BREAKING NEWS
Search

ਕਪਿਲ ਸ਼ਰਮਾਂ ਦੇ ਵਿਆਹ ਚ ਦੇਖੋ ਸਟੇਜ ਤੇ ਮਿਸ ਪੂਜਾ ਦੀ ਗੁਰਦਾਸ ਮਾਨ ਸਾਹਮਣੇ ਬੋਲਤੀ ਬੰਦ ਹੋ ਗਈ, ਦੇਖੋ ਵੀਡੀਓ

ਕਾਮੇਡੀ ਕਿੰਗ ਖਾਨ ਨੇ 12 ਦਸੰਬਰ ਨੇ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਕਰਵਾ ਲਿਆ ਹੈ। ਇਹ ਪੰਜਾਬੀ ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ (ਪੰਜਾਬ) ‘ਚ ਹੋਇਆ। ਵਿਆਹ ਤੋਂ ਪਹਿਲਾਂ ਕਪਿਲ ਕਾਫੀ ਘਬਰਾਇਆ ਹੋਇਆ ਸੀ। ਉਨ੍ਹਾਂ ਨੇ ਮੰਡਪ ਜਾਣ ਤੋਂ ਪਹਿਲਾਂ ਉਥੋਂ ਭੱਜਣ ਦੀ ਯੋਜਨਾ ਵੀ ਬਣਾਈ। ਇਕ ਫਨੀ ਵੀਡੀਓ ‘ਚ ਕਪਿਲ ਨੇ ਇਸ ਦਾ ਖੁਲਾਸਾ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਦਰਅਸਲ ਫੇਰਿਆਂ ਤੋਂ ਪਹਿਲਾ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੇ ਸਾਰਿਆਂ ਮਹਿਮਾਨਾਂ ਵਲੋਂ ਮਿਲੀਆਂ ਖੁਸ਼ੀਆਂ ਦੀਆਂ ਦੁਆਵਾਂ ਤੇ ਪਿਆਰ ਦੇਣ ਦਾ ਧੰਨਵਾਦ ਕੀਤਾ ਪਰ ਆਪਣੀ ਕਾਮੇਡੀ ਕਾਰਨ ਕਪਿਲ ਇਥੇ ਵੀ ਬਾਜ ਨਾ ਆਏ।ਉਨ੍ਹਾਂ ਨੇ ਫੇਰਿਆਂ ‘ਤੇ ਜਾਣ ਤੋਂ ਪਹਿਲਾਂ ਹੱਸਦੇ ਹੋਏ ਕਿਹਾ, ”ਸੋਚ ਰਿਹਾ ਹਾਂ ਕਿ ਮੈਂ ਮੰਡਪ ਤੋਂ ਭੱਜ ਜਾਵਾਂ।” ਇਹ ਸੁਣ ਕੇ ਨਾਲ ਖੜੀ ਕਪਿਲ ਦੀ ਦੁਲਹਨ ਗਿੰਨੀ ਵੀ ਆਪਣੇ ਹਾਸੇ ਨੂੰ ਰੋਕ ਨਾ ਸਕੀ।

ਵਿਆਹ ਦੌਰਾਨ ਸ਼ੂਟ ਕੀਤੀ ਗਈ ਇਹ ਵੀਡੀਓ ਨੂੰ ਕਪਿਲ ਦੇ ਫੈਨ ਪੇਜ ‘ਤੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਗਿਆ ਹੈ।ਦੱਸ ਦੇਈਏ ਕਿ ਸਿਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ। ਮੰਚ ‘ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ।

ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਦੱਸਣਯੋਗ ਹੈ ਕਿ ਕਪਿਲ ਅੰਮ੍ਰਿਤਸਰ ਤੋਂ ਕਰੀਬ 7 ਵਜੇ ਕਲੱਬ ਕਬਾਨਾ ਪਹੁੰਚੇ ਸਨ। ਦੋਵੇਂ ਗ੍ਰੀਨ ਥੀਮ ‘ਤੇ ਡਰੈੱਸ ਪਾ ਕੇ ਆਏ ਸਨ। ਕਪਿਲ ਨੇ ਗ੍ਰੀਨ ਤੇ ਸਿਲਵਰ ਕੰਬੀਨੇਸ਼ਨ ਦੀ ਸ਼ੇਰਵਾਨੀ ਪਾਈ ਸੀ ਤੇ ਗੋਲਡਨ ਪੱਗ ਬੰਨ੍ਹੀ ਸੀ ਜਦੋਂ ਕਿ ਗਿੰਨੀ ਰੈੱਡ ਤੇ ਗੋਲਡਨ ਲਹਿੰਗਾ ਪਾਇਆ ਸੀ। ਦੱਸ ਦੇਈਏ ਕਿ ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਕਪਿਲ ਤੇ ਗਿੰਨੀ ਦੇ ਵਿਆਹ ਵਾਲੀ ਸਟੇਜ ਨੂੰ ਲਾਲ ਤੇ ਚਿੱਟੇ ਰੰਗ ਦੇ ਗੁਲਾਬਾਂ ਤੇ ਕਲੀਆਂ ਨਾਲ ਸਜਾਇਆ ਗਿਆ ਸੀ। ਰਾਤ ਕਰੀਬ ਸਾਢੇ ਬਾਰਾਂ ਵਜੇ ਦੋਵੇਂ ਸਟੇਜ ‘ਤੇ ਆਏ। ਇਨ੍ਹਾਂ ਦੇ ਆਉਂਦੇ ਹੀ ਜੈਮਾਲਾ ਤੇ ਫੇਰਿਆਂ ਦੀ ਰਸਮ ਹੋਈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!