾਖਾ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਤਿੰਨ ਭਰਾਵਾਂ ਦੀ ਕੰਪਨੀ ਦੇ ਮੈਨੇਜਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਥੋਂ ਹੀ ਦੋਵੇਂ ਭਰਾ ਫਰਾਰ ਦੱਸੇ ਜਾ ਰਹੇ ਹਨ। ਇਨ੍ਹਾਂ ਦੋਹਾਂ ਭਰਾਵਾਂ ਵਿੱਚੋਂ ਇਕ ਭਰਾ ਨੇ ਸਾਲ 2019 ਵਿੱਚ ਆਪਣੇ ਬੱਚੇ ਦੇ ਪਹਿਲੇ ਜਨਮ ਦਿਨ ਤੇ ਹੈਲੀਕਾਪਟਰ ਦੇ ਜ਼ਰੀਏ ਫੁੱਲਾਂ ਦੀ ਵਰਖਾ ਕੀਤੀ ਸੀ।

ਜਿਸ ਕਾਰਨ ਇਨ੍ਹਾਂ ਨੂੰ ਹੈਲੀਕਾਪਟਰ ਬ੍ਰਦਰਜ਼ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਭਰਾਵਾਂ ਦੀ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ, ਜਿਨ੍ਹਾਂ ਦੀ ਵੱਡੀ ਰਕਮ ਫਸ ਗਈ ਹੈ। ਇੱਕ ਨਿਵੇਸ਼ਕ ਰਾਜਨ ਵੱਲੋਂ ਦੱਸਿਆ ਗਿਆ ਹੈ ਕਿ ਆਪਣੀ ਧੀ ਦੇ ਗਹਿਣੇ ਗਿਰਵੀ ਰੱਖ ਕੇ 10 ਲੱਖ ਮਿਲੇ ਸਨ ਅਤੇ 40 ਲੱਖ ਦੋਸਤਾਂ ਤੋਂ ਉਧਾਰ ਲੈ ਕੇ ਇਕ ਸਾਲ ਦੀ ਯੋਜਨਾ ਵਿੱਚ ਭਰਾਵਾਂ ਨੂੰ 50 ਲੱਖ ਰੁਪਏ ਦਿੱਤੇ ਗਏ ਸਨ। ਇਸ ਰਾਹੀਂ ਗੋਬਿੰਦ ਰਾਜ ਵੱਲੋਂ 25 ਲੱਖ ਦਿੱਤੇ ਗਏ ਸਨ। ਨਿਵੇਸ਼ ਕਰਨ ਵਾਲੇ ਲੋਕਾਂ ਵੱਲੋਂ ਆਪਣਾ ਪੈਸਾ ਵਾਪਸ ਮੰਗਿਆ ਜਾ ਰਿਹਾ ਹੈ।error: Content is protected !!