BREAKING NEWS
Search

ਕਰਲੋ ਘਿਓ ਨੂੰ ਭਾਂਡਾ – ਟਰੰਪ ਬਾਰੇ ਹੋਇਆ ਵੱਡਾ ਖੁਲਾਸਾ ਅੰਦਰੋਂ ਅੰਦਰੀ ਖੇਡ ਰਿਹਾ ਸੀ ਖਤਰਨਾਕ ਚਾਲ

ਟਰੰਪ ਬਾਰੇ ਹੋਇਆ ਵੱਡਾ ਖੁਲਾਸਾ ਅੰਦਰੋਂ ਅੰਦਰੀ ਖੇਡ ਰਿਹਾ ਸੀ ਖਤਰਨਾਕ ਚਾਲ

ਗਲਤ ਬਿਆਨਬਾਜੀ ਕਰ ਦੂਜੇ ਦੇਸ਼ਾਂ ਅਤੇ ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨਾਂ ਲਈ ਅਜੀਬੋ-ਗਰੀਬ ਸਥਿਤੀ ਪੈਦਾ ਕਰਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਲਈ ਉਹ ਪਹਿਲਾਂ ਵੀ ਅਜਿਹੇ ਹਾਲਾਤ ਪੈਦਾ ਕਰ ਚੁੱਕੇ ਹਨ ਅਤੇ ਸ਼ੁੱਕਰਵਾਰ ਨੂੰ ਫਿਰ ਉਨ੍ਹਾਂ ਨੇ ਕੁੱਝ ਅਜਿਹਾ ਹੀ ਬਿਆਨ ਦਿੱਤਾ ਹੈ।

ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਰਿੰਦਰ ਮੋਦੀ ਨਾਲ ਗੱਲ ਹੋਈ ਹੈ ਅਤੇ ਮੋਦੀ ਚੀਨ ਨੂੰ ਲੈ ਕੇ ਬਹੁਤ ਚੰਗੇ ਮੂਡ ਵਿਚ ਨਹੀਂ ਹਨ। ਭਾਰਤ ਅਤੇ ਚੀਨ ਦੇ ਮੌਜੂਦਾ ਸਰਹੱਦ ਤਣਾਅ ਨੂੰ ਦੇਖਦੇ ਹੋਏ ਇਸ ਬਿਆਨ ਦਾ ਕਾਫ਼ੀ ਮਹੱਤਵ ਹੈ, ਪਰ ਜਿਵੇਂ ਹੀ ਮੀਡੀਆ ਨੇ ਇਸ ਬਿਆਨ ਨੂੰ ਦਿਖਾਉਣਾ ਸ਼ੁਰੂ ਕੀਤਾ, ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਗੱਲ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਕਿ ਪੀ.ਐਮ. ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਵਿਚ ਕੋਈ ਗੱਲ ਹੋਈ ਹੈ।

ਅਜਿਹੇ ਵਿਚ ਸਵਾਲ ਇਹ ਉਠ ਰਿਹਾ ਹੈ ਕਿ ਕੀ ਟਰੰਪ ਨੇ ਜਾਣਬੁੱਝ ਕੇ ਭਾਰਤ ਅਤੇ ਚੀਨ ਦੇ ਵਿਚ ਗਲਤਫਿਹਮੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ? ਇਹ ਤਾਂ ਸਪੱਸ਼ਟ ਨਹੀਂ ਹੈ ਕਿ ਟਰੰਪ ਨੇ ਅਜਿਹੀ ਬਿਆਨਬਾਜ਼ੀ ਕਿਉਂ ਕੀਤੀ, ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਕੋਵਿਡ-19 ਨੂੰ ਲੈ ਕੇ ਚੀਨ ਦੇ ਖਿਲਾਫ ਪੂਰੀ ਤਰ੍ਹਾਂ ਸਖਤ ਰਵੱਈਆ ਆਪਣਾ ਰੱਖਿਆ ਹੈ। ਉਹ ਚੀਨ ਦੇ ਖਿਲਾਫ ਨਾ ਸਿਰਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ,

ਸਗੋਂ ਪਿਛਲੇ 10 ਦਿਨਾਂ ਵਿਚ ਕਈ ਅਜਿਹੇ ਉਪਰਾਲਿਆਂ ਦਾ ਐਲਾਨ ਕਰ ਚੁੱਕੇ ਹਨ ਜੋ ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਨੂੰ ਖ਼ਰਾਬ ਕਰ ਰਿਹਾ ਹੈ। ਦੂਜੇ ਪਾਸੇ, ਹੁਣ ਚੀਨ ਵੱਲੋਂ ਵੀ ਇਸ ‘ਤੇ ਬਿਆਨ ਸਾਹਮਣੇ ਆਇਆ ਹੈ ਕਿ ਚੀਨ ਅਤੇ ਭਾਰਤ ਆਪਸ ਵਿਚ ਕਿਸੇ ਵੀ ਵਿਵਾਦ ਨੂੰ ਹੱਲ ਕਰ ਸਕਦੇ ਹੈ।



error: Content is protected !!