BREAKING NEWS
Search

ਕਰਲੋ ਘਿਓ ਨੂੰ ਭਾਂਡਾ : ਚੋਰ ਨੇ ਘਰੇ ਕੀਤੀ ਚੋਰੀ ਤੇ ਜਾਂਦਾ ਹੋਇਆ ਖੁਦ ਹੀ ਛੱਡ ਗਿਆ ਇਹ ਸੁਰਾਗ , ਆਇਆ ਪੁਲਸ ਅੜਿਕੇ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਦੇ ਕਾਰਨ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਉੱਪਰ ਦੀ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ ਉਥੇ ਹੀ ਚੋਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕਈ ਤਰ੍ਹਾਂ ਦੇ ਮੌਕਿਆਂ ਦੀ ਭਾਲ ਕੀਤੀ ਜਾਂਦੀ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਵੀ ਦਿੱਤਾ ਜਾਂਦਾ ਹੈ। ਉੱਥੇ ਹੀ ਅਜਿਹੇ ਚੋਰ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਕੱਢ ਹੀ ਲੈਂਦੇ ਹਨ।

ਹੁਣ ਚੋਰੀ ਦੀ ਇਕ ਘਟਨਾ ਫਰੀਦਕੋਟ ਤੋਂ ਸਾਹਮਣੇ ਆਈ ਹੈ। ਜਿੱਥੇ ਚੋਰ ਦੀ ਧਮਕੀ ਨੇ ਉਸ ਨੂੰ ਫਸਾ ਦਿੱਤਾ ਹੈ। ਜਿੱਥੇ ਸਥਾਨਕ ਸਾਈ ਇੰਨਕਲੇਵ ਵਿੱਚ ਇਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਘਰ ਵਿਚ ਮੌਜੂਦ ਬਜ਼ੁਰਗ ਵਿਅਕਤੀ ਨੂੰ ਘਰ ਵਿਚ ਇੱਕਲੇ ਵੇਖ ਕੇ ਘਰ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਜਿੱਥੇ ਉਸ ਦਾ ਇਕ ਬੇਟਾ ਤੇ ਬੇਟੀ ਕੰਮ ਦੇ ਕਰਕੇ ਚੰਡੀਗ੍ਹੜ ਤੇ ਦਿੱਲੀ ਵਿਖੇ ਰਹਿੰਦੇ ਹਨ। ਇਕ ਬੇਟਾ ਕੰਮ ਤੇ ਗਿਆ ਹੋਇਆ ਸੀ , ਤੇ ਘਰ ਵਾਲੀ ਡੱਬਵਾਲੀ ਗਈ ਹੋਈ ਸੀ।

ਉਸ ਸਮੇਂ ਘਰ ਵਿਚ ਸਿਰਫ ਘਰ ਦਾ ਮਾਲਕ ਇਕੱਲਾ ਸੀ। ਚੋਰ ਵਲੋ ਘਰ ਦਾਖਿਲ ਹੋ ਕੇ ਮਲਿਕ ਭਗਵਾਨ ਦਾਸ ਉਪਰ ਕੱਪੜਾ ਸੁੱਟ ਕੇ ਬਨ ਦਿਤਾ ਗਿਆ। ਜਿਸ ਤੋਂ ਬਾਅਦ ਉਸ ਕੋਲੋ ਚਾਬੀ ਖੋ ਕੇ ਘਰ ਦੀ ਅਲਮਾਰੀ ਵਿੱਚੋ 3 ਲੱਖ ਰੁਪਏ ਅਤੇ 35 ਹਾਜ਼ਾਰ ਦਾ ਲੈਪਟਾਪ ਚੋਰੀ ਕੀਤਾ ਗਿਆ । ਚੋਰ ਵਲੋ ਜਾਂਦੇ ਸਮੇ ਧਮਕੀ ਦਿੱਤੀ ਗਈ ਕੇ ਅਗਰ ਕਿਸੇ ਨੂੰ ਦਸਿਆ ਗਿਆ ਤਾਂ ਨਤੀਜਾ ਠੀਕ ਨਹੀਂ ਹੋਵੇਗਾ। ਉਸ ਵਲੋ ਜਾਂਦੇ ਹੋਏ ਇਹ ਕਹਿਣਾ ਉਸ ਬਾਰੇ ਸਾਰੇ ਸਬੂਤ ਦੇ ਗਿਆ ।

ਜਿੱਥੇ ਭਗਵਾਨ ਦਾਸ ਨੂੰ ਅਗਲੇ ਦਿਨ ਘਰ ਕੰਮ ਕਰਨ ਵਾਲੀ ਵਲੋ ਆ ਕੇ ਖੋਲ੍ਹਿਆ ਗਿਆ, ਉਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੋਸ਼ੀ ਦੀ ਪਹਿਚਾਣ ਭਗਵਾਨ ਦਾਸ ਦੇ ਬੇਟੇ ਦੇ ਦੋਸਤ ਵਜੋ ਹੋਈ ਹੈ। ਜਿਸ ਦੀ ਆਵਾਜ਼ ਤੋਂ ਉਸ ਦੀ ਪਹਿਚਾਣ ਕੀਤੀ ਗਈ ਹੈ। ਉਥੇ ਹੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਚੋਰੀ ਦੌਰਾਨ ਵਰਤੀ ਗਈ ਐਕਟਿਵਾ ਸਕੂਟਰੀ ਵੀ ਬਰਾਮਦ ਕੀਤੀ ਗਈ ਹੈ।



error: Content is protected !!