ਆਹ ਦੇਖੋ ਪੰਜਾਬ ਚ ਦੁਸ਼ਹਿਰੇ ਤੇ ਕੀ ਹੋ ਗਿਆ
ਪੰਜਾਬ ਚ ਅੱਜ ਥਾਂ ਥਾਂ ਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਪਰ ਇਕ ਥਾਂ ਤੋਂ ਬਹੁਤ ਅਨੋਖੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਪੜ ਕੇ ਤੁਹਾਨੂੰ ਵੀ ਹਾਸਾ ਆ ਜਾਵੇ ਗਾ ਦੇਖੋ ਪੂਰੀ ਖਬਰ ਵਿਸਥਾਰ ਨਾਲ
ਜ਼ੀਰਕਪੁਰ-ਅੱਜ ਇੱਥੇ ਦਸਹਿਰੇ ਦਾ ਤਿਉਹਾਰ ਵੱਖ- ਵੱਖ ਥਾਵਾਂ ‘ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਰਮਾਇਣ ਕਾਲ ਦੀਆਂ ਝਾਕੀਆਂ ਅਤੇ ਲੋਕਾਂ ਦੇ ਮਨੋਰੰਜਨ ਲਈ ਗਾਇਕਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਬਲਟਾਣਾ ਦੀ ਕਲਗ਼ੀਧਰ ਐਨਕਲੇਵ ‘ਚ ਸ਼ਹੀਦ ਊਧਮ ਸਿੰਘ ਵੈੱਲਫੇਅਰ ਕਲੱਬ ਅਤੇ ਯੂਥ ਕਾਂਗਰਸੀ ਆਗੂ ਹਰਜੀਤ ਸਿੰਘ ਮਿੰਟਾ ਵੱਲੋਂ ਦਸਹਿਰਾ ਮੇਲਾ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ, ਪਰ ਮੁੱਖ ਮਹਿਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਸ਼ਰਾਰਤੀ ਅਨਸਰ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਲੋਕਾਂ ‘ਚ ਭਗਦੜ ਮੱਚ ਗਈ।ਅਤੇ ਸਾਰੇ ਲੋਕ ਹੈਰਾਨ ਰਹਿ ਗਏ ਕੇ ਇਹ ਕੀ ਹੋ ਗਿਆ ਤੇ ਮੁਖ ਮਹਿਮਾਨ ਨੂੰ ਬਿਨਾਂ ਰਾਵਣ ਨੂੰ ਅੱਗ ਲਾਏ ਹੀ ਖਾਲੀ ਹੱਥੀਂ ਵਾਪਸ ਜਾਣਾ ਪਿਆ
ਤਾਜਾ ਜਾਣਕਾਰੀ