BREAKING NEWS
Search

ਕਰਲੋ ਘਿਓ ਨੂੰ ਭਾਂਡਾ, ਇਥੇ ਬਿਜਲੀ ਜਾਣ ਕਾਰਨ ਵਿਆਹ ਚ ਬਦਲ ਗਈਆਂ ਲਾੜੀਆ, ਬਾਅਦ ਚ ਪਤਾ ਲੱਗਣ ਤੇ ਮਚੀ ਖਲਬਲੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਕਈ ਸੂਬਿਆਂ ਵਿਚ ਹੁਣ ਬਿਜਲੀ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ । ਜਿੱਥੇ ਇਕ ਪਾਸੇ ਦੇਸ਼ ਚ ਗਰਮੀ ਵਧ ਰਹੀ ਹੈ , ਦੂਜੇ ਪਾਸੇ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ । ਜਿਨ੍ਹਾਂ ਦੇ ਘਰ ਵਿਆਹ ਹੈ , ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਤਾਂ ਹੁਣ ਇਸ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਕਾਫ਼ੀ ਵਧ ਚੁੱਕੀਆਂ ਹਨ । ਇਸੇ ਵਿਚਕਾਰ ਹੁਣ ਬਿਜਲੀ ਦੇ ਕੱਟ ਲੱਗਣ ਕਾਰਨ ਇਕ ਅਜਿਹਾ ਕਾਂਡ ਵਾਪਰ ਗਿਆ ਕਿ ਵਿਆਹ ਵਿੱਚ ਲਾੜੀਆ ਹੀ ਬਦਲ ਗਈਆ । ਜਿਸਦੇ ਚਰਚੇ ਚਾਰੇ ਪਾਸੇ ਤੇਜ਼ੀ ਨਾਲ ਹੋ ਰਹੇ ਹਨ । ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਊਜੈਨ ਤੋਂ ਸਾਹਮਣੇ ਆਇਆ ।

ਜਿੱਥੇ ਬਿਜਲੀ ਗੁੱਲ ਹੋ ਜਾਣ ਤੋਂ ਬਾਅਦ ਇਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇੱਥੇ ਵਿਆਹ ਦੌਰਾਨ ਬਿਜਲੀ ਚਲੀ ਗਈ ਅਤੇ ਬਿਜਲੀ ਚਲੇ ਜਾਣ ਕਾਰਨ ਲਾੜੀਆਂ ਬਦਲ ਗਈਆਂ । ਇਸ ਗੱਲ ਦੀ ਜਾਣਕਾਰੀ ਹੋਣ ਤੇ ਪੰਡਤ ਨੇ ਸਹੀ ਲਾੜੀ ਨਾਲ ਸੱਤ ਫੇਰੇ ਲਵਾਏ ਅਤੇ ਆਪਣੀ ਗਲਤੀ ਨੂੰ ਸੁਧਾਰਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਜੈਨ ਦੇ ਨੇੜਲੇ ਪਿੰਡ ਦੇ ਦੋ ਸਕੇ ਭਰਾਵਾਂ ਦੀ ਬਰਾਤ ਸਾਲਾਨਾ ਪਿੰਡ ਪਹੁੰਚੀ ਸੀ, ਰਾਤ ਨੂੰ ਅਚਾਨਕ ਬਿਜਲੀ ਗੁੱਲ ਹੋ ਗਈ ਤੇ ਦੋਵਾਂ ਲਾੜੀਆਂ ਦੀ ਡ੍ਰੈੱਸ ਇਕੋ ਜਿਹੀ ਹੋਣ ਕਾਰਨ ਦੋਵੇਂ ਭਰਾਵਾਂ ਦੀਆਂ ਲਾੜੀਆਂ ਬਦਲ ਗਈਆਂ ।

ਵਿਆਹ ਸਮਾਰੋਹ ਤੋਂ ਬਾਅਦ ਜਦੋਂ ਬਰਾਤ ਦੰਤੇਵਾੜਾ ਪਹੁੰਚੀ ਤਾਂ ਉਸ ਦੌਰਾਨ ਖਲਬਲੀ ਮੱਚ ਗਈ । ਕਿਉਂਕਿ ਜਿਸ ਲਾੜੀ ਦਾ ਵਿਆਹ ਵੱਡੇ ਭਰਾ ਨਾਲ ਹੋਣਾ ਸੀ ਉਸ ਲਾੜੀ ਨੇ ਛੋਟੇ ਭਰਾ ਨਾਲ ਫੇਰੇ ਲੈ ਲਏ ਅਤੇ ਛੋਟੇ ਭਰਾ ਨੇ ਵੱਡੇ ਭਰਾ ਲਈ ਪਸੰਦ ਕੀਤੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ।

ਇਸ ਵੱਡੀ ਗਲਤੀ ਤੋਂ ਬਾਅਦ ਦੋਵੇਂ ਜੋੜੇ ਦੰਤੇਵਾੜਾ ਸਥਿਤ ਮੰਦਿਰ ਵਿਖੇ ਪਹੁੰਚੇ। ਉੱਥੇ ਪੰਡਿਤ ਨਾਲ ਗੱਲ ਕਰਕੇ ਲਾੜੀ ਬਦਲ ਕੇ ਮੁੜ ਤੋਂ ਸਾਰੇ ਰੀਤੀ ਰਿਵਾਜ ਨਾਲ ਸੱਤ ਫੇਰੇ ਕਰਵਾਏ ਗਏ । ਇਸ ਮਾਮਲੇ ਚ ਪਰਿਵਾਰ ਨੇ ਕਿਹਾ ਕਿ ਹਨ੍ਹੇਰਾ ਹੋਣ ਅਤੇ ਲਾੜੀਆਂ ਦੀ ਇਕੋ ਜਿਹੀ ਡ੍ਰੈੱਸ ਹੋਣ ਕਾਰਨ ਇਹ ਸਥਿਤੀ ਬਣ ਗਈ ਸੀ । ਪਰ ਬਾਅਦ ਵਿੱਚ ਆਪਣੀ ਇਸ ਗਲਤੀ ਨੂੰ ਉਨ੍ਹਾਂ ਵੱਲੋਂ ਠੀਕ ਕਰ ਲਿਆ ਗਿਆ ।error: Content is protected !!